29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਪੰਜਾਬ ਵਿੱਚ 'ਆਪ' ਸਰਕਾਰ ਦੀ ਸ਼ਹਿ 'ਤੇ ਵਧਿਆ ਗੈਂਗਸਟਰਵਾਦ-ਸੁਖਬੀਰ <br/>

ਅਜੀਤ ਡੈਸਕ 26-03-2026
ਮੂਨਕ, 25 ਮਾਰਚ (ਪ੍ਰਵੀਨ ਮਦਾਨ)-ਪੰਜਾਬ ਬਚਾਓ ਰੈਲੀ ਤਹਿਤ ਜ਼ਿਲ੍ਹਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਲਹਿਰਾਂ ਦੇ ਸਰਕਲ ਮੂਨਕ ਵਿਖੇ ਹਲਕਾ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ ਦੀ ਅਗਵਾਈ ਵਿੱਚ ਹੋਈ ਵਿਸ਼ਾਲ ਰੈਲੀ ਦੌਰਾਨ ਉਨ੍ਹਾਂ ਨੂੰ ਥਾਪੜਾ ਦੇਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ 'ਆਮ ਆਦਮੀ ਪਾਰਟੀ' ਅਤੇ ਕਾਂਗਰਸ 'ਤੇ ਤਿੱਖੇ ਹਮਲੇ ਕੀਤੇ | ਭਗਵੰਤ ਮਾਨ ਸਰਕਾਰ ਨੂੰ ਫ਼ੇਲ੍ਹ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਆਪ ਸਰਕਾਰ ਦੀ ਸ਼ਹਿ 'ਤੇ ਗੈਂਗਸਟਰਵਾਦ ਲੁੱਟਾਂ ਖੋਹਾਂ ਵਧੀਆਂ ਹਨ | ਉਨ੍ਹਾਂ ਕਿਹਾ ਕੀ ਸਰਕਾਰ ਜਨਤਾ ਦਾ ਪੈਸਾ ਇਸ਼ਤਿਹਾਰਾਂ 'ਤੇ ਬਰਬਾਦ ਕਰ ਰਹੀ ਹੈ ਅਤੇ ਇਹ ਭਿ੍ਸ਼ਟ ਅਤੇ ਪੰਜਾਬੀ ਵਿਰੋਧੀ ਪਾਰਟੀ ਫਿਰ ਆਪਣੀਆਂ ਪੁਰਾਣੀਆਂ ਚਾਲਾਂ 'ਤੇ ਚੱਲ ਰਹੀ ਹੈ ਅਤੇ ਅÏਰਤਾਂ ਨੂੰ ਭਰਮਾਉਣ ਲਈ ਛੇ ਮਹੀਨਿਆਂ ਲਈ ਅÏਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ ਦਾ ਐਲਾਨ ਕੀਤਾ ਹੈ | ਇਹ ਦੇਣ ਲਈ ਸਰਕਾਰੀ ਜਾਇਦਾਦਾਂ ਨੂੰ ਵੇਚਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕੀ ਆਪ ਸਰਕਾਰ ਨੇ ਪੰਜਾਬ ਨੂੰ ਕਰਜ਼ੇ ਵਿੱਚ ਡੋਬ ਦਿੱਤਾ ਹੈ | ਚਾਰ ਸਾਲਾਂ ਵਿੱਚ 2 ਲੱਖ ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ ਹੈ, ਜਦੋਂ ਕਿ ਪਿਛਲੀਆਂ ਸਰਕਾਰਾਂ ਨੇ 60 ਸਾਲਾਂ ਵਿੱਚ ਇਨ੍ਹਾਂ ਕਰਜ਼ਾ ਲਿਆ ਸੀ | ਆਪ ਵਾਲਿਆਂ ਨੇ ਲੋਕਾਂ ਨੂੰ ਵਿਕਾਸ ਅਤੇ ਨਸ਼ਾ ਖ਼ਤਮ ਕਰਨ ਦੇ ਝੂਠੇ ਵਾਅਦੇ ਕਰ ਵਰਗ਼ਲਾ ਕੇ ਸਰਕਾਰ ਬਣਾਈ ਜੋ ਹਰ ਫ਼ਰੰਟ 'ਤੇ ਫ਼ੇਲ੍ਹ ਹੈ | ਉਨ੍ਹਾਂ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਗੁਟਕਾ ਸਾਹਿਬ ਦੀ ਸੁੰਹ ਖਾ ਕੇ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ | ਉਨ੍ਹਾਂ ਸਾਬਕਾ ਮੁੱਖ ਮੰਤਰੀ ਚੰਨੀ ਤੇ ਵੀ ਤੰਜ ਕੱਸੇ | ਰੈਲੀ ਵਿੱਚ ਮੌਜੂਦ ਲੋਕਾਂ ਨੂੰ ਸੁਚੇਤ ਕਰਦਿਆਂ ਉਨ੍ਹਾਂ ਅਕਾਲੀ ਸਰਕਾਰ ਬਣਨ 'ਤੇ ਲੋਕਾਂ ਲਈ ਵੱਡੀਆਂ ਸਹੂਲਤਾਂ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕੀ ਇੱਕ ਹਫ਼ਤੇ ਦੇ ਅੰਦਰ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ | 'ਪੰਜਾਬ 'ਚੋਂ ਲੰਘਦੇ ਘੱਗਰ ਦਰਿਆ ਸਮੇਤ ਸਾਰੇ ਦਰਿਆਵਾਂ ਦੇ ਬੰਨ੍ਹ ਪੱਕੇ ਕੀਤੇ ਜਾਣਗੇ | ਉਨ੍ਹਾਂ ਰਾਜਸਥਾਨ ਨਹਿਰ ਤੇ ਪੰਜਾਬ ਦੇ ਹੱਕ ਦੀ ਗੱਲ ਕਰਦਿਆਂ ਕਿਹਾ ਕੀ ਇਹ ਨਹਿਰ ਦਾ ਪਾਣੀ ਸਿਰਫ਼ ਪੰਜਾਬ ਲਈ ਵਰਤਿਆ ਜਾਵੇਗਾ ਅੱਗੇ ਨਹੀਂ ਭੇਜਿਆ ਜਾਵੇਗਾ | ਉਨ੍ਹਾਂ ਖੇਤਾਂ ਵਿੱਚ ਟੇਲਾਂ ਰਾਹੀਂ ਪਾਈਪ ਲਾਇਨ ਦਬ ਕੇ ਪਾਇਲਟ ਪ੍ਰਾਜੈਕਟ ਰਾਹੀਂ ਪਾਣੀ ਪਹੁੰਚਾਉਣ ਦੀ ਗੱਲ ਕਹੀ | ਇਸ ਰੈਲੀ ਦੌਰਾਨ ਅਰਵਿੰਦ ਖੰਨਾ ਹਲਕਾ ਇੰਚਾਰਜ ਸੰਗਰੂਰ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਨਿਰਮਲ ਸਿੰਘ ਕੜੈਲ, ਵਿਨਰਜੀਤ ਸਿੰਘ ਖਡਿਆਲ ਹਲਕਾ ਇੰਚਾਰਜ ਸੁਨਾਮ, ਗੁਲਜ਼ਾਰ ਸਿੰਘ ਮੂਨਕ ਹਲਕਾ ਇੰਚਾਰਜ ਦਿੜ੍ਹਬਾ, ਰਣਜੀਤ ਸਿੰਘ ਕਾਤਰੋਂ ਹਲਕਾ ਇੰਚਾਰਜ ਧੂਰੀ, ਸਾਬਕਾ ਆਈ.ਏ.ਐਸ. ਅਧਿਕਾਰੀ ਕੇ.ਜੀ.ਐਸ. ਚੀਮਾ, ਹਰਪਾਲ ਸਿੰਘ ਖਡਿਆਲ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਸਾਬਕਾ ਚੇਅਰਪਰਸਨ ਬੀਬੀ ਦਲਜੀਤ ਕੌਰ ਭੁੱਲਰ ਸੀਨੀਅਰ ਆਗੂ ਇਸਤਰੀ ਵਿੰਗ, ਬੀਬੀ ਪਰਮਜੀਤ ਕੌਰ ਵਿਰਕ, ਸੀਨੀਅਰ ਆਗੂ ਗੁਰਦੀਪ ਸਿੰਘ ਮਕੌਰੜ ਸਾਹਿਬ, ਜਥੇਦਾਰ ਜੁਗਰਾਜ ਸਿੰਘ ਬਾਗੜੀ, ਜਥੇਦਾਰ ਕੇਵਲ ਸਿੰਘ ਰਾਏ ਧਰਾਣਾ, ਭੁਪਿੰਦਰ ਸਿੰਘ ਸਿੱਧੂ, ਅਮਰੀਕ ਸਿੰਘ ਹਥਨ, ਗੁਰਮੀਤ ਸਿੰਘ ਘਰਾਚੋਂ, ਮਾਸਟਰ ਰਾਮ ਸਿੰਘ ਦਹੇਲਾ, ਸਰਪੰਚ ਜਸਪਾਲ ਸਿੰਘ ਦੇਹਲਾ, ਸਾਬਕਾ ਚੇਅਰਮੈਨ ਗੋਲਡੀ ਚੀਮਾ, ਸੁਰਜਮਲ ਗੁਲਾੜੀ ਰਤਨ ਸਿੰਘ ਕਰੋਦਾ, ਜੁਗਰਾਜ ਸਿੰਘ ਬਖੋਰਾ, ਜਥੇਦਾਰ ਸੇਵਾ ਸਿੰਘ ਬੱਲਰਾ, ਕਿ੍ਸ਼ਨ ਗਿੱਲ ਬੂਸੈਹਰਾ, ਗੁਰਵਿੰਦਰ ਸਿੰਘ ਸ਼ੇਰਗੜ੍ਹ, ਜਗਦੀਪ ਸੰਧੂ ਟਹਿਲ ਸਿੰਘ ਮੰਡਵੀ, ਪਰਮਜੀਤ ਜੰਮੂ ਮੰਡਵੀ, ਨੈਬ ਸਿੰਘ ਪੁਨੀਆ, ਜਗਦੇਵ ਸਿੰਘ ਖੰਡੇਬਾਦ ਪ੍ਰੋਫੈਸਰ ਹਜੂਰਾ ਸਿੰਘ, ਸਰਬਜੀਤ ਸਿੰਘ ਸੁਰਜਣ ਭੈਣੀ, ਰਣਵੀਰ ਸਿੰਘ ਚੋਟੀਆਂ, ਮਨਜੀਤ ਸਿੰਘ ਮਨੀ, ਜਗਦੀਪ ਸਿੰਘ ਸੰਧੂ ਲੇਹਲ ਕਲਾਂ, ਹਰਪ੍ਰੀਤ ਸਿੰਘ ਸੇਖੋਂ, ਸਿਮਰਤ ਸਿੰਘ ਮਕੌਰੜ ਸਾਹਿਬ, ਨਵਜੋਤ ਸਿੰਘ ਮਕੌਰੜ ਸਾਹਿਬ, ਮਲਕੀਤ ਸਿੰਘ ਮਹਾਸਿੰਘ ਵਾਲਾ, ਜਸਵਿੰਦਰ ਸਿੰਘ ਵਿਰਕ, ਕਾਲਾ ਡੂਡੀਆਂ, ਹਰਵਿੰਦਰ ਸਿੰਘ ਰੋੜੇਵਾਲਾ, ਮਨਜੀਤ ਮਨੀ ਸੁਰਜਣ ਭੈਣੀ, ਲਾਲ ਸਿੰਘ ਹਮੀਰਗੜ੍ਹ, ਪਿ੍ਤਪਾਲ ਸਿੰਘ ਨਵਾ ਗਾਓਾ, ਗੁਰਵਿੰਦਰ ਸਿੰਘ ਹੋਤੀਪੁਰ, ਗੁਰਚੈਨ ਸਿੰਘ ਹਮੀਰਗੜ੍ਹ, ਚਰਨਜੀਤ ਸਿੰਘ ਕਾਕਾ, ਰਜਿੰਦਰ ਸਿੰਘ ਪ੍ਰਧਾਨ ਕੜੈਲ ਤੇ ਹੋਰ ਅਹੁਦੇਦਾਰ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਤੇ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਭਾਰਥਵਾਲ 'ਚ ਮਹਿਲਾ ਵਿੰਗ ਦੀ ਅਹਿਮ ਮੀਟਿੰਗ ਹੋਈ ਅਗਲੀ ਖ਼ਬਰ ਸਰਕਾਰੀ ਹਸਪਤਾਲ ਹਰਚੋਵਾਲ ਵਿਖੇ ਨਵੇਂ ਐੱਸ.ਐੱਮ.ਓ. ਡਾਕਟਰ ਹੇਮ ਲਤਾ ਨੇ ਚਾਰਜ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।