01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਮਾਤਾ ਅਤਰ ਕੌਰ ਦੀ ਯਾਦ 'ਚ ਸਿਮਰਤੀ ਸਨਮਾਨ ਸਮਾਗਮ 5 ਅਪ੍ਰੈਲ ਨੰੂ

ਅਜੀਤ ਡੈਸਕ 28-03-2026
ਗੁਰਦਾਸਪੁਰ, 27 ਮਾਰਚ (ਅਸ਼ੋਕ ਸ਼ਰਮਾ)- ਪੰਜਾਬੀ ਸੱਭਿਆਚਾਰਕ ਤੇ ਸਾਹਿੱਤਿਕ ਵਿਰਾਸਤਾਂ ਵਿਕਾਸ ਕੇਂਦਰ ਪੁਰਾਣਾ ਸ਼ਾਲਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਅਮਰ ਕੌਰ ਦੀ ਨਿੱਘੀ ਯਾਦ ਨੰੂ ਸਮਰਪਿਤ ਸਿਮਰਤੀ ਸਨਮਾਨ ਸਮਾਗਮ 5 ਅਪ੍ਰੈਲ ਨੰੂ ਡਾ: ਸੁਰਿੰਦਰ ਕਾਹਲੋਂ ਦੇ ਗ੍ਰਹਿ ਵਿਖੇ ਪੱਤਨ ਵਾਲੀ ਸੜਕ ਪੁਰਾਣਾ ਸ਼ਾਲਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਚੱਲ ਰਹੀਆਂ ਹਨ | ਇਸ ਸੰਬੰਧੀ ਬਜ਼ੁਰਗ ਉੱਘੇ ਲੇਖਕ ਡਾ: ਸੁਰਿੰਦਰ ਕਾਹਲੋਂ ਤੇ ਲੇਖਕ ਲਖਨ ਮੇਘੀਆਂ ਨੇ ਦੱਸਿਆ ਕਿ ਇਸ ਸਮਾਗਮ 'ਚ ਕਲਮਕਾਰ ਦੀ ਰਾਜਨੀਤੀ, ਰਣਨੀਤੀ ਤੇ ਸਿਆਸਤ ਕੀ ਹੋਵੇ, 'ਤੇ ਵਿਚਾਰ ਗੋਸ਼ਟੀ ਹੋਵੇਗੀ | ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਡਾ: ਸੁਮੇਲ ਸਿੰਘ ਸਿੱਧੂ, ਸੁਲਤਾਨ ਭਾਰਤੀ, ਸੁਨੀਲ ਕੁਮਾਰ ਯੁਮਨ, ਤਰਸੇਮ ਸਿੰਘ ਭੰਗੂ, ਵਿਜੇ ਅਗਨੀਹੋਤਰੀ, ਨਰਿੰਦਰ ਸਿੰਘ ਸੰਘਾ, ਪੱਥਰ ਦਿਲ ਪਨਿਆੜ, ਰਾਹੁਲ ਚਿੱਤਰਕਾਰ ਬਾਲਾਪਿੰਡੀ, ਪੱਤਰਕਾਰ ਅਸ਼ੋਕ ਸ਼ਰਮਾ, ਡਾ: ਸਰਬਜੀਤ ਕੌਰ ਸੰਧਾਵਾਲੀਆ, ਸਿਸਟਰ ਬੈਂਸੀ ਜੇ ਪਿ੍ੰਸੀਪਲ ਲਿਟਲ ਫਲਾਵਰ ਸਕੂਲ, ਸਵਿੰਦਰ ਕੌਰ ਕੁਹਾੜ, ਡਾ: ਰਮਿੰਦਰ ਕੌਰ, ਮਲਿਕਾ ਮੰਡ, ਹਰਜੀਤ ਕੌਰ, ਪੂਨਮ ਸੈਣੀ ਤੇ ਕੰਵਲਜੀਤ ਕੌਰ ਆਦਿ ਨੰੂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ |
ਪਿਛਲੀ ਖ਼ਬਰ ਖਾੜੀ ਦੇਸ਼ਾਂ 'ਚ ਜੰਗ ਕਾਰਨ ਗੈਸ, ਡੀਜ਼ਲ-ਪੈਟਰੋਲ 'ਤੇ ਪਿਆ ਮਾੜਾ ਅਸਰ ਅਗਲੀ ਖ਼ਬਰ ਰੇਟ ਵਧਣ ਤੇ ਲਾਕ ਡਾਊਨ ਦੀਆਂ ਅਫ਼ਵਾਹਾਂ ਦੇ ਚੱਲਦੇ ਪੈਟਰੋਲ ਪੰਪਾਂ 'ਤੇ ਲੱਗੀ ਭੀੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।