ਧਾਰੀਵਾਲ, 31 ਮਾਰਚ (ਸਵਰਨ ਸਿੰਘ)-ਪਿਛਲੇ ਦਿਨੀਂ ਮੁਲਤਵੀ ਹੋਈ ਬਲਾਕ ਸੰਮਤੀ ਧਾਰੀਵਾਲ ਦੀ ਚੋਣ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਯਤਨਾਂ ਸਦਕਾ ਨੇਪਰੇ ਚੜ ਗਈ, ਜਿਸ ਵਿਚ ਸ਼ਰਨਜੀਤ ਕੌਰ ਕੰਗ ਚੇਅਰਪਰਸਨ ਅਤੇ ਗੁਰਦੀਪ ਸਿੰਘ ਸੰਧੂ ਉਪ ਚੇਅਰਮੈਨ ਚੁਣੇ | ਇਸ ਮੌਕੇ ਦੋਨਾਂ ਨੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਮੌਜੂਦਗੀ ਵਿਚ ਚਾਰਜ ਸੰਭਾਲਿਆ | ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਆਪ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਪਾਰਟੀ ਵਿਚ ਮਿਹਨਤ ਤੇ ਲਗਨ ਨਾਲ ਕੰਮ ਕਰਨ ਵਾਲੇ ਵਲੰਟੀਅਰਾਂ ਨੂੰ ਮਾਣ ਸਤਿਕਾਰ ਦੇ ਰਹੀ ਹੈ | ਚੇਅਰਪਰਸਨ ਸ਼ਰਨਜੀਤ ਕੌਰ ਅਤੇ ਉਪ ਚੇਅਰਮੈਨ ਗੁਰਦੀਪ ਸਿੰਘ ਸੰਧੂ ਨੇ ਕਿਹਾ ਕਿ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵਲੋਂ ਜੋ ਜ਼ਿੰਮੇਵਾਰੀ ਸੌਂਪੀ ਗਈ, ਉਸ ਨੂੰ ਪੂਰੀ ਮਿਹਨਤ ਤੇ ਲਗਨ ਨਿਭਾਉਣਗੇ | ਇਸ ਮੌਕੇ ਬੀ.ਡੀ.ਪੀ.ਓ. ਧਾਰੀਵਾਲ ਕੁਲਜਿੰਦਰ ਸਿੰਘ ਚਾਹਲ, ਚੇਅਰਮੈਨ ਜਸਪਾਲ ਸਿੰਘ ਪੰਧੇਰ, ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ, ਸਰਪੰਚ ਹਰਪਾਲ ਸਿੰਘ ਕੰਗ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬਲਜੀਤ ਸਿੰਘ ਸੋਨੂੰ ਸੋਹਲ, ਸੀਨੀਅਰ ਆਗੂ ਸੋਨਾ ਬਾਜਵਾ, ਸੰਮਤੀ ਮੈਂਬਰ ਮਾਲਿਕ ਸਿੰਘ ਬੰਟੀ ਛੋਟੇਪੁਰ, ਮੈਡਮ ਜੋਤੀ ਸੰਮਤੀ ਮੈਂਬਰ, ਹਰਦੇਵ ਸਿੰਘ ਦੇਬੀ ਸੰਧਵਾਂ, ਸੰਮਤੀ ਮੈਂਬਰ ਮਲਕੀਤ ਸਿੰਘ ਨਾਥਪੁਰ, ਸੰਮਤੀ ਮੈਂਬਰ ਦਲਜੀਤ ਕੌਰ ਆਲੋਵਾਲ, ਸੰਮਤੀ ਮੈਂਬਰ ਰਾਣੋ ਦੇਵੀ ਸੋਹਲ, ਸਤਿੰਦਰਪਾਲ ਸਿੰਘ ਸੁਜਾਨਪੁਰ ਸੰਮਤੀ ਮੈਂਬਰ, ਸਿੰਗਾਰਾ ਸਿੰਘ ਸੰਮਤੀ ਮੈਂਬਰ, ਗੁਰਮੀਤ ਕੌਰ ਸੰਮਤੀ ਮੈਂਬਰ, ਸਲਵਿੰਦਰ ਸਿੰਘ ਸੰਮਤੀ ਮੈਂਬਰ, ਗੋਲਡੀ ਡੇਹਰੀਵਾਲ, ਰੌਕੀ ਐਲਖ ਸਰਪੰਚ ਸਹਾਰੀ, ਅਮਰਜੀਤ ਸਿੰਘ ਲਾਡੀ ਕੋਟ, ਗੁਰਨਾਮ ਸਿੰਘ ਆਲੋਵਾਲ, ਜੱਜ ਮਾਲੀ ਸਮਰਾ, ਗੁਰਸਾਹਿਬ ਸਿੰਘ ਦੇਵੀਦਾਸ, ਰਾਮ ਸਵਰੂਪ ਸਰਪੰਚ ਫੱਜੂਪੁਰ, ਰਿਟਾ. ਜਿਲੇਦਾਰ ਗੁਰਬਚਨ ਸਿੰਘ, ਰੋਮੀ ਮਾਲੀ ਸਮਰਾਏ, ਇੰਦਰਪਾਲ ਸਿੰਘ ਸਾਬਕਾ ਸਰਪੰਚ, ਸਰਪੰਚ ਗੁਰਦੇਵ ਸਿੰਘ ਤੁੰਗ, ਸਤੀਸ਼ ਸੋਹਲ, ਸੋਨੂੰ ਰੰਧਾਵਾ ਰਣੀਆ ਤੋਂ ਇਲਾਵਾ ਵੱਡੀ ਗਿਣਤੀ ਵਿਚ 'ਆਪ' ਦੇ ਸਮਰਥਕ ਹਾਜ਼ਰ ਸਨ |