11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਰਣਜੀਤ ਸਾਗਰ ਡੈਮ ਦੀ ਝੀਲ 'ਚੋਂ ਮੱਛੀਆਂ ਫੜਨ ਦੀ ਆਨਲਾਈਨ ਬੋਲੀ 19 ਨੰੂ

ਅਜੀਤ ਡੈਸਕ 08-03-2026
ਸ਼ਾਹਪੁਰ ਕੰਢੀ, 7 ਮਾਰਚ (ਰਣਜੀਤ ਸਿੰਘ)- ਰਣਜੀਤ ਸਾਗਰ ਡੈਮ ਦੀ ਪੰਜਾਬ ਅਧੀਨ ਆਉਂਦੇ 7750 ਏਕੜ ਇਲਾਕੇ 'ਚੋਂ ਮੱਛੀਆਂ ਫੜਨ ਲਈ ਦਿੱਤੇ ਜਾਣ ਵਾਲੇ ਠੇਕੇ ਦੀ ਬੋਲੀ ਅੱਠਵੀਂ ਵਾਰ ਮੁਲਤਵੀ ਕਰ ਦਿੱਤੀ ਗਈ ਹੈ | ਪਹਿਲਾਂ ਇਹ ਬੋਲੀ 1 ਦਸੰਬਰ 2025 ਨੰੂ ਰੱਖੀ ਗਈ ਸੀ ਤੇ ਬੋਲੀ ਦਾ ਮੁੱਢਲਾ ਰੇਟ ਇਕ ਕਰੋੜ 41 ਲੱਖ ਰੁਪਏ ਰੱਖਿਆ ਗਿਆ ਸੀ | ਪਰ ਕਿਸੇ ਵੀ ਠੇਕੇਦਾਰ ਵਲੋਂ ਟੈਂਡਰ ਨਾ ਭਰੇ ਜਾਣ ਕਾਰਨ ਬੋਲੀ ਮੁਲਤਵੀ ਹੁੰਦੀ ਰਹੀ | ਹਰ ਵਾਰ ਜਲ ਸਰੋਤ ਵਿਭਾਗ ਵਲੋਂ ਬੋਲੀ ਦੇ ਰੇਟਾਂ 'ਚ ਕਮੀ ਕੀਤੀ ਗਈ | ਹੁਣ ਮੌਜੂਦਾ ਸਮੇਂ ਵਿਚ ਇਹ ਰੇਟ 1 ਕਰੋੜ 2 ਲੱਖ ਰੁਪਏ ਰੱਖਿਆ ਗਿਆ ਹੈ ਜੋ ਕਿ ਪਹਿਲਾਂ ਰੱਖੇ ਗਏ ਰੇਟ ਨਾਲੋਂ ਲਗਪਗ 39 ਲੱਖ ਰੁਪਏ ਘੱਟ ਹੈ | ਜਲ ਸਰੋਤ ਵਿਭਾਗ ਦੇ ਐਕਸੀਅਨ ਗਗਨਦੀਪ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਰਕਮ ਘੱਟ ਕਰਨ ਦੇ ਨਾਲ ਨਾਲ ਸ਼ਰਤਾਂ ਵੀ ਨਰਮ ਕੀਤੀਆਂ ਹਨ, ਜਿਸ ਨਾਲ ਬੋਲੀ ਹੋਣ ਦੀ ਪੂਰੀ ਉਮੀਦ ਬਣੀ ਹੋਈ ਹੈ |
ਪਿਛਲੀ ਖ਼ਬਰ ਪੀਣ ਵਾਲੇ ਪਾਣੀ ਦੀ ਕਮੀ ਨੰੂ ਦੂਰ ਕਰਨ ਲਈ ਨਵਾਂ ਬੋਰ ਕਰਵਾਇਆ ਅਗਲੀ ਖ਼ਬਰ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।