27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਅਕਾਲੀ ਦਲ 'ਵਾਰਿਸ ਪੰਜਾਬ ਦੇ' ਬਟਾਲਾ ਤੋਂ ਹਲਕਾ ਇੰਚਾਰਜ ਪਿ੍ਥੀਪਾਲ ਸਿੰਘ ਨੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਮੱਥਾ ਟੇਕਿਆ

ਅਜੀਤ ਡੈਸਕ 30-03-2026
ਬਟਾਲਾ, 29 ਮਾਰਚ (ਸਤਿੰਦਰ ਸਿੰਘ)- ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ ਵਲੋਂ ਪਾਰਟੀ ਦੇ ਕੋਰ ਕਮੇਟੀ ਮੈਂਬਰ ਅਤੇ ਬੁਲਾਰੇ ਸ: ਪਿ੍ਥੀਪਾਲ ਸਿੰਘ ਨੂੰ ਵਿਧਾਨ ਸਭਾ ਹਲਕਾ ਬਟਾਲਾ ਦਾ ਹਲਕਾ ਇੰਚਾਰਜ ਲਗਾਇਆ ਗਿਆ ਹੈ | ਅੱਜ ਸ: ਪਿ੍ਥੀਪਾਲ ਸਿੰਘ ਨੇ ਪਾਰਟੀ ਦੇ ਸੇਵਾਦਾਰਾਂ, ਸਮਰਥਕਾਂ ਨਾਲ ਤੇ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੇ ਹਮਾਇਤੀਆਂ ਦੀ ਵੱਡੀ ਗਿਣਤੀ ਨਾਲ ਇਤਿਹਾਸਕ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਮੱਥਾ ਟੇਕਿਆ | ਇਸ ਮੌਕੇ ਸ: ਪਿ੍ਥੀਪਾਲ ਸਿੰਘ ਨੇ ਕਿਹਾ ਕਿ ਇਸ ਵੇਲੇ ਲੜਾਈ ਸਰਕਾਰ ਬਣਾਉਣ ਦੀ ਨਹੀਂ, ਪੰਜਾਬ ਬਚਾਉਣ ਦੀ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਬਿਹਾਰ ਬਣਾ ਕੇ ਰੱਖ ਦਿੱਤਾ ਹੈ | ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਤੇ ਨਸ਼ਿਆਂ ਦੇ ਵਹਿਣ ਤੋਂ ਬਚਾਉਣ ਲਈ ਭਾਈ ਅੰਮਿ੍ਤਪਾਲ ਸਿੰਘ ਨੂੰ ਪੰਜਾਬ ਦਾ ਮੁਖੀ ਬਣਾਉਣਾ ਸਮੇਂ ਦੀ ਬਹੁਤ ਵੱਡੀ ਮੰਗ ਹੈ | ਉਨ੍ਹਾਂ ਕਿਹਾ ਕਿ ਕੇਜਰੀਵਾਲ 2027 ਦੀ ਚੋਣ ਭਾਈ ਅੰਮਿ੍ਤਪਾਲ ਸਿੰਘ ਨੂੰ ਜ਼ੇਲ੍ਹ ਵਿਚ ਬੰਦ ਰੱਖ ਕੇ ਲੜਨੀ ਚਾਹੁੰਦਾ ਹੈ ਪਰ ਪੰਜਾਬ ਦੇ ਲੋਕ ਤੇ ਨੌਜਵਾਨ ਇਸ ਦਾ ਜਵਾਬ ਦੇਣਗੇ | ਉਨ੍ਹਾਂ ਹਲਕਾ ਬਟਾਲਾ ਦੀ ਜ਼ਿੰਮੇਵਾਰੀ ਸੌਂਪਣ 'ਤੇ ਪੰਚ ਪ੍ਰਧਾਨੀ, ਸ: ਤਰਸੇਮ ਸਿੰਘ ਖਾਲਸਾ, ਭਾਈ ਸਰਬਜੀਤ ਸਿੰਘ ਐੱਮ.ਪੀ., ਜਥੇਦਾਰ ਅਮਰਜੀਤ ਸਿੰਘ ਵਿੰਨਝੜੀ, ਭਾਈ ਹਰਭਜਨ ਸਿੰਘ ਤੁੜ, ਸੁਰਜੀਤ ਸਿੰਘ ਖਾਲਸਾ ਤੇ ਵਿਸ਼ੇਸ਼ ਕਰ ਕੇ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਮੁੱਖ ਸੇਵਾਦਾਰ ਅਕਾਲੀ ਪਾਰਟੀ ਵਲੋਂ ਉਨ੍ਹਾਂ ਵਿਚ ਭਰੋਸਾ ਪ੍ਰਗਟਾਉਣ 'ਤੇ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਸਤਨਾਮ ਸਿੰਘ, ਮੰਗਲ ਸਿੰਘ ਭਾਟੀਆ, ਸੁਖਦੇਵ ਸਿੰਘ ਸੰਧੂ ਠੱਕਰਸੰਧੂ ਬੁਲਾਰਾ ਪਾਰਟੀ, ਸਤਿੰਦਰਜੀਤ ਸਿੰਘ ਗਿੱਲ ਅਬਜਰਵਰ ਪਠਾਨਕੋਟ, ਦਲਬੀਰ ਸਿੰਘ ਫਤਿਹਨੰਗਲ, ਗੁਰਦੇਵ ਸਿੰਘ ਸ਼ਾਹੀ, ਜਸਵਿੰਦਰ ਸਿੰਘ ਕਥਾਵਾਚਕ, ਪਿ੍ੰਸ ਕਾਹਨੂੰਵਾਨ, ਖੁਸ਼ਕਰਨ ਸਿੰਘ ਹੇਅਰ, ਸਰਦੂਲ ਸਿੰਘ ਮੱਲ੍ਹੀ, ਜਥੇ. ਅਮਰੀਕ ਸਿੰਘ ਬਟਾਲਾ, ਜਸਬੀਰ ਸਿੰਘ ਬਟਾਲਾ, ਗੁਰਤੇਜ ਸਿੰਘ ਹੇਅਰ, ਮੁਖਤਿਆਰ ਸਿੰਘ ਕੋਟਲੀ, ਉਹ ਰੂਪ ਸਿੰਘ ਹੇਅਰ, ਬਲਕਾਰ ਸਿੰਘ ਸਰਪੰਚ, ਸ਼ਮਸ਼ੇਰ ਸਿੰਘ ਘੁੰਮਣ, ਜਨਕ ਰਾਜ, ਰਾਕੇਸ਼ ਕੁਮਾਰ, ਡਾ. ਸੁਰਜੀਤ ਸਿੰਘ, ਸੁਖਰਾਜ ਮਸੀਹ, ਬੀਬੀ ਸਰਬਜੀਤ ਕੌਰ ਐਡਵੋਕੇਟ, ਬੀਬੀ ਮਨਪ੍ਰੀਤ ਕੌਰ, ਕੰਵਲਪ੍ਰੀਤ ਕੌਰ ਖਤੀਬ, ਬੀਬੀ ਰਾਜਵਿੰਦਰ ਕੌਰ, ਬਲਜਿੰਦਰ ਕੌਰ, ਕਸ਼ਮੀਰ ਕੌਰ, ਬੀਬੀ ਬੇਵੀ, ਰਾਜ ਕੌਰ, ਦਿਲਬਾਗ ਸਿੰਘ, ਸਤਨਾਮ ਸਿੰਘ, ਗੁਰਦੀਪਕ ਸਿੰਘ, ਕਰਨ ਮਸੀਹ, ਬਲਵਿੰਦਰ ਸਿੰਘ ਮੜੀਆਂਵਾਲ, ਜਸਵੰਤ ਸਿੰਘ ਠੇਕੇਦਾਰ, ਜਗਤਾਰ ਸਿੰਘ, ਸੁਲੱਖਣ ਸਿੰਘ ਸੋਡਪੁਰ, ਰਾਜ ਕੁਮਾਰ, ਗੁਲਾਬ ਸਿੰਘ ਤੇ ਗੁਰਮੀਤ ਸਿੰਘ ਸਮੇਤ ਪਾਰਟੀ ਦੇ ਵੱਡੀ ਗਿਣਤੀ 'ਚ ਸੇਵਾਦਾਰ, ਵਰਕਰ, ਨੌਜਵਾਨ ਤੇ ਬੀਬੀਆਂ ਸ਼ਾਮਿਲ ਹੋਏ |
ਪਿਛਲੀ ਖ਼ਬਰ ਦਾ ਕ੍ਰਾਈਸਟ ਚਰਚ ਸੀ.ਐਨ.ਆਈ. ਧਾਰੀਵਾਲ ਦਾ ਉਦਘਾਟਨੀ ਸਮਾਰੋਹ ਕੱਲ੍ਹ ਅਗਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਵਿਖੇ ਬਿਕਰਮ ਸਿੰਘ ਮਜੀਠੀਆ ਨੇ ਬੇਲੀ ਰੈਸਟ ਹਾਊਸ ਦਾ ਉਦਘਾਟਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।