19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 01-02-2026

ਬਟਾਲਾ, 31 ਜਨਵਰੀ (ਸਤਿੰਦਰ ਸਿੰਘ)-ਗੁਰੂ ਰਵਿਦਾਸ ਜੀ ਦੇ 649ਵੇਂ ਜਨਮ ਦਿਹਾੜੇ ਨੂੰ ਸਮਰਪਿਤ ਗੁਰੂ ਰਵਿਦਾਸ ਸੰਗਠਨ ਕਮੇਟੀ ਬਟਾਲਾ ਵਲੋਂ ਪ੍ਰਧਾਨ ਹੀਰਾ ਲਾਲ ਵੱਸਣ ਦੇ ਯਤਨਾਂ ਸਦਕਾ ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦਾ ਰਸਤੇ 'ਚ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਬਾਬਾ ਮੇਸ਼ੀ ਸ਼ਾਹ ਤੇ ਹੋਰਨਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਨਗਰ ਕੀਤਰਨ ਕਰਤਾਰ ਨਗਰ ਗੁਰਦਾਸਪੁਰ ਰੋਡ ਤੋਂ ਮਾਡਲ ਟਾਊਨ, ਰੇਲਵੇ ਫਾਟਕ ਗਾਂਧੀ ਨਗਰ, ਸਿੰਬਲ ਚੌਕ, ਬੱਸ ਸਟੈਂਡ, ਗਾਂਧੀ ਚੌਕ, ਹੰਸਲੀ ਪੁਲ, ਨਹਿਰੂ ਗੇਟ, ਸਿਟੀ ਥਾਣਾ, ਓਹਰੀ ਗੇਟ, ਭੰਡਾਰੀ ਗੇਟ, ਠਠਿਆਰੀ ਗੇਟ ਤੋਂ ਹੁੰਦਾ ਹੋਇਆ ਕਾਜੀ ਮੋਰੀ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਦਾ ਵੱਖ-ਵੱਖ ਇਲਾਕਿਆਂ 'ਚ ਪਹੁੰਚਣ 'ਤੇ ਸੰਗਤ ਵਲੋਂ ਫੁੱਲਾਂ ਦੀ ਵਰਖਾ ਕਰ ਕੇ ਤੇ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾ ਕੇ ਸਵਾਗਤ ਕੀਤਾ ਗਿਆ | ਨਗਰ ਕੀਰਤਨ ਦੌਰਾਨ ਸੰਗਠਨ ਦੇ ਜੁਆਇੰਟ ਸਕੱਤਰ ਰਵੀ ਕਸ਼ਯਪ, ਕੈਸ਼ੀਅਰ ਸ਼ਿਵ ਕਸ਼ਯਪ, ਰਾਜ ਕੁਮਾਰ ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਮਹਿੰਦਰ ਪਾਲ, ਜੁਆਇੰਟ ਸਕੱਤਰ ਵਿਪਨ ਕੁਮਾਰ, ਮੀਤ ਪ੍ਰਧਾਨ ਹਰਦੀਪ ਅੱਤਰੀ, ਜੁਆਇੰਟ ਸਕੱਤਰ ਸ਼ੁਭਾਸ਼ ਕੁਮਾਰ ਬੈਂਸ, ਸਕੱਤਰ ਸੰਜੀਵ ਕੁਮਾਰ ਅੱਤਰੀ, ਦੀਦਾਰ ਸਿੰਘ ਮੀਤ ਪ੍ਰਧਾਨ, ਰਾਜ ਕੁਮਾਰ ਰਾਜੂ ਜੁਆਇੰਟ ਸਕੱਤਰ, ਸੰਦੀਪ ਸਿੰਘ ਸ਼ੈਲੀ ਸਕੱਤਰ, ਦਲਬੀਰ ਸਿੰਘ ਮੀਤ ਪ੍ਰਧਾਨ, ਬਲਜੀਤ ਕੁਮਾਰ ਜੁਆਇੰਟ ਸਕੱਤਰ, ਗਗਨਦੀਪ ਸੰਨੀ ਸਕੱਤਰ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਹਰਵਿੰਦਰ ਸਿੰਘ ਸ਼ਾਹਬਾਦ, ਗੁਰਨਾਮ ਸਿੰਘ ਜੱਸਲ ਮੈਂਬਰ ਸ਼ੋ੍ਰਮਣੀ ਕਮੇਟੀ, ਪਲਵਿੰਦਰ ਸਿੰਘ ਲੰਬੜਦਾਰ, ਦਲਜਿੰਦਰ ਸਿੰਘ ਪ੍ਰੇਮ ਨਗਰ, ਕਾਮਰੇਡ ਮਦਨ ਲਾਲ, ਸ੍ਰੀ ਗੁਰੂ ਰਵਿਦਾਸ ਮੰਦਿਰ ਫੈਜ਼ਪੁਰਾ ਦੇ ਪ੍ਰਧਾਨ ਦੇਵ ਰਾਜ, ਠਠਿਆਰੀ ਗੇਟ ਤੋਂ ਪ੍ਰਧਾਨ ਓਮ ਪ੍ਰਕਾਸ਼ ਅੱਤਰੀ, ਗਾਂਧੀ ਨਗਰ ਤੋਂ ਪ੍ਰਧਾਨ ਹੀਰਾ ਲਾਲ ਵੱਸਣ, ਭੰਡਾਰੀ ਮਹੁੱਲਾ ਤੋਂ ਪ੍ਰਧਾਨ ਸੁਭਾਸ਼ ਕੁਮਾਰ, ਮਲਾਵੇ ਦੀ ਕੋਠੀ ਪ੍ਰਧਾਨ ਦਲਬੀਰ ਸਿੰਘ, ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਯੂਨਿਟ ਗੁਰਦਾਸਪੁਰ ਦੇ ਪ੍ਰਧਾਨ ਰਾਜੇਸ਼ ਲਾਹੋਰੀਆ ਤੇ ਹੋਰ ਪਤਵੰਤੇ ਸ਼ਾਮਿਲ ਸਨ |

ਪਿਛਲੀ ਖ਼ਬਰ ਪੰਜਾਬ 'ਚ ਵਿਗੜਦੀ ਕਾਨੂੰਨ ਵਿਵਸਥਾ ਖਿਲਾਫ਼ ਕਾਂਗਰਸ ਕਰੇਗੀ ਰੋਸ ਪ੍ਰਦਰਸ਼ਨ : ਜੈਂਤੀਪੁਰ/ਤੱਤਲਾ ਅਗਲੀ ਖ਼ਬਰ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ 5 ਫਰਵਰੀ ਨੂੰ ਹੋਵੇਗਾ : ਕਿਸਾਨ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।