22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸ੍ਰੀ ਗੁਰੂ ਨਾਨਕ ਦੇਵ ਜੀ ਮਾਡਰਨ ਸਕੂਲ ਲੱਖਣ ਕਲਾਂ ’ਚ ਨੈਤਿਕ ਸਿੱਖਿਆ ’ਤੇ ਮੁਕਾਬਲੇ ਕਰਵਾਏ

ਕਲਾਨੌਰ, 22 ਅਕਤੂਬਰ (ਪੁਰੇਵਾਲ)-ਨੇੜਲੇ ਪਿੰਡ ਲੱਖਣਕਲਾਂ ’ਚ ਸਿੱਖਿਆ ਦੇ ਖੇਤਰ ਦੇ ਚੜ੍ਹਦੇ ਸੂਰਜ ਸ੍ਰੀ ਗੁਰੂ ਨਾਨਕ ਦੇਵ ਜੀ ਮਾਡਰਨ ਹਾਈ ਸਕੂਲ ’ਚ ਪ੍ਰਬੰਧਕ ਕਮੇਟੀ ਚੇਅਰਮੈਨ ਰਮੇਸ਼ ਸ਼ਰਮਾ ਦੀਆਂ ਹਦਾਇਤਾਂ ਤੇ ਪ੍ਰਿੰਸੀਪਲ ਸੁਖਦੀਪ ਸਿੰਘ ਦੀ ਦੇਖ-ਰੇਖ ਹੇਠ ਨੈਤਿਕ ਸਿੱਖਿਆ ’ਤੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ ਬੱਚਿਆਂ ਨੇ ਤਿੰਨ ਗਰੁੱਪਾਂ ’ਚ ਭਾਗ ਲਿਆ।

ਅਜੀਤ ਡੈਸਕ 23-10-2026
ਕਲਾਨੌਰ, 22 ਅਕਤੂਬਰ (ਪੁਰੇਵਾਲ)-ਨੇੜਲੇ ਪਿੰਡ ਲੱਖਣਕਲਾਂ ’ਚ ਸਿੱਖਿਆ ਦੇ ਖੇਤਰ ਦੇ ਚੜ੍ਹਦੇ ਸੂਰਜ ਸ੍ਰੀ ਗੁਰੂ ਨਾਨਕ ਦੇਵ ਜੀ ਮਾਡਰਨ ਹਾਈ ਸਕੂਲ ’ਚ ਪ੍ਰਬੰਧਕ ਕਮੇਟੀ ਚੇਅਰਮੈਨ ਰਮੇਸ਼ ਸ਼ਰਮਾ ਦੀਆਂ ਹਦਾਇਤਾਂ ਤੇ ਪ੍ਰਿੰਸੀਪਲ ਸੁਖਦੀਪ ਸਿੰਘ ਦੀ ਦੇਖ-ਰੇਖ ਹੇਠ ਨੈਤਿਕ ਸਿੱਖਿਆ ’ਤੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ ਬੱਚਿਆਂ ਨੇ ਤਿੰਨ ਗਰੁੱਪਾਂ ’ਚ ਭਾਗ ਲਿਆ। ਚੇਅ. ਰਮੇਸ਼ ਸ਼ਰਮਾ ਤੇ ਪ੍ਰਿੰ. ਸੁਖਦੀਪ ਸਿੰਘ ਨੇ ਦੱਸਿਆ ਕਿ ਪਹਿਲੇ ਗਰੁੱਪ ’ਚ ਚੌਥੀ ਜਮਾਤ ਦੀ ਪ੍ਰਿਅਲ ਪਹਿਲੇ ਤੇ ਦਿਲਪ੍ਰੀਤ ਦੂਸਰੇ ਸਥਾਨ ’ਤੇ ਰਹੇ। ਦੂਜੇ ਗਰੁੱਪ ’ਚ ਸੱਤਵੀਂ ਦਾ ਲਵਪ੍ਰੀਤ ਸਿੰਘ ਪਹਿਲੇ, ਸੱਤਵੀਂ ਜਮਾਤ ਦੀ ਏਕਮਜੀਤ ਕੌਰ, ਅੱਠਵੀਂ ਦੀ ਜੈਸਮੀਨ ਕੌਰ, ਅੱਠਵੀਂ ਦੀ ਸਹਿਜਦੀਪ ਕੌਰ ਦੂਸਰੇ ਸਥਾਨ ’ਤੇ ਰਹੀਆਂ। ਤੀਜੇ ਗਰੁੱਪ ’ਚ ਨੌਵੀਂ ਜਮਾਤ ਦੀ ਅਰੂਸ਼ੀ ਸ਼ਰਮਾ ਤੇ ਨਵਦੀਪ ਕੌਰ ਪਹਿਲੇ, ਨੌਵੀਂ ਜਮਾਤ ਦੀ ਰਾਮਪ੍ਰੀਤ ਦੂਸਰੇ ਸਥਾਨ ’ਤੇ ਰਹੇ। ਚੇਅ. ਰਮੇਸ਼ ਸ਼ਰਮਾ ਤੇ ਪ੍ਰਿੰ. ਸੁਖਦੀਪ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ’ਚ ਪੂਰੇ ਜੋਸ਼ ਤੇ ਦਿਲਚਸਪੀ ਨਾਲ ਭਾਗ ਲਿਆ ਤੇ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਸਕੂਲ ਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ।
ਪਿਛਲੀ ਖ਼ਬਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਪਬਲਿਕ ਸਕੂਲ ’ਚ ਇੰਟਰ ਹਾਉਸ ਭਾਸ਼ਨ ਮੁਕਾਬਲੇ ਕਰਵਾਏ ਅਗਲੀ ਖ਼ਬਰ ਸੱਤ ਮਹੀਨਿਆਂ ਦੀ ਬਕਾਇਆ ਕਮਿਸ਼ਨ ਨਾ ਮਿਲਣ ’ਤੇ ਡੀਪੂ ਹੋਲਡਰਾਂ ਵਲੋਂ ਡੀ.ਐਫ.ਐਸ.ਸੀ ਦਫ਼ਤਰ ਦਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।