29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਚੇਅਰਮੈਨ ਡੈਨੀਅਲ ਭੱਟੀ ਵਲੋਂ ਬਿਸ਼ਪ ਜੋਸ ਸੇਬਾਸਟੀਅਨ ਨਾਲ ਮੁਲਾਕਾਤ

ਅਜੀਤ ਡੈਸਕ 25-01-2026
ਧਾਰੀਵਾਲ, 24 ਜਨਵਰੀ (ਜੇਮਸ ਨਾਹਰ)-ਡਾਇਓਸਿਸ ਆਫ਼ ਜਲੰਧਰ ਦੇ ਅਤੀ ਸਤਿਕਾਰਯੋਗ ਕੈਥੋਲਿਕ ਬਿਸ਼ਪ ਜੋਸ ਸੇਬਾਸਟੀਅਨ ਨਾਲ ਕਿ੍ਸ਼ਚਨ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਡੈਨੀਏਲ ਭੱਟੀ ਵਲੋਂ ਵਿਸ਼ੇਸ਼ ਮੁਲਾਕਾਤ ਕਰਕੇ ਜਿੱਥੇ ਬਿਸ਼ਪ ਸਾਹਬ ਕੋਲੋਂ ਅਸ਼ੀਰਵਾਦ ਗ੍ਰਹਿਣ ਕੀਤਾ, ਉਥੇ ਹੀ ਉਨ੍ਹਾਂ ਨੂੰ ਤੋਹਫ਼ਾ ਭੇਟ ਕਰਕੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਤੇ ਉਨ੍ਹਾਂ ਦੀ ਲੰਬੀ ਉਮਰ ਚੰਗੀ ਸਿਹਤਯਾਬੀ ਲਈ ਕਾਮਨਾ ਕੀਤੀ | ਇਹ ਜਾਣਕਾਰੀ ਇਥੇ ਚੇਅਰਮੈਨ ਡੈਨੀਏਲ ਭੱਟੀ ਨੇ ਸਾਂਝੀ ਕਰਦਿਆਂ ਦੱਸਿਆ ਕਿ ਇਸ ਉਪਰੰਤ ਉਨ੍ਹਾਂ ਵਲੋਂ ਸੂਬੇ ਪੰਜਾਬ ਦੇ ਮਸੀਹ ਲੋਕਾਂ ਦੀ ਉਨਤੀ, ਬਿਹਤਰੀ ਤੇ ਤਰੱਕੀ ਲਈ ਵਿਚਾਰਾਂ ਕੀਤੀਆਂ ਤੇ ਮਸੀਹ ਲੋਕਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਸੰਜੀਦਗੀ ਨਾਲ ਵਿਚਾਰ ਚਰਚਾ ਕੀਤੀ, ਜਿਸ ਉਪਰੰਤ ਬਿਸ਼ਪ ਜੋਸ ਸੇਬਾਸਟੀਅਨ ਨੇ ਦੇਸ਼ ਦੁਨੀਆਂ ਵਿਚ ਅਮਨ ਸ਼ਾਂਤੀ ਦੀ ਵਿਵਸਥਾ ਬਰਕਰਾਰ ਰਹਿਣ ਲਈ ਤੇ ਸਾਰੀਆਂ ਕੌਮਾਂ ਦੀ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਪ੍ਰਭੂ ਯਿਸ਼ੂ ਮਸੀਹ ਅੱਗੇ ਦੁਆ ਕੀਤੀ |
ਪਿਛਲੀ ਖ਼ਬਰ ਡਿਵਾਇਨ ਵਿਲ ਸਕੂਲ ਦੇ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਅਗਲੀ ਖ਼ਬਰ ਸ੍ਰੀ ਬਾਵਾ ਲਾਲ ਜੀ ਦਾ 671ਵਾਂ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।