ਪਠਾਨਕੋਟ, 31 ਮਾਰਚ (ਸੰਧੂ)-ਦਿ ਇੰਡੀਅਨ ਹੈਰੀਟੇਜ ਸਕੂਲ ਵਿਚ ਸਾਲਾਨਾ ਨਤੀਜਾ ਅਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਗੁਰਦੇਵ ਰਵਿੰਦਰ ਨਾਥ ਟੈਗੋਰ ਦੇ ਪ੍ਰਸਿੱਧ ਨਾਟਕ 'ਚੰਡਾਲਿਕਾ' 'ਤੇ ਆਧਾਰਿਤ ਰੰਗਾਰੰਗ ਡਾਂਸ-ਨਾਟਿਕਾ ਨਾਲ ਹੋਈ | ਇਸ ਮੌਕੇ ਸਕੂਲ ਦੀ ਡਾਇਰੈਕਟਰ ਈਸ਼ਾ ਜੋਸ਼ੀ, ਪਿ੍ੰਸੀਪਲ ਸੋਹਮ ਆਨੰਦ ਅਤੇ ਮੁੱਖ ਅਧਿਆਪਕਾ ਸ਼ੋਭਾ ਆਨੰਦ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਮੁੱਖ ਮਹਿਮਾਨ ਵਜੋਂ ਪੱਤਰਕਾਰ ਸ਼ਿਆਮ ਭਾਰਤੀ ਅਤੇ ਮਰਚੈਂਟ ਨੇਵੀ ਦੇ ਇੰਜੀਨੀਅਰ ਮੁਕੇਸ਼ ਕੁਮਾਰ ਨੇ ਹਾਜ਼ਰੀ ਭਰੀ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਨੇ ਵੀ ਇਸ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਅੱਜ ਉਹ ਜੀਵਨ ਵਿਚ ਕਾਮਯਾਬ ਹਨ | ਉਨ੍ਹਾਂ ਸਕੂਲ ਦੇ ਪ੍ਰਬੰਧਨ ਤੇ ਪਿ੍ੰਸੀਪਲ ਸੋਹਮ ਆਨੰਦ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇੱਥੇ ਸਿਰਫ਼ ਅੰਕਾਂ 'ਤੇ ਹੀ ਨਹੀਂ, ਸਗੋਂ ਬੱਚਿਆਂ ਦੇ ਸਰਵਪੱਖੀ ਵਿਕਾਸ 'ਤੇ ਖ਼ਾਸ ਧਿਆਨ ਦਿੱਤਾ ਜਾਂਦਾ ਹੈ | ਇਸ ਦੌਰਾਨ ਵਿਸ਼ੇਸ਼ ਮਹਿਮਾਨ ਮੁਕੇਸ਼ ਕੁਮਾਰ ਨੇ ਵੀ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਮਰਚੈਂਟ ਨੇਵੀ ਵਰਗੇ ਖੇਤਰ ਵਿਚ ਸਫਲਤਾ ਲਈ ਕੜੀ ਮਿਹਨਤ, ਅਨੁਸ਼ਾਸਨ ਅਤੇ ਇਕਾਗਰਤਾ ਬਹੁਤ ਜ਼ਰੂਰੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਜਿਸ ਵੀ ਖੇਤਰ ਦੀ ਚੋਣ ਕਰਨ, ਮਿਹਨਤ ਅਤੇ ਲਗਨ ਨਾਲ ਹੀ ਕਾਮਯਾਬੀ ਹਾਸਲ ਕਰ ਸਕਦੇ ਹਨ | ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਉੱਤਮ ਉਪਲਬਧੀਆਂ ਲਈ ਇਨਾਮ ਵਜੋਂ ਕਿਤਾਬਾਂ ਪ੍ਰਦਾਨ ਕੀਤੀਆਂ ਗਈਆਂ | ਇਸ ਦੇ ਨਾਲ ਹੀ ਉਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ, ਜਿਨ੍ਹਾਂ ਨੇ ਤਿੰਨਾਂ ਮੁਲਾਂਕਣਾਂ ਵਿਚ ਕੁੱਲ 95 ਫ਼ੀਸਦੀ ਅਤੇ ਹਰ ਵਿਸ਼ੇ ਵਿਚ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਨ੍ਹਾਂ ਵਿਦਿਆਰਥੀਆਂ ਨੂੰ ਆਨਰਜ਼ ਬੁੱਕ ਵਿਚ ਦਸਤਖ਼ਤ ਕਰਨ ਦਾ ਮਾਣਯੋਗ ਮੌਕਾ ਵੀ ਦਿੱਤਾ ਗਿਆ | ਅੰਤ ਵਿਚ ਪਿ੍ੰਸੀਪਲ ਸੋਹਮ ਆਨੰਦ ਨੇ ਆਪਣੇ ਸੰਬੋਧਨ ਵਿਚ