ਕਲਾਨੌਰ, 25 ਮਾਰਚ (ਪੁਰੇਵਾਲ)- ਬੀਤੇ ਦਿਨ ਸਥਾਨਕ ਪੰਚਾਇਤ ਸੰਮਤੀ ਦੀ ਸੰਪੰਨ ਹੋਈ ਚੋਣ ਪ੍ਰਕਿਰਿਆ 'ਚ ਸਰਪੰਚ ਸ. ਰਣਜੀਤ ਸਿੰਘ ਸ਼ਕਰੀ ਦੀ ਪਤਨੀ ਪਰਮਜੀਤ ਕੌਰ ਸ਼ਕਰੀ ਦੇ ਚੇਅਰਪਰਸਨ ਬਣਨ 'ਤੇ ਬਲਾਕ ਕਲਾਨੌਰ ਦੇ ਮੁਹਤਬਰਾਂ ਵਲੋਂ ਸ਼ਕਰੀ ਪਰਿਵਾਰ ਨੂੰ ਵਧਾਈ ਦਿੱਤੀ ਗਈ | ਸਥਾਨਕ ਇਕ ਨਿੱਜੀ ਪੈਲੇਸ 'ਚ ਚੇਅਰਪਰਸਨ ਪਰਮਜੀਤ ਕੌਰ ਸ਼ਕਰੀ ਦਾ ਮੁਹਤਬਰਾਂ ਵਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ | ਚੇਅਰਪਰਸਨ ਪਰਮਜੀਤ ਕੌਰ ਸ਼ਕਰੀ ਤੇ ਸਰਪੰਚ ਰਣਜੀਤ ਸਿੰਘ ਸ਼ਕਰੀ ਨੇ ਸਹਿਯੋਗੀਆਂ ਦਾ ਧੰਨਵਾਦ ਕੀਤਾ | ਇਸ ਦੌਰਾਨ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਬਲਾਕ ਪ੍ਰਧਾਨ ਹਰਦੇਵ ਸਿੰਘ, ਪਰਵਿੰਦਰ ਸਿੰਘ ਘਣੀਆ, ਸੰਮਤੀ ਮੈਂਬਰ ਹਰਦੇਵ ਸਿੰਘ ਹਰੂਵਾਲ, ਜਗਪਾਲ ਸਿੰਘ ਮਿੰਟਾ ਪਨਿਆੜ, ਸੀਨੀਅਰ ਆਗੂ ਗੁਰਮੁੱਖ ਸਿੰਘ ਭੋਜਰਾਜ, ਗੁਰਪ੍ਰੀਤ ਕੌਰ ਰੂੜਾ ਸਰਪੰਚ ਅੰਕੂ ਗੁਰਾਇਆ, ਧਰਮਜੋਤ ਸਿੰਘ ਰਸੂਲਪੁਰ, ਸਰਪੰਚ ਰਜਿੰਦਰ ਸਿੰਘ ਸਪਰਾਏਕੋਠੀ, ਯੂਥ ਆਗੂ ਕੰਵਲਦੀਪ ਸਿੰਘ ਗੁਰਾਇਆ, ਕੁਲਦੀਪ ਸਿੰਘ ਪੰਨੂੰ, ਸਰਪੰਚ ਮਨਜੀਤ ਕੌਰ ਦਲੇਲਪੁਰ, ਸੰਮਤੀ ਮੈਂਬਰ ਚਰਨਜੀਤ ਸਿੰਘ ਸਹਾਰੀ, ਸੰਮਤੀ ਮੈਂਬਰ ਅਨੁਪ੍ਰੀਤ ਕੌਰ ਦੂਲਾਨੰਗਲ, ਬਲਵਿੰਦਰ ਸਿੰਘ ਤਲਵੰਡੀ, ਹਰਭਜਨ ਸਿੰਘ ਲੁਕਮਾਨੀਆਂ, ਸੁਰਿੰਦਰ ਸਿੰਘ ਦੂਲਾਨੰਗਲ, ਸਰਪੰਚ ਗੁਰਸ਼ਰਨ ਸਿੰਘ ਸਹਾਰੀ, ਸਰਪੰਚ ਹਰਮਨਪ੍ਰੀਤ ਸਿੰਘ ਮੱਲਿਆਂਵਾਲ, ਸਰਪੰਚ ਗੁਰਦੇਵ ਸਿੰਘ ਗੱਗੋਵਾਲੀ, ਸਰਪੰਚ ਕੁਲਬੀਰ ਸਿੰਘ ਖਾਨੋਵਾਲ, ਸਤਨਾਮ ਸਿੰਘ ਵਿਰਕ, ਸਰਪੰਚ ਲਖਬੀਰ ਸਿੰਘ ਨਾਰਵਾ, ਸਰਬਜੀਤ ਸਿੰਘ ਗੱਗੋਵਾਲੀ ਸਮੇਤ ਹੋਰਾਂ ਵਲੋਂ ਵਧਾਈ ਦੇਣ 'ਤੇ ਚੇਅਰਪਰਸਨ ਪਰਮਜੀਤ ਕੌਰ ਵਲੋਂ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਉਹ ਕਲਾਨੌਰ ਪੰਚਾਇਤ ਸੰਮਤੀ 'ਚ ਕਾਰਜਾਂ ਨੂੰ ਸੰਜੀਦਗੀ ਨਾਲ ਨੇਪੜੇ ਚਾੜ੍ਹਨ ਲਈ ਸੰਭਵ ਯਤਨ ਆਰੰਭਣਗੇ |