ਦੀਨਾਨਗਰ, 31 ਮਾਰਚ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਪੰਜਵੀਂ ਜਮਾਤ ਦੇ ਨਤੀਜਿਆਂ 'ਚ ਐਸ.ਐਸ.ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਪਿ੍ੰਸੀਪਲ ਰਚਨਾ ਸੈਣੀ ਨੇ ਦੱਸਿਆ ਕਿ ਸਕੂਲ ਦੇ ਕੁੱਲ 42 ਵਿਦਿਆਰਥੀਆਂ ਨੇ ਪੰਜਵੀਂ ਦੀ ਪ੍ਰੀਖਿਆ ਦਿੱਤੀ ਜਿਸ ਵਿਚੋਂ 3 ਵਿਦਿਆਰਥੀਆਂ ਨੇ ਸੌ ਫ਼ੀਸਦੀ ਅੰਕ, 33 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅਤੇ 6 ਵਿਦਿਆਰਥੀਆਂ ਨੇ 85 ਫ਼ੀਸਦੀ ਤੋਂ ਜ਼ਿਆਦਾ ਅੰਕ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਆ ਕਿ ਸਕੂਲ ਦੇ ਵਿਦਿਆਰਥੀਆਂ ਸਮਰਿਧੀ ਸ਼ਰਮਾ, ਯਸ਼ਿਕਾ ਤੇ ਵੰਸ਼ਿਕਾ ਸੈਣੀ ਨੇ ਸੌ ਫ਼ੀਸਦੀ ਅੰਕਾਂ ਨਾਲ ਸਕੂਲ 'ਚੋਂ ਸਾਂਝੇ ਤੌਰ 'ਤੇ ਪਹਿਲਾ ਸਥਾਨ ਹਾਸਲ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਜਦੋਂਕਿ ਬੇਲਾ ਤੇ ਕੌਸ਼ਲਪ੍ਰੀਤ ਨੇ 500 'ਚੋਂ 499 ਅੰਕਾਂ ਨਾਲ ਦੂਜਾ, ਆਰਿਕਾ, ਦੀਪਿਕਾ, ਕੁਸ਼ਲ ਤੇ ਪਾਇਲ ਠਾਕੁਰ ਨੇ 498 ਅੰਕਾਂ ਨਾਲ ਸਕੂਲ 'ਚੋਂ ਤੀਜਾ, ਸਮਾਇਰਾ ਨੇ 496 ਅੰਕਾਂ ਨਾਲ ਚੌਥਾ, ਕਨਿਕਾ ਘਾਂਗਲਾ ਤੇ ਲਕਸ਼ ਨੇ 495 ਅੰਕਾਂ ਨਾਲ ਪੰਜਵਾਂ, ਏਕਮਦੀਪ ਨੇ 494 ਅੰਕਾਂ ਨਾਲ ਛੇਵਾਂ, ਸਮਿ੍ਤੀ ਤੇ ਪ੍ਰੀਤਿਕਾ ਨੇ 493 ਅੰਕਾਂ ਨਾਲ ਸੱਤਵਾਂ, ਅਕਸ਼ਰਾ ਨੇ 486 ਅੰਕਾਂ ਨਾਲ ਅੱਠਵਾਂ, ਵਾਨਿਕਾ ਤੇ ਮਹਿਕ ਸਲਾਰੀਆ ਨੇ 483 ਅੰਕਾਂ ਨਾਲ ਨੌਵਾਂ, ਏਕਤਾ ਨੇ 481 ਅੰਕਾਂ ਨਾਲ ਦਸਵਾਂ ਅਤੇ ਪਿ੍ੰਸ ਨੇ 479 ਅੰਕ ਹਾਸਲ ਕਰਕੇ ਸਕੂਲ 'ਚੋਂ ਗਿਆਰ੍ਹਵਾਂ ਸਥਾਨ ਹਾਸਲ ਕੀਤਾ ਹੈ | ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਵਿੰਦ ਮਹਿਤਾ, ਸਕੱਤਰ ਮਧੁਰ ਭਾਸ਼ਿਣੀ ਅਤੇ ਮੈਨੇਜਰ ਰਾਜਨ ਮਹਿਤਾ ਨੇ ਹੋਣਹਾਰ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਸਟਾਫ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ |