01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਗੁਰਦਾਸਪੁਰ ਪੰਡੋਰੀ ਰੋਡ 'ਤੇ ਨਹਿਰ ਅੱਪਰਬਾਰੀ ਦੁਆਬ 'ਤੇ ਬਣੇ ਲੋਹੇ ਦੇ ਪੁਲ 'ਤੇ ਪਈਆਂ ਤਰੇੜਾਂ

ਅਜੀਤ ਡੈਸਕ 28-03-2026
ਗੁਰਦਾਸਪੁਰ, 27 ਮਾਰਚ (ਅਸ਼ੋਕ ਸ਼ਰਮਾ)- ਗੁਰਦਾਸਪੁਰ ਪੰਡੋਰੀ ਤਾਲਿਬਪੁਰ ਵਿਚਕਾਰ ਪੈਂਦੀ ਨਹਿਰ ਅੱਪਰਬਾਰੀ ਦੁਆਬ ਪਿੰਡ ਗਾਜ਼ੀਕੋਟ ਨੇੜੇ 9 ਮਹੀਨੇ ਪਹਿਲਾਂ ਬਣੇ ਲੋਹੇ ਦੇ ਪੁਲ 'ਤੇ ਤਰੇੜਾਂ ਪੈ ਗਈਆਂ ਹਨ ਜਿਸ ਨਾਲ ਇਲਾਕੇ ਦੇ 5 ਦਰਜਨ ਪਿੰਡਾਂ ਤੋਂ ਵੱਧ ਲੋਕਾਂ ਦਾ ਠੇਕੇਦਾਰ ਤੇ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਲਾਕੇ ਦੇ ਲੋਕਾਂ ਨੇ ਪੁਲ 'ਤੇ ਲੱਗੀ ਘਟੀਆ ਸਮੱਗਰੀ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ | ਮੌਕੇ 'ਤੇ 'ਅਜੀਤ' ਦੇ ਪ੍ਰਤੀਨਿਧ ਵਲੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਇਹ ਪੁਲ 9 ਮਹੀਨੇ ਪਹਿਲਾਂ ਸਰਕਾਰ ਦੇ ਬਿਨਾਂ ਮਹਿਕਮੇ ਵਲੋਂ ਉਦਘਾਟਨ ਕਰਕੇ ਲੋਕਾਂ ਨੰੂ ਸਮਰਪਿਤ ਕਰ ਦਿੱਤਾ ਸੀ | ਇਹ ਪੁਲ 6 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਗਿਆ ਅਤੇ ਲੋਕਾਂ ਨੰੂ ਇਕ ਸਾਲ ਤੋਂ ਵੱਧ ਮੁਸੀਬਤ ਝੱਲਣੀ ਪਈ ਸੀ | ਹੁਣ ਤਿਆਰ ਹੋਣ ਤੋਂ ਬਾਅਦ ਤਰੇੜਾਂ ਪੈਣ ਜਾਣ ਨਾਲ ਮਹਿਕਮੇ 'ਤੇ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਉਠ ਰਹੇ ਹਨ | ਇਲਾਕੇ ਦੇ ਪੰਚਾਂ, ਸਰਪੰਚਾਂ ਤੇ ਸਮਾਜ ਸੇਵੀ ਆਗੂਆਂ ਨੇ ਕਿਹਾ ਕਿ ਇਸ ਪੁਲ ਦੀ ਦੁਬਾਰਾ ਮੁਰੰਮਤ ਕਰਵਾਈ ਜਾਵੇ ਜਿਸ ਨਾਲ ਅਗਾਂਹ ਤੋਂ ਪੁਲ ਦਾ ਹੋਰ ਨੁਕਸਾਨ ਨਾ ਹੋ ਸਕੇ |
ਪਿਛਲੀ ਖ਼ਬਰ 'ਵਰਸਿਟੀ ਕਾਲਜ 'ਚ ਸ਼ਹੀਦ ਭਗਤ ਸਿੰਘ ਦੇ ਕ੍ਰਾਂਤੀਕਾਰੀ ਤੇ ਸੰਘਰਸ਼ਮਈ ਜੀਵਨ 'ਤੇ ਚਰਚਾ <br/> ਅਗਲੀ ਖ਼ਬਰ ਖਾੜੀ ਦੇਸ਼ਾਂ 'ਚ ਜੰਗ ਕਾਰਨ ਗੈਸ, ਡੀਜ਼ਲ-ਪੈਟਰੋਲ 'ਤੇ ਪਿਆ ਮਾੜਾ ਅਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।