29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਸਰਕਾਰੀ ਹਸਪਤਾਲ ਹਰਚੋਵਾਲ ਵਿਖੇ ਨਵੇਂ ਐੱਸ.ਐੱਮ.ਓ. ਡਾਕਟਰ ਹੇਮ ਲਤਾ ਨੇ ਚਾਰਜ ਸੰਭਾਲਿਆ

ਅਜੀਤ ਡੈਸਕ 26-03-2026
ਹਰਚੋਵਾਲ, 25 ਮਾਰਚ (ਢਿੱਲੋਂ, ਭਾਮ) - ਸਰਕਾਰੀ ਹਸਪਤਾਲ ਹਰਚੋਵਾਲ ਵਿਖੇ ਵਿਖੇ ਨਵੀਂ ਆਈ ਐੱਸ.ਐੱਮ.ਓ. ਡਾਕਟਰ ਹੇਮ ਲਤਾ ਵਲੋਂ ਸਮੂਹ ਸਟਾਫ਼ ਦੀ ਹਾਜ਼ਰੀ 'ਚ ਚਾਰਜ ਸੰਭਾਲਿਆ ਗਿਆ | ਚਾਰਜ ਸੰਭਾਲਣ ਉਪਰੰਤ ਡਾਕਟਰ ਹੇਮ ਲਤਾ ਨੇ ਸਮੂਹ ਸਟਾਫ਼ ਨਾਲ ਜਾਣ-ਪਛਾਣ ਕਰਦਿਆਂ ਕਿਹਾ ਕਿ ਸਾਰੇ ਸਟਾਫ਼ ਮੈਂਬਰ ਆਪਣੀ ਡਿਊਟੀ ਨੂੰ ਸਮੇਂ ਤੇ ਤਨਦੇਹੀ ਨਾਲ ਨਿਭਾਉਣ | ਸੀ.ਐੱਚ.ਸੀ. ਭਾਮ ਦੇ ਸਟਾਫ਼ ਵਲੋਂ ਐੱਸ.ਐੱਮ.ਓ. ਨੂੰ ਗੁਲਦਸਤਾ ਭੇਟ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਡਾਕਟਰ ਮੋਹਪ੍ਰੀਤ ਸਿੰਘ, ਡਾ. ਰਵਨੀਤ ਕੌਰ, ਡਾ. ਸ਼ੈਲਜਾ ਜੁਲਕਾ, ਡਾ. ਸੰਦੀਪ, ਡਾ. ਸੁਮਿਤ ਸੈਣੀ, ਸੁਰਿੰਦਰ ਕੌਰ ਬੀ.ਈ., ਕਿਰਪਾਲ ਕੌਰ ਐੱਲ.ਐੱਚ.ਵੀ., ਕੁਲਵਿੰਦਰ ਕੌਰ ਐੱਲ.ਐੱਚ.ਵੀ., ਸੁਖਜਿੰਦਰ ਕੌਰ ਐੱਲ.ਐੱਚ.ਵੀ., ਸਰਬਜੀਤ ਸਿੰਘ, ਦਲੀਪ ਰਾਜ ਆਦਿ ਫ਼ੀਲਡ ਸਟਾਫ਼ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਵਿੱਚ 'ਆਪ' ਸਰਕਾਰ ਦੀ ਸ਼ਹਿ 'ਤੇ ਵਧਿਆ ਗੈਂਗਸਟਰਵਾਦ-ਸੁਖਬੀਰ <br/> ਅਗਲੀ ਖ਼ਬਰ ਪੇਂਡੂ ਗੈਸ ਖਪਤਕਾਰਾਂ ਲਈ ਬੁਕਿੰਗ ਸਮਾਂ ਸੀਮਾ 45 ਅਤੇ ਸ਼ਹਿਰੀਆਂ ਲਈ 25 ਦਿਨ ਨਿਰਧਾਰਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।