29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਸਿੰਧੂ ਦਰਸ਼ਨ ਯਾਤਰਾ ਨੇ ਦੇਸ਼ ਨੂੰ ਇਕ ਸੂਤਰ 'ਚ ਪਰੋਣ ਦਾ ਕੰਮ ਕੀਤਾ : ਪਰਮਜੀਤ ਸਿੰਘ ਗਿੱਲ

ਅਜੀਤ ਡੈਸਕ 26-03-2026
ਬਟਾਲਾ, 25 ਮਾਰਚ (ਸਤਿੰਦਰ ਸਿੰਘ)-ਸਿੰਧੂ ਦਰਸ਼ਨ ਯਾਤਰਾ ਕਮੇਟੀ ਦੀ ਇਕ ਮੀਟਿੰਗ ਉਜੈਨ ਵਿਚ ਹਿਮਾਲਿਆ ਪਰਿਵਾਰ ਸੰਗਠਨ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਅਤੇ ਲੱਦਾਖ ਦੇ ਸਾਬਕਾ ਸੰਸਦ ਜਮਯਾਂਗ ਸੇਰਿੰਗ ਨਾਮਗਯਾਲ ਦੀ ਪ੍ਰਧਾਨਗੀ ਵਿਚ ਹੋਈ | ਬਟਾਲਾ ਆ ਕੇ ਹਿਮਾਲਿਆ ਪਰਿਵਾਰ ਸੰਗਠਨ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ 17 ਤੋਂ 30 ਜੂਨ ਤੱਕ ਹੋਣ ਵਾਲੀ ਸਿੰਧੂ ਯਾਤਰਾ ਦੀ ਤਿਆਰੀ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ | ਸਿੰਧੂ ਦਰਸ਼ਨ ਯਾਤਰਾ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਮੁਰਲੀਧਰ ਮਖੀਜਾ ਨੇ ਕਿਹਾ ਕਿ ਸਿੰਧੂ ਵਿਸ਼ਵ ਦੀ ਸਭ ਤੋਂ ਪ੍ਰਾਚੀਨ ਨਦੀ ਹੈ, ਜੋ ਭਾਰਤੀ ਵੈਦਿਕ ਸੱਭਿਅਤਾ ਦਾ ਪ੍ਰਤੀਕ ਮੰਨੀ ਜਾਂਦੀ ਹੈ | ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਇਸ ਯਾਤਰਾ ਨੇ ਦੇਸ਼ ਨੂੰ ਇਕ ਲੜੀ ਵਿਚ ਜੋੜਨ ਦਾ ਕੰਮ ਕੀਤਾ ਹੈ ਤੇ ਲੱਦਾਖ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦੇਸ਼ ਨੂੰ ਜੋੜਨ ਲਈ ਸਿੰਧੂ ਯਾਤਰਾ ਦਰਸ਼ਨ ਕਮੇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ | ਲੱਦਾਖ ਦੇ ਸਾਬਕਾ ਸੰਸਦ ਮੈਂਬਰ ਨਾਮਗਯਾਲ ਨੇ ਕਿਹਾ ਕਿ ਯਾਤਰਾ ਦੇ ਤੀਸਰੇ ਸਾਲ ਨੂੰ ਕੁੰਭ ਦੇ ਰੂਪ ਵਿਚ ਮਨਾਇਆ ਜਾਵੇਗਾ ਅਤੇ ਇਸ ਵਾਰ ਲੱਦਾਖ ਦੀ ਜਨਤਾ 17 ਤੋਂ 30 ਜੂਨ ਤੱਕ ਹੋਣ ਵਾਲੀ ਸਿੰਧੂ ਦਰਸ਼ਨ ਯਾਤਰਾ ਲਈ ਬੜੀ ਹੀ ਉਤਸ਼ੁਕਤਾ ਨਾਲ ਸਾਰਿਆਂ ਦਾ ਇੰਤਜ਼ਾਰ ਕਰ ਰਹੀ ਹੈ | ਸਿੰਧੂ ਦਰਸ਼ਨ ਯਾਤਰਾ ਕਰ ਕੇ ਵਾਪਸ ਆਏ ਸਾਰੇ ਮੈਂਬਰਾਂ ਦਾ ਹਿਮਾਲਿਆ ਪਰਿਵਾਰ ਸੰਗਠਨ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਅਤੇ ਲੱਦਾਖ ਦੇ ਸਾਬਕਾ ਸੰਸਦ ਮੈਂਬਰ ਨਾਮਗਯਾਲ ਦੁਆਰਾ ਵਿਸ਼ੇਸ਼ ਰੂਪ ਤੋਂ ਸਨਮਾਨ ਕੀਤਾ ਗਿਆ |
ਪਿਛਲੀ ਖ਼ਬਰ ਪਰਮਜੀਤ ਕੌਰ ਸ਼ਕਰੀ ਨੂੰ ਬਲਾਕ ਸੰਮਤੀ ਕਲਾਨੌਰ ਦੇ ਚੇਅਰਪਰਸਨ ਬਣਨ 'ਤੇ ਮੁਹਤਬਰਾਂ ਵਲੋਂ ਵਧਾਈਆਂ ਅਗਲੀ ਖ਼ਬਰ ਲੋਕ ਯੁਵਾ ਸ਼ਕਤੀ ਪਾਰਟੀ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਕੀਤੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।