17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਬਟਾਲਾ ਕਾਲਜ ਆਫ਼ ਐਜੂਕੇਸ਼ਨ ਬੁੱਲੋਵਾਲ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ

ਅਜੀਤ ਡੈਸਕ 31-03-2026
ਬਟਾਲਾ, 30 ਮਾਰਚ (ਸਤਿੰਦਰ ਸਿੰਘ)- ਬਟਾਲਾ ਕਾਲਜ ਆਫ਼ ਐਜੂਕੇਸ਼ਨ, ਬੁੱਲੋਵਾਲ (ਨੇੜੇ ਅਲੀਵਾਲ) ਵਲੋਂ ਕਾਲਜ ਦੇ ਚੇਅਰਮੈਨ ਸ: ਬਿਕਰਮਜੀਤ ਸਿੰਘ ਬਾਠ ਦੀ ਅਗਵਾਈ ਹੇਠ ਵਿਦਿਆਰਥੀਆਂ ਦਾ ਵਿੱਦਿਅਕ ਟੂਰ (ਵੰਡਰਲੈਂਡ, ਜਲੰਧਰ) ਵਿਖੇ ਲਗਾਇਆ ਗਿਆ | ਸਾਰੇ ਵਿਦਿਆਰਥੀ ਅਤੇ ਅਧਿਆਪਕ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਇਸ ਵਿੱਦਿਅਕ ਟੂਰ ਦਾ ਹਿੱਸਾ ਬਣੇ | ਇਸ ਟੂਰ ਵਿਚ ਵਿੱਦਿਅਕ ਮੁੱਲ ਜੋੜਦੇ ਹੋਏ ਵਿਦਿਆਰਥੀਆਂ ਦੇ ਨਾਲ ਆਏ ਅਧਿਆਪਕਾਂ ਨੇ ਵੱਖ-ਵੱਖ ਕਿਸਮਾਂ ਦੀਆਂ ਸਵਾਰੀਆਂ, ਖ਼ਾਸ ਕਰ ਕੇ ਕੈਰੋਜ਼ਲ ਅਤੇ ਪੈਂਡੂਲਮ ਦੇ ਸੰਚਾਲਨ ਪਿੱਛੇ ਗਣਿਤ ਤੇ ਭੌਤਿਕ ਵਿਗਿਆਨ ਦੇ ਕਾਨੂੰਨ ਦਾ ਵਰਨਣ ਕੀਤਾ ਤੇ ਆਪਣੇ ਵਿਸ਼ਿਆਂ ਨੂੰ ਟੂਰ ਦੇ ਵੱਖ-ਵੱਖ ਪਹਿਲੂਆਂ ਨਾਲ ਵੀ ਜੋੜਿਆ | ਵਿਦਿਆਰਥੀਆਂ ਨੇ ਵਾਟਰ ਪਾਰਕ ਵਿਚ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਦਾ ਆਨੰਦ ਮਾਣਿਆ ਤੇ ਵਿਦਿਆਰਥੀ ਵੱਖ-ਵੱਖ ਸਾਹਸੀ ਸਵਾਰੀਆਂ, ਬੋਟਿੰਗ ਤੇ ਕਾਰ ਸਵਾਰੀ ਕਰਨ ਲਈ ਉਤਸ਼ਾਹਿਤ ਸਨ ਤੇ ਵੰਡਰਲੈਂਡ ਦੇ ਡਿਸਕੋ ਸਟੂਡੀਓ ਵਿਚ ਆਪਣੇ ਡਾਂਸ ਹੁਨਰ ਦਾ ਪ੍ਰਦਰਸ਼ਨ ਵੀ ਕੀਤਾ | ਕਾਲਜ ਪਿ੍ੰਸੀਪਲ ਡਾ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਲਈ ਇਸ ਵਿੱਦਿਅਕ ਤੇ ਮਜ਼ੇਦਾਰ ਟੂਰ ਲਗਵਾਉਣ ਲਈ ਕਾਲਜ ਦੇ ਚੇਅਰਮੈਨ ਸ: ਬਿਕਰਮਜੀਤ ਸਿੰਘ ਬਾਠ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਵਿਚ ਵਿਦਿਆਰਥੀ ਦਿਲਚਸਪ ਢੰਗ ਨਾਲ ਵੱਖ-ਵੱਖ ਸੰਕਲਪਾਂ ਨੂੰ ਸਿੱਖਦੇ ਹਨ | ਇਹ ਟੂਰ ਵਿਦਿਆਰਥੀਆਂ ਲਈ ਗਿਆਨ ਭਰਪੂਰ ਰਿਹਾ | ਇਸ ਮੌਕੇ ਉਪ-ਪਿ੍ੰਸੀਪਲ ਪ੍ਰੋ. ਰਾਜਬੀਰ ਕੌਰ, ਕੋਆਰਡੀਨੇਟਰ ਧਿਆਨ ਸਿੰਘ, ਪ੍ਰੋ. ਸੁਖਜੀਤ ਕੌਰ, ਪ੍ਰੋ. ਗੁਰਪਿੰਦਰ ਕੌਰ, ਪ੍ਰੋ. ਸ਼ਿਫਾਲੀ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਕਿ੍ਤਿਕਾ ਅਰੋੜਾ, ਪ੍ਰੋ. ਪਰਦੀਪ ਕੌਰ, ਪ੍ਰੋ. ਗੁਰਵਿੰਦਰ ਕੌਰ, ਪ੍ਰੋ. ਗੁਰਪ੍ਰੀਤ ਕੌਰ, ਮੈਡਮ ਪਰਮਜੀਤ ਕੌਰ ਤੇ ਮਿਸਟਰ ਅਮਨ ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਾਲਾ ਅਫਗਾਨਾ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਬਲਾਕ ਪੱਧਰੀ ਇਜਲਾਸ ਹੋਇਆ ਅਗਲੀ ਖ਼ਬਰ 1971 ਤੋਂ ਪਹਿਲਾਂ ਪੜ੍ਹਦੇ ਵਿਦਿਆਰਥੀਆਂ ਨੇ 'ਓਲਡ ਇਜ਼ ਗੋਲਡ ਮਿਲਣੀ' ਤਹਿਤ ਸੈਮੀਨਾਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।