ਗੁਰਦਾਸਪੁਰ, 31 ਮਾਰਚ (ਅਸ਼ੋਕ ਸ਼ਰਮਾ)-ਲੋਕ ਨਿਰਮਾਣ ਵਿਭਾਗ ਵਲੋਂ ਗੁਰਦਾਸਪੁਰ ਸ਼ਹਿਰ ਦੀਆਂ ਮੁੱਖ ਸੜਕਾਂ ਨਵੀਨੀਕਰਨ ਲਈ ਪੁੱਟੀਆਂ ਗਈਆਂ ਸਨ ਜੋ ਰਾਹਗੀਰਾਂ ਲਈ ਸਿਰਦਰਦੀ ਬਣੀਆਂ ਸਨ ਅਤੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਵੀ ਹੋ ਰਿਹਾ ਸੀ | ਹੁਣ ਮਹਿਕਮੇ ਵਲੋਂ ਇਕ ਮਹੀਨੇ ਤੋਂ ਬਾਅਦ ਹਰਕਤ 'ਚ ਆਉਣ ਤੋਂ ਬਾਅਦ ਇਨ੍ਹਾਂ ਸੜਕਾਂ ਨੰੂ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਹੋ ਗਿਆ ਹੈ ਅਤੇ ਇਕ ਮਹੀਨੇ ਤੋਂ ਪਹਿਲਾਂ ਹੀ ਇਸ ਕੰਮ ਨੰੂ ਮੁਕੰਮਲ ਕਰਵਾਇਆ ਜਾਵੇਗਾ | ਸ਼ਹਿਰ ਦੇ ਸਮਾਜ ਸੇਵੀ ਮਨਮੋਹਨ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਸੜਕਾਂ ਪੁੱਟਣ ਕਰਕੇ ਲੋਕਾਂ ਨੰੂ ਆ ਰਹੀ ਪ੍ਰੇਸ਼ਾਨੀ ਦੇ ਚੱਲਦਿਆਂ ਇਹ ਮੁੱਦਾ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਕਰਵਾਇਆ ਗਿਆ ਸੀ, ਜਿਸ ਨੰੂ ਮੱਦੇਨਜ਼ਰ ਰੱਖਦੇ ਹੋਏ ਮਹਿਕਮੇ ਨੇ ਸੜਕਾਂ ਬਣਾਉਣ ਦਾ ਉਪਰਾਲਾ ਸ਼ੁਰੂ ਕਰ ਦਿੱਤਾ ਹੈ | ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਸੜਕਾਂ ਦੇ ਨਵੀਨੀਕਰਨ 'ਤੇ 20 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਅਤੇ ਸੜਕਾਂ ਦੇ ਨਿਰਮਾਣ ਲਈ ਉੱਚ ਗੁਣਵੱਤਾ ਦੀ ਸਮੱਗਰੀ ਵਰਤੋਂ ਜਾ ਰਹੀ ਹੈ | ਇਸ ਨਾਲ ਸ਼ਹਿਰ ਤੇ ਆਲੇ ਦੁਆਲੇ ਪਿੰਡਾ ਦੇ ਲੋਕਾਂ ਨੰੂ