ਗੁਰਦਾਸਪੁਰ, 29 ਮਾਰਚ (ਅਸ਼ੋਕ ਸ਼ਰਮਾ)- ਗੁਰਦਾਸਪੁਰ ਸ਼ਹਿਰ ਅੰਦਰ ਈ ਰਿਕਸ਼ਾ ਚਾਲਕਾਂ ਨੇ ਅੰਨ੍ਹੀ ਲੁੱਟ ਮਚਾਈ ਹੋਈ ਹੈ ਅਤੇ ਜਿਹੜੀਆਂ ਸਵਾਰੀਆਂ ਬੱਸ ਸਟੈਂਡ ਗੁਰਦਾਸਪੁਰ ਤੋਂ ਹਨੂਮਾਨ ਚੌਕ ਤੱਕ ਆਉਂਦੀਆਂ ਹਨ, ਉਨ੍ਹਾਂ ਪਾਸੋਂ 50-50 ਰੁਪਏ ਲਏ ਜਾ ਰਹੇ ਹਨ | ਜਦੋਂ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਸ਼ਚਿਤ ਕੀਤਾ ਕਿਰਾਇਆ 20 ਰੁਪਏ ਬਣਦਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਵਾਰੀ ਦਲਜੀਤ ਕੌਰ, ਮਨਦੀਪ ਕੌਰ ਅਤੇ ਸਵਰਨ ਕੌਰ ਨੇ ਦੱਸਿਆ ਕਿ ਉਹ ਗੁਰਦਾਸਪੁਰ ਸ਼ਹਿਰ ਅੰਦਰ ਆਪਣੇ ਬਿਮਾਰ ਰਿਸ਼ਤੇਦਾਰ ਨੰੂ ਮਿਲਣ ਆਏ ਸਨ | ਉਨ੍ਹਾਂ ਨਵੇਂ ਬੱਸ ਸਟੈਂਡ ਤੋਂ ਈ-ਰਿਕਸ਼ਾ ਕਰ ਲਿਆ ਤੇ ਉਸ ਨੰੂ ਪ੍ਰਤੀ ਸਵਾਰੀ 20-20 ਦੇ ਰਹੇ ਸਨ, ਪਰ ਈ ਰਿਕਸ਼ਾ ਚਾਲਕ ਨੇ ਧੌਂਸ ਨਾਲ 50-50 ਰੁਪਏ ਵਸੂਲ ਕੀਤੇ ਹਨ ਜਿਸ ਕਾਰਨ ਬਾਹਰ ਤੋਂ ਆ ਰਹੀਆਂ ਸਵਾਰੀਆਂ ਦੀ ਅੰਨ੍ਹੀ ਲੁੱਟ ਹੋ ਰਹੀ ਹੈ | ਜਦੋਂ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਤੇ ਲੋਕਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਭਾਰੀ ਰੋਸ ਹੈ | ਉਨ੍ਹਾਂ ਡੀ.ਸੀ. ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਈ-ਰਿਕਸ਼ਾ ਚਾਲਕਾਂ ਦੇ ਕਿਰਾਏ ਦੇ ਰੇਟ ਨਿਸ਼ਚਿਤ ਕੀਤੇ ਜਾਣ ਜਿਸ ਨਾਲ ਲੋਕਾਂ ਦਾ ਲੁੱਟ ਹੋਣ ਤੋਂ ਬਚਾਅ ਹੋ ਸਕੇ |