29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਡਿਵਾਇਨ ਵਿਲ ਸਕੂਲ ਦੇ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਸੰਬੰਧੀ ਜਾਗਰੂਕ ਕੀਤਾ

ਅਜੀਤ ਡੈਸਕ 25-01-2026
ਬਟਾਲਾ, 24 ਜਨਵਰੀ (ਸਤਿੰਦਰ ਸਿੰਘ)-ਡਿਵਾਇਨ ਵਿਲ ਪਬਲਿਕ ਸਕੂਲ ਬਟਾਲਾ ਵਿਖੇ ਆਵਾਜਾਈ ਸਿੱਖਿਆ ਸੈੱਲ ਬਟਾਲਾ ਦੀ ਟੀਮ ਪਹੁੰਚੀ | ਟੀਮ ਵਿਚ ਏ.ਐਸ.ਆਈ. ਸਰਵਨ ਸਿੰਘ ਤੇ ਏ.ਐਸ.ਆਈ. ਕਮਲ ਕੁਮਾਰ ਵਲੋਂ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਸੰਬੰਧੀ ਜਾਣੂ ਕਰਵਾਉਂਦਿਆਂ ਕਿਹਾ ਕਿ ਆਵਾਜਾਈ ਨਿਯਮਾਂ ਦੀ ਪਾਲਣਾ ਕਰਕੇ ਤੇ ਸਾਵਧਾਨੀ ਵਰਤ ਕੇ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਡਰਾਇਵਿੰਗ ਕਰਦੇ ਸਮੇਂ ਹੈਲਮੇਟ ਦੀ ਵਰਤੋਂ ਕਰਨੀ ਲਾਜ਼ਮੀ ਹੈ ਤੇ ਮੋਬਾਇਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ | ਅਜਿਹੀਆਂ ਲਾਪ੍ਰਵਾਹੀਆਂ ਹੀ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ, 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ ਡਰਾਇਵਿੰਗ ਨਹੀਂ ਕਰ ਸਕਦੇ, ਜੇ ਆਵਾਜਾਈ ਨਿਯਮਾਂ ਅਤੇ ਆਵਾਜਾਈ ਲਾਈਟਾਂ ਅਨੁਸਾਰ ਚਲਿਆ ਜਾਵੇ ਤਾਂ ਅਸੀ ਆਪਣੀ ਤੇ ਦੂਜਿਆਂ ਦੀ ਕੀਮਤੀ ਜਾਨ ਬਚਾ ਸਕਦੇ ਹਾਂ | ਉਨ੍ਹਾਂ ਆਪਣੇ ਵਾਹਨ ਦੀ ਇਸ਼ੋਰੇਂਸ ਲਾਜ਼ਮੀ ਕਰਵਾਉਣ ਦੀ ਹਦਾਇਤ ਵੀ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਸਹਾਇਤਾ ਨੰਬਰ ਤੋਂ ਜਾਣੂ ਕਰਵਾਇਆ ਤਾਂ ਜੋ ਆਪਣੀ ਰੱਖਿਆ ਪ੍ਰਤੀ ਜਾਗਰੂਕ ਹੋ ਸਕੀਏ | ਸਕੂਲ ਪਿ੍ੰਸੀਪਲ ਸ੍ਰੀਮਤੀ ਕੁਲਬੀਰ ਕੌਰ ਨੇ ਆਵਾਜਾਈ ਸਿੱਖਿਆ ਸੈੱਲ ਬਟਾਲਾ ਦੀ ਪਹੁੰਚੀ ਟੀਮ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਰਕਲ ਧੰਦੋਈ ਦੇ ਡਾ. ਕਸ਼ਮੀਰ ਸਿੰਘ ਕਾਹਲੋਂ ਪ੍ਰਧਾਨ ਬਣੇ ਅਗਲੀ ਖ਼ਬਰ ਚੇਅਰਮੈਨ ਡੈਨੀਅਲ ਭੱਟੀ ਵਲੋਂ ਬਿਸ਼ਪ ਜੋਸ ਸੇਬਾਸਟੀਅਨ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।