20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਪਿੰਡ ਬੇਗੋਵਾਲ ਵਿਖੇ ਵਾਟਰ ਸਪਲਾਈ ਦਾ ਪਾਣੀ ਨਾ ਆਉਣ ਕਾਰਨ ਪਿੰਡ ਵਾਸੀ ਪ੍ਰੇਸ਼ਾਨ

ਅਜੀਤ ਡੈਸਕ 27-03-2026
ਤਾਰਾਗੜ੍ਹ, 26 ਮਾਰਚ (ਸੋਹਨ ਲਾਲ)- ਪਿੰਡ ਬੇਗੋਵਾਲ ਵਿਖੇ ਵਾਟਰ ਸਪਲਾਈ ਦੀ ਟੈਂਕੀ ਲੱਗੇ ਹੋਏ ਨੰੂ 20-25 ਸਾਲ ਹੋ ਗਏ ਹਨ ਪਰ ਅਜੇ ਤੱਕ ਪਿੰਡ ਵਾਸੀਆਂ ਨੰੂ ਪਾਣੀ ਨਸੀਬ ਨਹੀਂ ਹੋਇਆ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਅੰਦਰ ਪਾਣੀ ਦੀ ਟੈਂਕੀ ਲੱਗੇ ਨੰੂ ਇੰਨੇ ਸਾਲ ਬੀਤਣ ਦੇ ਬਾਵਜੂਦ ਪਾਣੀ ਦੀ ਇਕ ਬੂੰਦ ਤੱਕ ਨਸੀਬ ਨਹੀਂ ਹੋਈ ਜਿਸ ਕਾਰਨ ਉਹ ਗੰਦਾ ਪਾਣੀ ਪੀਣ ਲਈ ਮਜਬੂਰ ਹਨ | ਉਨ੍ਹਾਂ ਕਿਹਾ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਹਰ ਪਾਰਟੀ ਵਲੋਂ ਵਾਅਦਾ ਕੀਤਾ ਜਾਂਦਾ ਹੈ ਕਿ ਪਿੰਡ ਅੰਦਰ ਪਹਿਲ ਦੇ ਆਧਾਰ 'ਤੇ ਵਾਟਰ ਸਪਲਾਈ ਦੀ ਮੋਟਰ ਲਗਾ ਕੇ ਦਿੱਤੀ ਜਾਵੇਗੀ ਪਰ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਕਿਸੇ ਵੀ ਪਾਰਟੀ ਵਲੋਂ ਧਿਆਨ ਨਹੀਂ ਦਿੱਤਾ ਜਾਂਦਾ | ਪਿੰਡ ਵਾਸੀਆਂ ਕਿਹਾ ਕਿ ਮੌਜੂਦਾ ਸਰਕਾਰ ਨੰੂ ਬਣੇ ਵੀ 4 ਸਾਲ ਹੋ ਗਏ ਹਨ ਪਰ ਇਸ ਸਰਕਾਰ ਨੇ ਵੀ ਪਾਣੀ ਦੀ ਮੋਟਰ ਨਹੀਂ ਲਗਾਈ ਜਿਸ ਕਾਰਨ ਪਿੰਡ ਵਾਸੀ ਮਜਬੂਰਨ ਗੰਦਾ ਪਾਣੀ ਪੀ ਰਹੇ ਹਨ | ਜਦੋਂ ਇਸ ਸੰਬੰਧੀ ਸਰਪੰਚ ਅਨੀਸ਼ਾ ਸੈਣੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਵਾਟਰ ਸਪਲਾਈ ਵਾਲੇ ਪਾਣੀ ਦਾ ਸੈਂਪਲ ਲੈ ਕੇ ਗਏ ਸੀ ਤੇ ਪਾਣੀ ਦਾ ਸੈਂਪਲ ਠੀਕ ਹੈ, ਅਸੀਂ ਮੰਗ ਕੀਤੀ ਸੀ ਕਿ ਬੇਗੋਵਾਲ ਵਿਖੇ ਪਾਈਪਾਂ ਬਾਹਰੋਂ ਬਾਹਰ ਲਗਾਈ ਜਾਵੇ ਤਾਂ ਜੋ ਪਿੰਡ ਵਿਚ ਪਾਣੀ ਜਾ ਸਕੇ | ਉਨ੍ਹਾਂ ਕਿਹਾ ਕਿ ਉਨ੍ਹਾਂ ਕੈਬਨਿਟ ਮੰਤਰੀ ਕਟਾਰੂਚੱਕ ਨਾਲ ਵੀ ਗੱਲ ਕੀਤੀ ਹੈ, ਉਨ੍ਹਾਂ ਨੇ ਕਿਹਾ ਹੈ ਕਿ ਪਿੰਡ ਬੇਗੋਵਾਲ ਵਿਖੇ ਜਲਦ ਪਾਣੀ ਦਾ ਹੱਲ ਕੀਤਾ ਜਾਵੇਗਾ |
ਪਿਛਲੀ ਖ਼ਬਰ ਹਲਕਾ ਭੋਆ ਦੇ ਪਿੰਡ ਆਸ਼ਾ ਬਾਨੋ ਵਿਖੇ ਸਮਾਗਮ ਕਰਵਾਇਆ ਅਗਲੀ ਖ਼ਬਰ ਸ੍ਰੀ ਰਾਮ ਸੈਨਾ ਸੇਵਾ ਸਮਿਤੀ ਮਾਮੂਨ ਨੇ ਸ੍ਰੀ ਰਾਮ ਨੌਮੀ 'ਤੇ ਚੌਥੀ ਸਾਲਾਨਾ ਵਿਸ਼ਾਲ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।