26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸ਼ਾਂਤ ਬਿਹਾਰ ਕਾਲੋਨੀ ਵਿਖੇ ਚੱਲ ਰਹੀ ਨਾਜਾਇਜ਼ ਉਸਾਰੀ ਨੂੰ ਰੋਕਣ ਦੂਜੀ ਵਾਰ ਫਿਰ ਪਹੁੰਚੀ ਨਿਗਮ ਦੀ ਟੀਮ

ਅਜੀਤ ਡੈਸਕ 01-02-2026
ਪਠਾਨਕੋਟ, 31 ਜਨਵਰੀ (ਵਿਨੋਦ)-ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪਠਾਨਕੋਟ ਦੀ ਸ਼ਾਂਤ ਵਿਹਾਰ ਕਾਲੋਨੀ 'ਚ ਗੈਰ ਕਾਨੂੰਨੀ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜਿਸ ਨੂੰ ਨਗਰ ਨਿਗਮ ਵਲੋਂ ਗੈਰ ਕਾਨੂੰਨੀ ਕਾਲੋਨੀ ਘੋਸ਼ਿਤ ਕੀਤਾ ਗਿਆ ਸੀ, ਉਥੇ ਇਕ ਵਾਰ ਫਿਰ ਤੋਂ ਨਗਰ ਨਿਗਮ ਦੀ ਟੀਮ ਇਮਾਰਤ ਦੀ ਗੈਰ-ਕਾਨੂੰਨੀ ਉਸਾਰੀ ਵਿਰੁੱਧ ਕਾਰਵਾਈ ਕਰਨ ਲਈ ਪਹੁੰਚੀ | ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਨੇ ਆਪਣੀ ਟੀਮ ਨਾਲ ਗੈਰ-ਕਾਨੂੰਨੀ ਉਸਾਰੀ ਨੂੰ ਰੋਕਿਆ, ਸਾਈਟ ਤੋਂ ਸਮੱਗਰੀ ਜ਼ਬਤ ਕੀਤੀ ਅਤੇ ਸਮੱਗਰੀ ਨੂੰ ਆਪਣੇ ਕਬਜ਼ੇ 'ਚ ਲੈ ਲਿਆ | ਗੈਰ-ਕਾਨੂੰਨੀ ਬਿਲਡਰਾਂ ਨੇ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਦਿਨ-ਰਾਤ ਤੇਜ਼ੀ ਨਾਲ ਆਪਣਾ ਕੰਮ ਜਾਰੀ ਰੱਖਿਆ ਸੀ | ਇਸ ਜਗ੍ਹਾਂ 'ਤੇ 10 ਦਿਨ ਪਹਿਲਾਂ ਸ਼ਾਮਿਲ ਲੋਕਾਂ 'ਤੇ ਕੰਮ ਨੂੰ ਰੋਕਣ ਲਈ ਆਈ ਨਗਰ ਨਿਗਮ ਦੀ ਟੀਮ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਗਿਆ ਸੀ | ਇਸ ਤੋਂ ਬਾਅਦ ਨਗਰ ਨਿਗਮ ਦੀ ਇਮਾਰਤ ਸ਼ਾਖਾ ਦੇ ਅਧਿਕਾਰੀਆਂ ਨੇ ਬਿਲਡਰਾਂ ਵਿਰੁੱਧ ਕੇਸ ਦਰਜ ਕਰਨ ਲਈ ਇਕ ਫਾਈਲ ਤਿਆਰ ਕੀਤੀ ਜੋ ਅੱਜ ਤੱਕ ਠੰਢੇ ਬਸਤੇ 'ਚ ਪਈ ਹੋਈ ਹੈ | ਹਾਲਾਂਕਿ ਅੱਜ ਤੱਕ ਗੈਰ-ਕਾਨੂੰਨੀ ਬਿਲਡਰਾਂ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ | ਜਿਸ ਦੇ ਚੱਲਦੇ ਨਾਜਾਇਜ਼ ਉਸਾਰੀ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਹਨ | ਸ਼ਹਿਰ 'ਚ ਇਸ ਬੇਕਾਬੂ ਗੈਰ-ਕਾਨੂੰਨੀ ਉਸਾਰੀ ਪਿੱਛੇ ਕਿਸ ਦਾ ਹੱਥ ਹੈ, ਇਹ ਪੂਰੀ ਜਾਂਚ ਦਾ ਵਿਸ਼ਾ ਹੈ | ਸਨਿਚਰਵਾਰ ਦੁਪਹਿਰ 3 ਵਜੇ ਤੋਂ ਬਾਅਦ ਵੀ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਟੀਮ ਸਿਰਫ਼ ਰਸਮੀ ਕਾਰਵਾਈਆਂ ਕਰਦੀ ਦਿਖਾਈ ਦਿੱਤੀ | ਇਹ ਕਾਰਵਾਈ ਬਿਲਡਿੰਗ ਬਰਾਂਚ ਟੀਮ ਵਲੋਂ ਛੁੱਟੀ ਵਾਲੇ ਦਿਨ ਕੀਤੀ ਗਈ | ਇਸ ਸੰਬੰਧ 'ਚ ਬਿਲਡਿੰਗ ਇੰਸਪੈਕਟਰ ਸਮੀਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਪਹੁੰਚ ਕੇ ਮੌਕੇ 'ਤੇ ਹੋ ਰਹੇ ਕੰਮ ਨੂੰ ਬੰਦ ਕਰਵਾਇਆ ਗਿਆ | ਜਦੋਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਐਫ. ਆਈ. ਆਰ. ਸੰਬੰਧੀ ਫਾਈਲ ਤਿਆਰ ਕੀਤੀ ਜਾ ਰਹੀ ਹੈ ਤੇ ਜਲਦ ਇਹ ਪੋ੍ਰਸੈੱਸ ਪੂਰਾ ਕਰ ਲਿਆ ਜਾਵੇਗਾ |
ਪਿਛਲੀ ਖ਼ਬਰ ਜਾਗਿ੍ਤੀ ਫਾਊਾਡੇਸ਼ਨ ਦਾ ਮਹਿਲਾ ਸਸ਼ਕਤੀਕਰਨ ਨੂੰ ਸਮਰਪਿਤ 7ਵਾਂ ਫੈਲੋਸ਼ਿਪ ਪੁਰਸਕਾਰ ਸਮਾਗਮ ਕਰਵਾਇਆ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।