01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਖਾੜੀ ਦੇਸ਼ਾਂ 'ਚ ਜੰਗ ਕਾਰਨ ਗੈਸ, ਡੀਜ਼ਲ-ਪੈਟਰੋਲ 'ਤੇ ਪਿਆ ਮਾੜਾ ਅਸਰ

ਅਜੀਤ ਡੈਸਕ 28-03-2026
ਗੁਰਦਾਸਪੁਰ, 27 ਮਾਰਚ (ਅਸ਼ੋਕ ਸ਼ਰਮਾ)- ਅਮਰੀਕਾ ਈਰਾਨ ਅਤੇ ਖਾੜੀ ਦੇਸ਼ਾਂ 'ਚ ਲੜਾਈ ਕਾਰਨ ਰਸੋਈ ਗੈਸ, ਡੀਜ਼ਲ ਅਤੇ ਪੈਟਰੋਲ 'ਤੇ ਮਾੜਾ ਅਸਰ ਵੇਖਣ ਨੂੰ ਮਿਲ ਰਿਹਾ ਹੈ | ਗੈਸ ਏਜੰਸੀਆਂ ਦੇ ਮਾਲਕਾਂ ਕੋਲ ਅਗੇਤੇ ਪੈਸੇ ਜਮ੍ਹਾ ਕਰਵਾਉਣ ਦੇ ਬਾਵਜੂਦ ਸਮੇਂ ਸਿਰ ਸਪਲਾਈ ਨਹੀਂ ਮਿਲ ਰਹੀ ਜਿਸ ਨਾਲ ਜਨਤਾ ਕਾਫੀ ਪ੍ਰੇਸ਼ਾਨੀ ਦੇ ਆਲਮ 'ਚ ਡੁੱਬੀ ਹੈ | ਇੱਥੋਂ ਤੱਕ ਕਿ ਏਜੰਸੀਆਂ ਵਲੋਂ ਪਹਿਲਾਂ 35 ਦਿਨਾਂ ਦੀ ਗੈਸ ਬੁਕਿੰਗ ਰੱਖੀ ਸੀ ਤੇ ਭਾਰਤ ਸਰਕਾਰ ਨੇ 35 ਦਿਨਾਂ ਤੋਂ ਘਟਾ ਕੇ 25 ਦਿਨ ਕਰ ਦਿੱਤੇ ਹਨ ਪਰ ਫਿਰ ਵੀ ਲੋਕਾਂ ਦੀ ਗੈਸ ਬੁਕਿੰਗ ਨਹੀਂ ਹੋ ਰਹੀ | ਕੁਝ ਗੈਸ ਏਜੰਸੀਆਂ ਵਾਲੇ ਮਨਮਰਜ਼ੀਆਂ ਵੀ ਕਰ ਰਹੇ ਹਨ | ਇਸ ਸੰਬੰਧੀ ਲੋਕਾਂ ਨੇ ਦੱਸਿਆ ਕਿ ਗੈਸ ਸਪਲਾਈ ਨਾ ਮਿਲਣ ਕਰਕੇ ਬਹੁਤੇ ਲੋਕ ਦੇਸੀ ਜੁਗਾੜ ਨਾਲ ਦੋ ਸਮੇਂ ਦੀ ਰੋਟੀ ਬਣਾ ਰਹੇ ਹਨ | ਉਨ੍ਹਾਂ ਦੱਸਿਆ ਕਿ ਪੈਟਰੋਲ ਪੰਪਾਂ 'ਤੇ ਲੋਕਾਂ ਨੇ ਇਕ ਮਹੀਨਾ ਪਹਿਲਾਂ ਸਟਾਕ ਜਮ੍ਹਾ ਕਰ ਲਿਆ ਸੀ ਤੇ ਹੁਣ ਪੈਟਰੋਲ ਪੰਪਾਂ 'ਤੇ ਲੋਕ ਤੇਲ ਪਵਾਉਣ ਲਈ ਘੱਟ ਹੀ ਨਜ਼ਰ ਆ ਰਹੇ ਹਨ ਜਿੱਥੇ ਪਹਿਲਾਂ ਇਨ੍ਹਾਂ ਡੀਲਰਾਂ ਦੀ ਲੱਖਾਂ ਰੁਪਏ ਨਿੱਤ ਸੇਲ ਸੀ, ਹੁਣ ਹਜ਼ਾਰਾਂ ਰੁਪਏ 'ਚ ਆਉਣ ਕਰਕੇ ਪੈਟਰੋਲ ਮਾਲਿਕ ਘਬਰਾਏ ਹੋਏ ਨਜ਼ਰ ਆ ਰਹੇ ਹਨ | ਲੋਕਾਂ ਨੇ ਦੱਸਿਆ ਕਿ ਪੰਜਾਬ ਤੇ ਕੇਂਦਰ ਸਰਕਾਰ ਵਲੋਂ ਨਿੱਤ ਦਮਗਜੇ ਮਾਰੇ ਜਾ ਰਹੇ ਹਨ ਕਿ ਪੈਟਰੋਲ ਤੇ ਡੀਜ਼ਲ ਦੀ ਕੋਈ ਕਮੀ ਨਹੀਂ ਹੈ ਪਰ ਉਸ ਦੇ ਬਾਵਜੂਦ ਲੋਕ ਨਿਰਾਸ਼ਾ ਵਿਚ ਦੇਖੇ ਜਾ ਰਹੇ ਹਨ | ਲੋਕਾਂ ਨੇ ਗੈਸ ਦੀ ਬੁਕਿੰਗ ਕਰਵਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਹਨ ਪਰ ਫਿਰ ਵੀ ਗੈਸ ਬੁਕਿੰਗ ਨਹੀਂ ਹੋ ਰਹੀ | ਕਈ ਲੋਕਾਂ ਨੂੰ ਗੈਸ ਬਲੈਕ ਵਿਚ ਲੈਣੀ ਪੈ ਰਹੀ ਹੈ ਜਿਸ ਦੀਆਂ ਕੀਮਤਾਂ 'ਚ ਅਥਾਹ ਵਾਧਾ ਹੋਇਆ ਹੈ | ਲੋਕਾਂ ਨੇ ਭਾਰਤ ਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਤੇਲ ਤੇ ਗੈਸ ਸਪਲਾਈ 'ਚ ਸੁਧਾਰ ਲਿਆਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ, ਜਿਸ ਨਾਲ ਆਮ ਲੋਕਾਂ ਨੂੰ ਰਾਹਤ ਮਿਲ ਸਕੇ |
ਪਿਛਲੀ ਖ਼ਬਰ ਗੁਰਦਾਸਪੁਰ ਪੰਡੋਰੀ ਰੋਡ 'ਤੇ ਨਹਿਰ ਅੱਪਰਬਾਰੀ ਦੁਆਬ 'ਤੇ ਬਣੇ ਲੋਹੇ ਦੇ ਪੁਲ 'ਤੇ ਪਈਆਂ ਤਰੇੜਾਂ ਅਗਲੀ ਖ਼ਬਰ ਮਾਤਾ ਅਤਰ ਕੌਰ ਦੀ ਯਾਦ 'ਚ ਸਿਮਰਤੀ ਸਨਮਾਨ ਸਮਾਗਮ 5 ਅਪ੍ਰੈਲ ਨੰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।