ਧਾਰੀਵਾਲ, 29 ਮਾਰਚ (ਜੇਮਸ ਨਾਹਰ)- 'ਦਾ ਕ੍ਰਾਈਸਟ ਚਰਚ ਸੀ.ਐਨ.ਆਈ. ਧਾਰੀਵਾਲ' 'ਦਾ ਉਦਘਾਟਨੀ ਸਮਾਰੋਹ 31 ਮਾਰਚ ਨੂੰ ਸ਼ਾਮ 4 ਵਜੇ ਹੋਵੇਗਾ | ਇਹ ਉਦਘਾਟਨੀ ਸਮਾਰੋਹ ਸਮਾਗਮ ਦੇ ਮੁੱਖ ਪ੍ਰਬੰਧਕ ਪਾਦਰੀ ਰੈਵ. ਰੋਬਿਨ ਵਰਗਿਸ ਦੀ ਅਗਵਾਈ ਵਿਚ ਹੋਵੇਗਾ | ਇਹ ਜਾਣਕਾਰੀ ਚਰਚ ਦੇ ਆਗੂ ਸੈਕਟਰੀ ਰਿਟਾ. ਪਿ੍ੰਸੀਪਲ ਯਾਕੂਬ ਮਸੀਹ ਨੇ ਦੱਸਿਆ ਕਿ ਇਸ ਸਮਾਰੋਹ 'ਚ ਸੀ.ਐਨ.ਆਈ. ਮਿਸ਼ਨ ਦੇ ਮਾਡਰੇਟਰ ਰੈਵ, ਪਰਿਤਸ ਕੈਨਿੰਗ ਬਤੌਰ ਮੁੱਖ ਮਹਿਮਾਨ ਹੋਣਗੇ | ਉਨ੍ਹਾਂ ਤੋਂ ਇਲਾਵਾ ਡਾਇਓਸਿਸ ਆਫ ਚੰਡੀਗੜ੍ਹ ਦੇ ਬਿਸ਼ਪ ਰੈਵ., ਦਰਬਾਰਾ ਸਮਾਰੋਹ ਦੀ ਪ੍ਰਧਾਨਗੀ ਕਰਨਗੇ ਤੇ ਡਾਇਓਸਿਸ ਆਫ ਰਾਜਸਥਾਨ ਤੇ ਦਿੱਲੀ ਦੇ ਸਾਬਕਾ ਬਿਸਪ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਉਦਘਾਟਨੀ ਸਮਾਰੋਹ ਦੀ ਦੇਖ-ਰੇਖ ਪਾਦਰੀ ਰੈਵ. ਰੋਬਿਨ ਵਰਗਿਸ ਤੇ ਖਜ਼ਾਨਚੀ ਰਿਟਾ. ਪਿ੍ੰਸੀਪਲ ਸੁਨੀਲ ਜੋਸਫ ਕਰਨਗੇ |