ਕਲਾਨੌਰ, 29 ਮਾਰਚ (ਪੁਰੇਵਾਲ)- ਸਥਾਨਕ ਕਸਬੇ 'ਚ ਆਈ.ਸੀ.ਐੱਸ.ਈ. ਐਫ਼ੀਲੀਏਟਿਡ ਕੇਰਲਾ ਇੰਟਰਨੈਸ਼ਨਲ ਸਕੂਲ 'ਚ ਪਿ੍ੰਸੀਪਲ ਡੋਮੀਨਿਕ ਮੈਥਿਊ ਦੀਆਂ ਹਦਾਇਤਾਂ 'ਤੇ ਬੱਚਿਆਂ ਦਾ ਦਿਮਾਗੀ ਮਨੋਬਲ ਵਧਾਉਣ ਲਈ ਪ੍ਰਸ਼ਨੋਤਰੀ ਮੁਕਾਬਲੇ ਕੀਤੇ ਗਏ ਜਿਸ 'ਚ ਜਮਾਤ 5ਵੀਂ ਤੋਂ 9ਵੀਂ ਤੱਕ ਦੇ ਬੱ ਚਿਆਂ ਵਲੋਂ ਉਤਸਾਹ ਨਾਲ ਭਾਗ ਲਿਆ ਗਿਆ | ਇਸ ਮਾਸਟਰਮਾਈਾਡ ਕੁਵਿੱਜ਼ ਮੁਕਾਬਲੇ 'ਚ ਕਵਿੱਜ ਮਾਸਟਰ ਅਬਦੁੱਲ ਫੈਜ਼ਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸ੍ਰੀ ਫੈਜ਼ਲ ਵਲੋਂ ਇਸ ਮੁਕਾਬਲੇ 'ਚ ਭਾਗ ਲੈਣ ਵਾਲੇ ਬੱਚਿਆਂ ਨੂੰ ਪਹਿਲਾਂ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ ਤੇ ਬਾਅਦ 'ਚ ਮੁਕਾਬਲੇ ਦੀ ਸ਼ੁਰੂਆਤ ਕੀਤੀ ਗਈ ਜਿਸ 'ਚ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ ਬੱਚਿਆਂ ਵਲੋਂ ਬਹੁਤ ਚੇਤੰਨ ਹੋ ਕੇ ਜਵਾਬ ਦਿੱਤੇ ਗਏ | ਪਿ੍ੰਸੀਪਲ ਡੋਮੀਨਿਕ ਮੈਥਿਊ ਨੇ ਦੱਸਿਆ ਕਿ ਸੀਨੀਅਰ ਵਰਗ ਦੇ ਮੁਕਾਬਲੇ 'ਚੋਂ ਛੇਵੀਂ ਜਮਾਤ ਦਾ ਹਰਮਨਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | 7ਵੀਂ ਦੀ ਬੱਚੀ ਖਵਾਹਿਸ਼, ਨੌਵੀਂ ਦੇ ਰਮਨਦੀਪ ਸਿੰਘ ਦਾ ਵੀ ਵਧੀਆ ਪ੍ਰਦਰਸ਼ਨ ਰਿਹਾ | ਪਿ੍ੰ. ਮੈਥਿਊ ਨੇ ਦੱਸਿਆ ਕਿ 7ਵੀਂ ਦਾ ਹਿਮਾਂਕ ਪ੍ਰਮੁੱਖ ਮੁਕਾਬਲੇ 'ਚ ਪਹੁੰਚਿਆ | ਉਨ੍ਹਾਂ ਦੱਸਿਆ ਕਿ ਮੁਕਾਬਲੇ 'ਚੋਂ 9ਵੀਂ ਜਮਾਤ ਦੀ ਜਪਜੀਤ ਕੌਰ ਰਨਰਅਪ ਰਹੀ ਜਦਕਿ ਮੁਕਾਬਲੇ ਦੇ ਚੈਂਪੀਅਨ 9ਵੀਂ ਦਾ ਜਸਕਰਨ ਰਿਹਾ | ਮੋਹਰੀ ਰਹਿਣ ਵਾਲੇ ਬੱਚਿਆਂ ਦੀ ਪਿ੍ੰਸੀਪਲ ਡੋਮੀਨਿਕ ਮੈਥਿਊ ਤੇ ਕੁਵਿੱਜ਼ ਮਾਸਟਰ ਅਬਦੁੱਲ ਫੈਜ਼ਲ ਵਲੋਂ ਹੌਂਸਲਾ ਅਫ਼ਜ਼ਾਈ ਕਰਦਿਆਂ ਸਨਮਾਨ ਕੀਤਾ ਗਿਆ |