ਪਠਾਨਕੋਟ, 26 ਮਾਰਚ (ਵਿਨੋਦ)- ਸ੍ਰੀ ਰਾਮ ਸੈਨਾ ਸੇਵਾ ਸਮਿਤੀ ਮਾਮੂਨ ਵਾਰਡ ਨੰਬਰ-10 ਜ਼ਿਲ੍ਹਾ ਪਠਾਨਕੋਟ ਨੇ ਸ੍ਰੀ ਰਾਮ ਨੌਮੀ ਦੇ ਸ਼ੁੱਭ ਮੌਕੇ ਚੌਥੀ ਵਿਸ਼ਾਲ ਜਲੂਸ ਕੱਢੀ, ਜਿਸ ਵਿਚ ਸਰਪ੍ਰਸਤ ਅਮਿਤ ਡੋਗਰਾ (ਸਾਬਕਾ ਕੌਂਸਲਰ) ਦੀ ਅਗਵਾਈ ਹੇਠ ਸ਼ਾਮਿਲ ਸਨ | ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰੈਸ ਮੀਡੀਆ ਇੰਚਾਰਜ ਰਜਨੀਸ਼ ਕਾਲੂ ਨੇ ਦੱਸਿਆ ਕਿ ਸਵੇਰੇ ਪੰਜ ਕੁੰਡਾਂ ਦਾ ਹਵਨ (ਅਗਨੀ ਬਲੀਦਾਨ) ਕੀਤਾ ਗਿਆ | ਇਸ ਤੋਂ ਬਾਅਦ ਕੰਜਕ ਪੂਜਨ ਕੀਤਾ ਗਿਆ | ਸ਼ਾਮ ਨੂੰ ਰਾਧਾ ਕਿ੍ਸ਼ਨ ਮੰਦਿਰ ਤੋਂ ਢੋਲ, ਬੈਂਡ ਤੇ ਆਤਿਸ਼ਬਾਜ਼ੀ ਦੇ ਨਾਲ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿਚ ਸਾਬਕਾ ਡਿਪਟੀ ਸਪੀਕਰ ਦਿਨੇਸ਼ ਬਾਬੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਬੱਬੂ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ, ਵਿਸ਼ਵ ਹਿੰਦੂ ਪ੍ਰੀਸ਼ਦ ਵਿਭਾਗ ਦੇ ਸੰਗਠਨ ਮੰਤਰੀ ਅਜੈ ਜੈਨ, ਆਰ.ਐਸ.ਐਸ. ਪ੍ਰਚਾਰਕ ਨਰੇਸ਼ ਕੁਮਾਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰੀਤ ਕੌਰ, ਕੁਲਦੀਪ ਮਹਾਰਾਜ ਨੰਗਲੀ ਆਸ਼ਰਮ, ਗੁਰੂਕਿ੍ਪਾਲ ਸਿੰਘ ਢਿੱਲੋਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਵਾਰ ਸ਼ੋਭਾ ਯਾਤਰਾ ਵਿਚ ਖਾਟੂ ਸ਼ਿਆਮ ਜੀ, ਰਾਧਾ ਕਿ੍ਸ਼ਨ, ਵੀਰ ਹਨੂਮਾਨ, ਮਾਤਾ ਲਕਸ਼ਮੀ ਜੀ, ਮਾਤਾ ਮਹਾਕਾਲੀ ਜੀ ਤੇ ਮਾਤਾ ਸਰਸਵਤੀ ਜੀ, ਸ੍ਰੀ ਰਾਧਾ ਕਿ੍ਸ਼ਨ ਜੀ, ਸ੍ਰੀ ਰਾਮ, ਲਕਸ਼ਮਣ, ਸੀਤਾ ਜੀ ਤੇ ਭਗਵਾਨ ਪਰਸ਼ੂਰਾਮ ਦੀਆਂ ਮੂਰਤੀਆਂ ਖਿੱਚ ਦਾ ਕੇਂਦਰ ਰਹੀਆਂ | ਰਾਮ ਭਗਤਾਂ ਲਈ ਵੱਖ-ਵੱਖ ਖਾਣ-ਪੀਣ ਦੇ ਸਟਾਲ ਵੀ ਲਗਾਏ ਗਏ ਸਨ | ਦੂਜੇ ਪਾਸੇ ਡੀ.ਐਸ.ਪੀ. ਸੁਰੱਖਿਆ ਸੁਖਬੀਰ ਕੁਮਾਰ ਦੀ ਅਗਵਾਈ ਹੇਠ ਪੁਲਿਸ ਫੋਰਸ ਨੇ ਪ੍ਰਸ਼ਾਸਨ ਵਲੋਂ ਸ਼ਾਨਦਾਰ ਸੁਰੱਖਿਆ ਪ੍ਰਬੰਧ ਕੀਤੇ | ਇਸ ਮੌਕੇ ਪੰਡਿਤ ਨਿਸ਼ਾਂਤ ਭਾਰਦਵਾਜ, ਪ੍ਰਧਾਨ ਅੰਕੁਸ਼ ਡੋਗਰਾ, ਪੰਡਿਤ ਨਿਸ਼ਾਂਤ ਭਾਰਦਵਾਜ, ਦੇਸ਼ ਬੰਧੂ, ਕੰਸਾ ਸ਼ਰਮਾ, ਸੁਭਾਸ਼ ਖਜੂਰੀਆ, ਅਰੁਣ ਸਿੰਘ, ਸੁਰੇਸ਼ ਕੁਮਾਰ ਨੱਥੂ, ਰਮੇਸ਼ ਦੀਪਾ, ਪਵਨ ਬੱਬੀ, ਹਰੀਸ਼ ਸ਼ਰਮਾ, ਸੁਭਾਸ਼ ਚੰਦਰ ਭੋਲਾ, ਸੁਸ਼ੀਲ ਸ਼ਰਮਾ, ਭੂਸ਼ਣ ਸ਼ਰਮਾ, ਮੋਹਿਤ ਸ਼ਰਮਾ, ਮੁਕੇਸ਼ ਸ਼ਰਮਾ, ਮੋਹਿਤ ਸ਼ਰਮਾ, ਅਭੀ ਸ਼ਰਮਾ, ਵਿਜੇ ਸ਼ਰਮਾ, ਗੋਪਾਲ ਦਾਸ, ਕਾਰਤਿਕ ਡੋਗਰਾ, ਭਗਵਾਨ ਸ਼ਰਮਾ ਆਦਿ ਹਾਜ਼ਰ ਸਨ |