29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪੁਰਾਣਾ ਧਾਰੀਵਾਲ ਤੋਂ ਪੀਰ ਦੀ ਸੈਨ ਨੂੰ ਜਾਂਦੀ ਖਸਤਾ ਹਾਲਤ ਸੜਕ ਤੋਂ ਲੋਕ ਪ੍ਰੇਸ਼ਾਨ

ਅਜੀਤ ਡੈਸਕ 25-01-2026
ਧਾਰੀਵਾਲ, 24 ਜਨਵਰੀ (ਜੇਮਸ ਨਾਹਰ)-ਪਿੰਡਾਂ ਨੂੰ ਹਾਈਵੇਅ ਮਾਰਗ ਨਾਲ ਜੋੜਨ ਵਾਲੀਆਂ ਲਿੰਕ ਸੜਕਾਂ ਦੀ ਹਾਲਤ ਪਿਛਲੇ ਕਾਫੀ ਸਮੇਂ ਤੋਂ ਬਹੁਤ ਹੀ ਖ਼ਸਤਾ ਬਣੀ ਹੋਈ ਹੈ | ਹਾਈਵੇ ਮਾਰਗ 'ਤੋਂ ਪਿੰਡ ਪੀਰ ਦੀ ਸੈਨ, ਪੁਰਾਣਾ ਧਾਰੀਵਾਲ, ਜੀਓ ਪੰਪ ਤੋਂ ਗੁਰਦੁਆਰਾ ਸ੍ਰੀ ਬੁਰਜ਼ ਸਾਹਿਬ ਨੂੰ ਆਉਂਦੀ ਸੜਕ ਤੇ ਪਿੰਡ ਅਹਿਮਦਾਬਾਦ ਤੇ ਬੇਦੀ ਕਾਲੋਨੀ ਤੋਂ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਨੂੰ ਜਾਂਦੀ ਸੜਕ ਤੇ ਹੋਰ ਪਿੰਡਾਂ ਨੂੰ ਮਿਲਾਉਣ ਵਾਲੀਆਂ ਸੜਕਾਂ ਸਰਕਾਰੀ ਲਾਪ੍ਰਵਾਹੀ ਦਾ ਸ਼ਿਕਾਰ ਬਣੀਆਂ ਹੋਈਆਂ ਹਨ, ਜਿਸ ਕਾਰਨ ਇਲਾਕੇ ਦੇ ਲੋਕ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ | ਇਸ ਸਬੰਧੀ ਡਾਕਟਰ ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਹਰਜੀਤ ਸਿੰਘ, ਰਮਨਦੀਪ ਸਿੰਘ, ਜਸਵੀਰ ਸਿੰਘ ਤੇ ਰੂਪ ਸਿੰਘ ਦਾ ਕਹਿਣਾ ਹੈ ਕਿ ਸੜਕਾਂ 'ਤੇ ਥਾਂ-ਥਾਂ ਬਣੇ ਵੱਡੇ-ਵੱਡੇ ਖੱਡੇ ਤੇ ਖਸਤਾ ਹਾਲਤ ਸੜਕ ਦੋ ਪਹੀਆ ਵਾਹਨ ਚਾਲਕਾਂ ਲਈ ਸਿਰਦਰਦੀ ਬਣੀ ਹੋਈ ਹੈ | ਇੱਥੇ ਹੀ ਨਹੀਂ ਪੁਰਾਣਾ ਧਾਰੀਵਾਲ ਤੋਂ ਪਿੰਡ ਪੀਰ ਦੀ ਸੈਨ ਨੂੰ ਜਾਂਦੀ ਲਿੰਕ ਸੜਕ ਉੱਪਰ ਪੁਰਾਣਾ ਧਾਰੀਵਾਲ ਵਿਖੇ ਪੱਥਰ ਪਾ ਕੇ ਇਸ ਸੜਕ ਦਾ ਮਹਿਕਮੇ ਦੇ ਠੇਕੇਦਾਰਾਂ ਨੂੰ ਚੇਤਾ ਭੁੱਲ ਗਿਆ ਹੈ, ਜਿਸ ਨਾਲ ਇਥੋਂ ਲੰਘਦੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਵੱਡੀ ਗਿਣਤੀ 'ਚ ਖਿਲਰਿਆ ਪੱਥਰ ਜਦ ਚਾਰ ਪਹੀਆ ਵਾਹਨ ਦੇ ਟਾਇਰ ਹੇਠੋਂ ਨਿਕਲ ਕੇ ਗੋਲੀ ਵਾਂਗ ਕਿਸੇ ਦੇ ਵੱਜਦਾ ਹੈ ਤਾਂ ਉਸ ਨੂੰ ਭਾਰੀ ਸੱਟ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਨੇ ਕਿਹਾ ਕਿ ਪਿੰਡ ਪੀਰ ਦੀ ਸੈਨ ਤੋਂ ਇਹ ਸੜਕ ਬਣ ਗਈ ਹੈ, ਪਰ ਇਥੇ ਹੀ ਪੁਲ ਤੱਕ ਸੜਕ ਨਾ ਬਣਨ ਕਾਰਨ ਅਕਸਰ ਹੀ ਦੋ ਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ | ਬਰਸਾਤ ਦੇ ਮੌਸਮ ਦੌਰਾਨ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ | ਵਿਦਿਆਰਥੀ, ਕਿਸਾਨ, ਮਜ਼ਦੂਰ ਤੇ ਬਜ਼ੁਰਗ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ | ਪਿੰਡ ਵਾਸੀਆਂ ਨੇ ਸਰਕਾਰ ਤੇ ਸੰਬੰਧਿਤ ਵਿਭਾਗਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਹੀ ਇਨ੍ਹਾਂ ਸੰਪਰਕ ਸੜਕਾਂ ਦੀ ਪੱਕੀ ਮੁਰੰਮਤ ਤੇ ਨਵਾਂ ਨਿਰਮਾਣ ਸ਼ੁਰੂ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ |
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸਾਰੇ ਨਾਗਰਿਕਾਂ ਨੰੂ ਮਿਲੇਗਾ 10 ਲੱਖ ਦੇ ਬੀਮੇ ਦਾ ਲਾਭ-ਰਮਨ ਬਹਿਲ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਰਕਲ ਧੰਦੋਈ ਦੇ ਡਾ. ਕਸ਼ਮੀਰ ਸਿੰਘ ਕਾਹਲੋਂ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।