ਕਾਹਨੂੰਵਾਨ/ਡੇਹਰੀਵਾਲ ਦਰੋਗਾ, 29 ਮਾਰਚ (ਨਿਸ਼ਾਨ ਸਿੰਘ ਚਾਹਲ, ਹਰਦੀਪ ਸਿੰਘ ਸੰਧੂ)- ਬਲਾਕ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਸਠਿਆਲੀ ਵਿਖੇ ਗ੍ਰਾਮ ਪੰਚਾਇਤ, ਐੱਨ.ਆਰ.ਆਈ. ਭਰਾਵਾਂ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਦੂਸਰਾ ਕਬੱਡੀ ਕੱਪ ਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ | ਪਿੰਡ ਸਠਿਆਲੀ ਦੇ ਸਰਪੰਚ ਬਿਕਰਮਪਾਲ ਸਿੰਘ, ਸਹਿਜਪਾਲ ਸਿੰਘ ਯੂ.ਐੱਸ.ਏ. ਤੇ ਸ਼ਮਸ਼ੇਰ ਸਿੰਘ ਸ਼ੇਰਾ ਬਲਾਕ ਸੰਮਤੀ ਮੈਂਬਰ ਜੋਗੀ ਚੀਮਾ ਦੇ ਵਿਸ਼ੇਸ਼ ਉਪਰਾਲੇ ਨਾਲ ਕਰਵਾਏ ਗਏ ਇਸ ਸੱਭਿਆਚਾਰਕ ਮੇਲੇ ਵਿਚ ਪੰਜਾਬ ਦੇ ਨਾਮਵਾਰ ਗਾਇਕ ਤੇ ਅਦਾਕਾਰ ਬੱਬੂ ਮਾਨ ਵਲੋਂ ਲਗਾਏ ਗਏ ਖੁੱਲ੍ਹੇ ਅਖਾੜੇ ਵਿਚ ਆਪਣੇ ਕਈ ਹਿੱਟ ਗੀਤਾਂ ਦੇ ਰਾਹੀਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ | ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਪੱਧਰ ਦੀਆਂ ਕਬੱਡੀ ਟੀਮਾਂ ਦੇ ਮੈਚ ਕਰਵਾਏ ਗਏ | ਲੜਕੀਆਂ ਦੇ ਸ਼ੋਅ ਮੈਚ ਤੋਂ ਇਲਾਵਾ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਗਏ | ਇਸ ਖੇਡ ਤੇ ਸੱਭਿਆਚਾਰਕ ਮੇਲੇ ਦੌਰਾਨ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕਰਦਿਆਂ ਕਬੱਡੀ ਕੱਪ ਦਾ ਉਦਘਾਟਨ ਕੀਤਾ | ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਪੇਂਡੂ ਸੱਭਿਆਚਾਰਕ ਮੇਲੇ ਜਿੱਥੇ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਪੀੜ੍ਹੀ ਦਰ ਪੀੜ੍ਹੀ ਸਾਂਭ ਕੇ ਰੱਖ ਰਹੇ ਹਨ ਉੱਥੇ ਇਨ੍ਹਾਂ ਮੇਲਿਆਂ ਦੌਰਾਨ ਹੋਣ ਵਾਲੀਆਂ ਖੇਡਾਂ ਨਰੋਏ ਤੇ ਤੰਦਰੁਸਤ ਸਮਾਜ ਦਾ ਅਨਿੱਖੜਵਾਂ ਅੰਗ ਹਨ | ਜਗਰੂਪ ਸਿੰਘ ਸੇਖਵਾਂ ਨੇ ਜੇਤੂ ਕਬੱਡੀ ਟੀਮਾਂ ਤੇ ਪੰਜਾਬੀ ਗਾਇਕ ਬੱਬੂ ਮਾਨ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਸਠਿਆਲੀ ਦੇ ਸਰਪੰਚ ਬਿਕਰਮਪਾਲ ਸਿੰਘ ਸੇਖੋਂ, ਬਲਾਕ ਸੰਮਤੀ ਮੈਂਬਰ ਸ਼ਮਸ਼ੇਰ ਸਿੰਘ ਸ਼ੇਰਾ, ਸਹਿਜਪਾਲ ਸਿੰਘ ਯੂ.ਐੱਸ.ਏ., ਸਰਪੰਚ ਕਨਵੰਨ ਸਤਨਾਮ ਸਿੰਘ ਸੈਣੀ, ਦਲੇਰ ਸਿੰਘ ਕਾਹਨੂੰਵਾਨ, ਮਾਰਕੀਟ ਕਮੇਟੀ ਕਾਹਨੂੰਵਾਨ ਦੇ ਚੇਅਰਮੈਨ ਡਾ. ਜਸਪਾਲ ਸਿੰਘ ਪੰਧੇਰ, ਬਲਵਿੰਦਰ ਸਿੰਘ ਸੋਨਾ ਬਾਜਵਾ, ਸਾ. ਚੇਅਰਮੈਨ ਮੋਹਨ ਸਿੰਘ ਜਾਗੋਵਾਲ ਬੇਟ, ਡੀ.ਐੱਸ.ਪੀ. ਕੁਲਵੰਤ ਸਿੰਘ ਮਾਨ, ਇੰਸਪੈਕਟਰ ਹਰਪਾਲ ਸਿੰਘ, ਐੱਸ.ਐੱਚ.ਓ. ਕਾਹਨੂੰਵਾਨ ਇੰਸਪੈਕਟਰ ਗੁਰਨਾਮ ਸਿੰਘ, ਸੁਖਦੇਵ ਸਿੰਘ ਗੋਲਡੀ, ਪਿ੍ੰਸੀਪਲ ਮੇਜਰ ਸਿੰਘ ਚਾਹਲ, ਤਰਸੇਮ ਸਿੰਘ ਬਖ਼ਤਪੁਰ, ਸੀ.ਆਈ.ਡੀ. ਇੰਸਪੈਕਟਰ ਹਰਜੀਤ ਸਿੰਘ, ਮਨਜੀਤ ਸਿੰਘ ਕਾਹਲੋਂ, ਕਬੱਡੀ ਕੁਮੈਂਟਰ ਸਿਵ ਜੋਧੇ ਰੁਪਿੰਦਰ ਜਲਾਲ, ਰਣਧੀਰ ਸਿੰਘ ਅÏਲਖ, ਇੰਦਰਜੀਤ ਸਿੰਘ ਭਾਮੜੀ ਆਦਿ ਹਾਜ਼ਰ ਸਨ |