09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਏ.ਟੀ.ਐਮ 'ਚ ਪੈਸੇ ਨਾ ਮਿਲਣ ਕਾਰਨ ਖਪਤਕਾਰ ਪ੍ਰੇਸ਼ਾਨ

ਅਜੀਤ ਡੈਸਕ 08-03-2026
ਗੁਰਦਾਸਪੁਰ, 7 ਮਾਰਚ (ਅਸ਼ੋਕ ਸ਼ਰਮਾ)- ਸਥਾਨਿਕ ਸ਼ਹਿਰ ਅਤੇ ਦਿਹਾਤੀ ਖੇਤਰ ਦੇ ਏ.ਟੀ.ਐਮ ਵਿਚੋਂ ਪੈਸੇ ਨਾ ਮਿਲਣ ਕਾਰਨ ਖਪਤਕਾਰਾਂ ਨੰੂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਦੋਂ ਕਿ ਬੈਂਕ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦੇ ਰਹੇ | ਜਿਸ ਕਾਰਨ ਲੋਕਾਂ ਦਾ ਮਹਿਕਮੇ ਦੇ ਉ~ਚ ਅਧਿਕਾਰੀਆਂ ਖ਼ਿਲਾਫ਼ ਭਾਰੀ ਰੋਸ ਹੈ | ਇਸ ਸਬੰਧੀ ਸਮਾਜ ਸੇਵੀ ਡਾ: ਜੋਗਿੰਦਰ ਸਿੰਘ ਕੰਡਾ ਨੇ ਦੱਸਿਆ ਕਿ ਬੈਂਕਾਂ ਦੀ ਬਜਾਏ ਹੁਣ ਖਪਤਕਾਰ ਏ.ਟੀ.ਐਮ1 'ਤੇ ਜ਼ਿਆਦਾ ਨਿਰਭਰ ਹੋ ਗਏ ਹਨ ਪਰ ਸਮੇਂ ਸਿਰ ਪੈਸੇ ਨਾ ਮਿਲਣ ਕਾਰਨ ਖਪਤਕਾਰਾਂ ਨੰੂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਤਿੱਬੜੀ ਕੈਂਟ, ਪੁਰਾਣਾ ਸ਼ਾਲਾ, ਪੰਡੋਰੀ ਮਹੰਤਾਂ, ਗੁਰਦਾਸਪੁਰ ਸ਼ਹਿਰ ਤੇ ਆਸ ਪਾਸ ਕਸਬਿਆਂ ਵਿਚ ਲੱਗੇ ਏ.ਟੀ.ਐਮ ਸਿਰਫ਼ ਸ਼ੋਅ ਪੀਸ ਬਣ ਕੇ ਰਹਿ ਗਏ ਹਨ | ਖ਼ਾਸ ਕਰਕੇ ਮਹੀਨੇ ਦੇ ਪਹਿਲੇ ਹਫ਼ਤੇ ਏ.ਟੀ.ਐਮ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ ਤੱਕ ਖ਼ਾਲੀ ਹੀ ਮਿਲਦੇ ਹਨ | ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਵਸੋਂ ਵਾਲੇ ਕਸਬਿਆਂ ਤੇ ਸ਼ਹਿਰ ਵਿਚ ਏ.ਟੀ.ਐਮ 'ਚ ਪੈਸਿਆਂ ਦੀ ਘਾਟ ਮਹਿਸੂਸ ਹੋਈ ਹੈ | ਲੋਕਾਂ ਨੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਏ.ਟੀ.ਐਮ1 'ਚ ਰਾਸ਼ੀ ਖੁੱਲ੍ਹੇ ਰੂਪ ਵਿਚ ਪਾਉਣ ਦੇ ਅਧਿਕਾਰੀਆਂ ਨੰੂ ਨਿਰਦੇਸ਼ ਜਾਰੀ ਕੀਤੇ ਜਾਣ, ਜਿਸ ਨਾਲ ਖਪਤਕਾਰਾਂ ਨੰੂ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਕੱਲ੍ਹ ਦੇ ਧਰਨੇ ਦੀ ਤਿਆਰੀ ਸੰਬੰਧੀ ਪਿੰਡਾਂ 'ਚ ਮੀਟਿੰਗਾਂ <br/> ਅਗਲੀ ਖ਼ਬਰ ਰੈਨੂੰ ਪਰਿਵਾਰ ਨਾਲ ਜਥੇ. ਲੰਗਾਹ ਤੇ ਅਕਾਲੀ ਆਗੂਆਂ ਵਲੋਂ ਦੁੱਖ ਪ੍ਰਗਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।