25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਕਿਸਾਨ ਫ਼ਸਲ ਨੂੰ ਬਚਾਉਣ ਲਈ ਟਰਾਂਸਫਾਰਮਰਾਂ ਹੇਠੋਂ ਕਣਕ ਦੀ ਕਟਾਈ ਜ਼ਰੂਰ ਕਰਨ : ਉਪ ਮੰਡਲ ਅਫ਼ਸਰ <br/>

ਅਜੀਤ ਡੈਸਕ 01-04-2026
ਨੌਸ਼ਹਿਰਾ ਮੱਝਾ ਸਿੰਘ, 31 ਮਾਰਚ (ਰਵੀ ਭਗਤ)-ਪਾਵਰਕਮ ਦੀ ਸਬ ਡਵੀਜ਼ਨ ਨੌਸ਼ਹਿਰਾ ਮੱਝਾ ਸਿੰਘ ਦੇ ਅਧੀਨ ਆਉਂਦੇ ਫੀਡਰਾਂ ਵਿਖੇ ਬਿਜਲੀ ਕਰਮਚਾਰੀਆਂ ਵਲੋਂ ਕਣਕ ਨੂੰ ਬਿਜਲੀ ਦੇ ਚੰਗਿਆੜੀਆਂ ਤੋਂ ਬਚਾਉਣ ਲਈ ਖੇਤਾਂ ਵਿਚ ਲੱਗੇ ਟਰਾਂਸਫਾਰਮਰਾਂ ਹੇਠੋਂ ਪੱਕੀ ਕਣਕ ਤੇ ਘਾਹ ਫੂਸ ਦੀ ਕਟਾਈ ਕਰਵਾਈ ਜਾ ਰਹੀ ਹੈ | ਇਸ ਸਬੰਧੀ ਕਿਸਾਨਾਂ ਨੂੰ ਅਪੀਲ ਕਰਦਿਆਂ ਉਪ ਮੰਡਲ ਅਫ਼ਸਰ ਨੌਸ਼ਹਿਰਾ ਮੱਝਾ ਸਿੰਘ ਦਵਿੰਦਰ ਸਿੰਘ ਨੇ ਕਿਹਾ ਕਿ ਸੋਨੇ ਵਰਗੀ ਕਣਕ ਦੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਹਰ ਉਪਰਾਲੇ ਕਰਨੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਹਾੜੀ ਦੀ ਫ਼ਸਲ ਕਣਕ ਨੂੰ ਬਿਜਲੀ ਦੇ ਚੰਗਿਆੜਿਆਂ ਤੋਂ ਬਚਾਉਣ ਲਈ ਕਿਸਾਨ ਬਿਜਲੀ ਦੇ ਟਰਾਂਸਫਾਰਮਰਾਂ ਹੇਠੋਂ ਕਣਕ ਦੀ ਕਟਾਈ ਤੇ ਸਫ਼ਾਈ ਨੂੰ ਯਕੀਨੀ ਬਣਾਉਣ | ਉਨ੍ਹਾਂ ਅੱਗੇ ਕਿਹਾ ਕਿ ਕਣਕ ਦੀ ਫ਼ਸਲ ਨੂੰ ਬਿਜਲੀ ਸਰਕਟ ਦੀਆਂ ਚੰਗਿਆੜੀਆਂ ਤੋਂ ਬਚਾਉਣ ਲਈ ਟਰਾਂਸਫਾਰਮਰ ਹੇਠੋ ਸਫ਼ਾਈ ਕਰ ਕੇ 1 ਮਰਲੇ ਦੇ ਖੇਤ ਨੂੰ ਵਹਾਅ ਕੇ ਉਸ ਨੂੰ ਗਿੱਲਾ ਰੱਖਿਆ ਜਾਵੇ |

ਪਿਛਲੀ ਖ਼ਬਰ ਕਿਸਾਨ ਫ਼ਸਲ ਨੂੰ ਬਚਾਉਣ ਲਈ ਟਰਾਂਸਫਾਰਮਰਾਂ ਹੇਠੋਂ ਕਣਕ ਦੀ ਕਟਾਈ ਜ਼ਰੂਰ ਕਰਨ : ਉਪ ਮੰਡਲ ਅਫ਼ਸਰ <br/> ਅਗਲੀ ਖ਼ਬਰ ਡੀ.ਏ.ਵੀ. ਸਕੂਲ ਦੀਨਾਨਗਰ ਦਾ ਪੰਜਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।