ਸ੍ਰੀ ਹਰਿਗੋਬਿੰਦਪੁਰ, 29 ਮਾਰਚ (ਕੰਵਲਜੀਤ ਸਿੰਘ ਚੀਮਾ) -ਸ੍ਰੀ ਹਰਿਗੋਬਿੰਦਪੁਰ ਵਿਖੇ ਮਹਿਤਾ-ਅੰਮਿ੍ਤਸਰ ਰੋਡ 'ਤੇ ਸਥਿਤ 'ਬੇਲੀ ਰੈਸਟੋਰੈਂਟ' ਦੇ ਮਾਲਕ ਰਸੀਵਰ ਗੁਰਮੇਜ ਸਿੰਘ ਚੀਮਾ ਮਚਰਾਏ ਤੇ ਜਗਦੇਵ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸਾਥੀਆਂ ਸਮੇਤ 'ਬੇਲੀ ਰੈਸਟੋਰੈਂਟ' ਵਿਖੇ ਪੁੱਜੇ ਸਨ | ਉਨ੍ਹਾਂ ਕਿਹਾ ਕਿ ਸ: ਬਿਕਰਮ ਸਿੰਘ ਮਜੀਠੀਆ ਵਲੋਂ ਇਸ ਰੈਸਟੋਰੈਂਟ ਵਿਖੇ ਤਿਆਰ ਹੋਏ ਨਵੇਂ ਬੇਲੀ ਰੈਸਟ ਹਾਊਸ ਦਾ ਉਦਘਾਟਨ ਕੀਤਾ ਜਿਸ ਦੇ ਕੁੱਲ 6 ਕਮਰੇ ਤਿਆਰ ਹੋ ਚੁੱਕੇ ਹਨ ਜਿਨ੍ਹਾਂ ਵਿਚ 2 ਫ਼ੈਮਲੀ ਤੇ 4 ਹੋਰ ਕਮਰੇ ਤਿਆਰ ਹੋਏ ਹਨ | ਇਸ ਸਮੇਂ ਉਨ੍ਹਾਂ ਨਾਲ 'ਬੇਲੀ ਰੈਸਟੋਰੈਂਟ' ਵਿਖੇ ਸ੍ਰੀ ਹਰਿਗੋਬਿੰਦਪੁਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਦੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ, ਅਕਾਲੀ ਆਗੂ ਬਾਬਾ ਚੈਨ ਸਿੰਘ ਕੰਗ, ਸੁਲੱਖਣ ਸਿੰਘ ਕੰਗ, ਜਤਿੰਦਰ ਸਿੰਘ ਲੱਧਾ ਮੁੰਡਾ, ਡਾ. ਮਨਜੀਤ ਸਿੰਘ ਪੀਟਾ, ਚੇਅਰਮੈਨ ਮਾਨ, ਹਰਦੀਪ ਸਿੰਘ ਦੀਪਾ, ਪਲਵਿੰਦਰ ਸਿੰਘ ਪੰਨੂੰ, ਪ੍ਰਧਾਨ ਕੁਲਵਿੰਦਰ ਸਿੰਘ ਰਿਆੜ, ਅਪਾਰਜੀਤ ਸਿੰਘ ਬਿੱਲਾ, ਗੁਰਦੇਵ ਸਿੰਘ ਚੀਮਾ ਆਦਿ ਹਾਜ਼ਰ ਸਨ |