29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਰਕਲ ਧੰਦੋਈ ਦੇ ਡਾ. ਕਸ਼ਮੀਰ ਸਿੰਘ ਕਾਹਲੋਂ ਪ੍ਰਧਾਨ ਬਣੇ

ਅਜੀਤ ਡੈਸਕ 25-01-2026
ਊਧਨਵਾਲ, 24 ਜਨਵਰੀ (ਪਰਗਟ ਸਿੰਘ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਰਕਲ ਧੰਦੋਈ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ. ਪਿਆਰਾ ਸਿੰਘ ਹੰਬੋਵਾਲ ਦੀ ਅਗਵਾਈ 'ਚ ਗੁਰਦੁਆਰਾ ਸਮਾਧਾਂ ਅੱਡਾ ਧੰਦੋਈ ਵਿਖੇ ਹੋਈ | ਮੀਟਿੰਗ 'ਚ ਸਰਕਲ ਦੇ ਪ੍ਰਧਾਨ ਦੀ ਚੋਣ ਕੀਤੀ ਗਈ | ਇਸ 'ਚ ਡਾ. ਕਸ਼ਮੀਰ ਸਿੰਘ ਕਾਹਲੋਂ ਨੂੰ ਸਰਕਲ ਧੰਦੋਈ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ, ਜਰਨਲ ਸਕੱਤਰ ਡਾ. ਇੰਦਰਜੀਤ ਚੌੜੇ, ਡਾ. ਦਵਿੰਦਰ ਸਿੰਘ ਨੂੰ ਖਜਾਨਚੀ, ਪ੍ਰੈੱਸ ਸਕੱਤਰ ਡਾ. ਬਚਿੱਤਰ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਮਲੂਕ ਸਿੰਘ, ਡਾ. ਜਰਮਨਜੀਤ ਸਿੰਘ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਡਾ. ਪਿਆਰਾ ਸਿੰਘ ਹੰਬੋਵਾਲ ਨੇ ਨਵੇਂ ਬਣੇ ਡਾ. ਕਸ਼ਮੀਰ ਸਿੰਘ ਕਾਹਲੋਂ, ਜਰਨਲ ਸਕੱਤਰ ਡਾ. ਇੰਦਰਜੀਤ ਸਿੰਘ ਚੌੜੇ ਤੇ ਸਮੱੁਚੇ ਮੈਂਬਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਡਾ. ਸੁਲੱਖਣ ਸਿੰਘ, ਡਾ. ਬਲਵਿੰਦਰ ਸਿੰਘ, ਡਾ. ਦਵਿੰਦਰ ਸਿੰਘ, ਡਾ. ਰਣਜੀਤ ਸਿੰਘ, ਡਾ. ਗੁਰਬਚਨ ਸਿੰਘ, ਡਾ. ਬਲਰਾਜ ਸਿੰਘ, ਡਾ. ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੁਰਾਣਾ ਧਾਰੀਵਾਲ ਤੋਂ ਪੀਰ ਦੀ ਸੈਨ ਨੂੰ ਜਾਂਦੀ ਖਸਤਾ ਹਾਲਤ ਸੜਕ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਡਿਵਾਇਨ ਵਿਲ ਸਕੂਲ ਦੇ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਸੰਬੰਧੀ ਜਾਗਰੂਕ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।