10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

24 ਦੀ ਦਿੱਲੀ ਰੈਲੀ 'ਚ ਵੱਡਾ ਜਥਾ ਸ਼ਾਮਿਲ ਹੋਵੇਗਾ- ਕਾਮਰੇਡ ਸਹਿਗਲ

ਅਜੀਤ ਡੈਸਕ 08-03-2026
ਪਠਾਨਕੋਟ, 7 ਮਾਰਚ (ਸੰਧੂ)- ਅੱਜ ਸੀ.ਪੀ.ਆਈ (ਐਮ) ਪਠਾਨਕੋਟ ਦੀ ਜ਼ਿਲ੍ਹ ਕਮੇਟੀ ਦੀ ਮੀਟਿੰਗ ਕਾਮਰੇਡ ਬਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਪਾਰਟੀ ਦਫ਼ਤਰ ਗਾਂਧੀ ਚੌਕ ਵਿਖੇ ਹੋਈ ਜਿਸ ਵਿਚ ਜ਼ਿਲ੍ਹਾ ਕਮੇਟੀ ਮੈਂਬਰ ਕਾਮਰੇਡ ਸੁਧਾ ਰਾਣੀ, ਕਾਮਰੇਡ ਪ੍ਰਸ਼ੋਤਮ ਕੁਮਾਰ, ਕਾਮਰੇਡ ਦੇਵੀ ਸੈਣੀ, ਕਾਮਰੇਡ ਪ੍ਰਸ਼ੋਤਮ ਕੁਮਾਰ, ਕਾਮਰੇਡ ਅਵਿਨਾਸ਼ ਸੈਣੀ, ਕਾਮਰੇਡ ਚਮਨ ਲਾਲ, ਕਾਮਰੇਡ ਵਿਜ ਕੁਮਾਰ, ਕਾਮਰੇਡ ਜਗਦੀਸ਼ ਰਾਜ ਤੇ ਕੇਵਲ ਕਾਲੀਆ ਹਾਜ਼ਰ ਹੋਏ | ਆਗੂਆਂ ਨੇ ਦੱਸਿਆ ਕਿ 24 ਮਾਰਚ ਦੀ ਦਿੱਲੀ ਰੈਲੀ ਤੋਂ ਪਹਿਲਾ ਸਾਰੇ ਹਿੰਦੁਸਤਾਨ 'ਚ ਜਥਾ ਮਾਰਚ ਕੀਤਾ ਜਾ ਰਿਹਾ ਹੈ | ਪੰਜਾਬ ਵਿਚ ਵੀ ਕੇਂਦਰ ਤੇ ਪੰਜਾਬ ਦੀ ਸੂਬਾਈ ਲੀਡਰਸ਼ਿਪ ਦੀ ਅਗਵਾਈ ਵਿਚ ਸੁਰਸਿੰਘ ਤੋਂ ਸ਼ੁਰੂ ਹੋ ਕੇ 12 ਮਾਰਚ ਨੂੰ ਪਠਾਨਕੋਟ ਪੁੱਜਣ 'ਤੇ ਜਥੇ ਦੇ ਸਵਾਗਤ ਲਈ ਵੱਡੀ ਗਿਣਤੀ ਵਿਚ ਸਾਥੀ ਸ਼ਾਮਿਲ ਹੋਣਗੇ ਜਿੱਥੇ ਲੇਬਰ ਸ਼ੈੱਡ ਵਿਖੇ ਆਗੂ ਰੈਲੀ ਨੂੰ ਸੰਬੋਧਨ ਕਰਨਗੇ | 24 ਮਾਰਚ ਦੀ ਦਿੱਲੀ ਰੈਲੀ ਵਿਚ ਰੇਲਵੇ ਰਾਹੀਂ ਜਥਾ ਸ਼ਾਮਿਲ ਹੋਵੇਗਾ |
ਪਿਛਲੀ ਖ਼ਬਰ ਮਹਾਜਨ ਮਹਿਲਾ ਵਿੰਗ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ ਅਗਲੀ ਖ਼ਬਰ ਨੈਰੋਗੇਜ ਰੇਲ ਗੱਡੀਆਂ ਸ਼ਿਫ਼ਟ ਕਰਨ 'ਤੇ ਐਨ.ਆਰ.ਐਮ.ਯੂ. ਦਾ ਰੇਲਵੇ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।