ਫ਼ਤਹਿਗੜ੍ਹ ਚੂੜੀਆਂ, 30 ਮਾਰਚ (ਅਵਤਾਰ ਸਿੰਘ ਰੰਧਾਵਾ)- ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਫ਼ਤਹਿਗੜ੍ਹ ਚੂੜੀਆਂ ਦਾ ਇਜਲਾਸ ਕਾਲਾ ਅਫਗਾਨਾ ਗੁਰਦੁਆਰਾ ਸਾਹਿਬ ਵਿਚ ਹੋਇਆ | ਇਜਲਾਸ ਸ਼ੁਰੂ ਕਰਨ ਤੋਂ ਪਹਿਲਾਂ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ 2 ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਦਾਦੂਯੋਧ, ਜ਼ਿਲ੍ਹਾ ਜਨਰਲ ਸਕੱਤਰ ਕੁਲਵਿੰਦਰਜੀਤ ਸਿੰਘ ਅਠਵਾਲ ਤੇ ਉਚੇਚੇ ਤੌਰ 'ਤੇ ਪਹੁੰਚੇ ਸੂਬਾ ਆਗੂ ਸੁਰਿੰਦਰਪਾਲ ਮੋਹਲੋਵਾਲੀ ਪਹੁੰਚੇ, ਜਿਨ੍ਹਾਂ ਦੀ ਅਗਵਾਈ 'ਚ ਇਸ ਪ੍ਰੋਗਰਾਮ 'ਚ ਸਭ ਤੋਂ ਪਹਿਲਾਂ ਬਲਾਕ ਫ਼ਤਹਿਗੜ੍ਹ ਚੂੜੀਆਂ ਦੀ ਕਮੇਟੀ ਵਲੋਂ ਆਪਣੀ ਕਾਰਗੁਜ਼ਾਰੀ ਪੇਸ਼ ਕੀਤੀ ਗਈ | ਇਸ ਕਾਰਗੁਜ਼ਾਰੀ ਨੂੰ ਬਲਾਕ ਪ੍ਰਧਾਨ ਹਰਜੰਤ ਸਿੰਘ ਪੰਨਵਾਂ ਤੇ ਵੱਖ-ਵੱਖ ਅਹੁਦੇਦਾਰਾਂ ਨੇ ਨਿਭਾਈ ਹੋਈ ਸੇਵਾ 'ਤੇ ਚਾਨਣਾ ਪਾਇਆ | ਕਾਰਗੁਜ਼ਾਰੀ ਪੇਸ਼ ਕਰਨ ਤੋਂ ਬਾਅਦ ਪਹਿਲੀ ਬਲਾਕ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਤੇ ਨਵੀਂ ਬਲਾਕ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਪ੍ਰਧਾਨ ਪਰਮਜੀਤ ਸਿੰਘ ਅਲੀਵਾਲ, ਸਕੱਤਰ ਹਰਜੰਤ ਸਿੰਘ ਪੰਨਵਾਂ, ਖਜ਼ਾਨਚੀ ਹਰਦੇਵ ਸਿੰਘ ਘਨੱਈਆ, ਪ੍ਰੈੱਸ ਸਕੱਤਰ ਜਗਦੀਪ ਸਿੰਘ ਸੋਨੂੰ ਰੰਧਾਵਾ, ਸੀਨੀਅਰ ਮੀਤ ਪ੍ਰਧਾਨ ਹਰਪਿੰਦਰ ਸਿੰਘ ਮੰਗੂ, ਸੀਨੀਅਰ ਮੀਤ ਪ੍ਰਧਾਨ ਕਸ਼ਮੀਰ ਸਿੰਘ ਖਹਿਰਾ, ਰਣਜੀਤ ਸਿੰਘ ਕੋਟ ਖਜ਼ਾਨਾ ਸਹਾਇਕ ਖਜ਼ਾਨਚੀ, ਮੱਖਣ ਸਿੰਘ, ਸੁਖਦੇਵ ਸਿੰਘ ਪੰਨਵਾਂ, ਕਸ਼ਮੀਰ ਸਿੰਘ ਨਵਾਂ ਪਿੰਡ, ਮਨਵਿੰਦਰ ਸਿੰਘ ਭਾਲੋਵਾਲੀ ਕਮੇਟੀ ਮੈਂਬਰ ਤੇ ਸਾਧਾ ਸਿੰਘ ਢਾਂਡੇ ਸਹਾਇਕ ਸਕੱਤਰ ਨਿਯੁਕਤ ਕੀਤੇ ਗਏ | ਸੁਰਿੰਦਰਪਾਲ ਮੋਹਲੋਵਾਲੀ ਨੇ ਕੁੱਲ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਅਪੀਲ ਕੀਤੀ ਕਿ ਪੁਲਿਸ ਦੇ ਜਬਰ ਨੂੰ ਥੰਮਣ ਵਾਸਤੇ ਏਕੇ ਦੀ ਲੋੜ ਤੇ ਆਉਣ ਵਾਲੇ ਸਮੇਂ ਵਿਚ ਅਮਰੀਕਾ ਵਰਗੇ ਸਮਝੌਤੇ ਬੀਜ ਸੋਧ ਬਿੱਲ, ਬਿਜਲੀ ਸੋਧ ਬਿੱਲ ਤੇ ਬਣਦੀ ਲੜਾਈ ਬਾਰੇ ਚਾਨਣਾ ਪਾਇਆ | ਇਸ ਮੌਕੇ ਦਿਲਬਾਗ ਸਿੰਘ, ਨਵਜੋਤ ਸਿੰਘ, ਗੁਰਨਾਮ ਸਿੰਘ, ਪਲਵਿੰਦਰ ਸਿੰਘ, ਗੁਰਦੀਪ ਸਿੰਘ, ਆਸਾ ਸਿੰਘ, ਦਲੇਰ ਸਿੰਘ ਪੰਨਵਾਂ, ਜਤਿੰਦਰ ਸਿੰਘ ਕਾਲਾ ਅਫਗਾਨਾ, ਜਤਿੰਦਰ ਸਿੰਘ, ਮਹਿੰਦਰ ਸਿੰਘ, ਕਸ਼ਮੀਰ ਸਿੰਘ, ਦਿਲਬਾਗ ਸਿੰਘ, ਕਵਲਜੀਤ ਸਿੰਘ ਆਦਿ ਹਾਜ਼ਰ ਸਨ |