ਤਾਰਾਗੜ੍ਹ, 20 ਜਨਵਰੀ (ਸੋਹਨ ਲਾਲ)-ਹਲਕਾ ਭੋਆ ਦੇ ਅਧੀਨ ਪੈਂਦੇ ਪਿੰਡ ਪਰਮਾਨੰਦ ਵਿਚ ਮੰਦਿਰ ਆਦੇਸ਼ ਪੁਰੀ ਵਿਚ ਹਰ ਸਾਲ ਦੀ ਤਰ੍ਹਾਂ ਮਾਤਾ ਦੁਰਗਾ ਜੀ ਦਾ ਸਲਾਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਹ ਲੰਗਰ ਸੁਖਪਾਲ ਸਿੰਘ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ | ਸਵੇਰੇ 12 ਵਜੇ ਤੋਂ ਲੈ ਕੇ ਮੰਦਿਰ ਅਦੇਸ਼ ਪੁਰੀ ਵਿਚ ਮਹਿਲਾਵਾਂ ਨੇ ਮੰਦਿਰ ਵਿਚ ਮਾਤਾ ਦੁਰਗਾ ਦੀ ਪੂਜਾ ਕੀਤੀ ਤੇ ਕੀਰਤਨ ਕੀਤਾ ਤੇ ਦੁਪਹਿਰ ਸਮੇਂ ਆਉਣ ਜਾਣ ਵਾਲੀਆਂ ਰਾਹਗੀਰਾਂ ਲਈ 2 ਵਜੇ ਲੰਗਰ ਵਰਤਾਇਆ ਗਿਆ | ਇਸ ਮੌਕੇ ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਮੰਦਿਰ ਵਿਚ ਹਰ ਸਾਲ 20 ਜਨਵਰੀ ਨੰੂ ਮਾਤਾ ਦੁਰਗਾ ਜੀ ਦਾ ਸਲਾਨਾ ਦਿਵਸ ਮਨਾਇਆ ਜਾਂਦਾ ਹੈ ਤੇ ਪਿੰਡ ਵਾਸੀਆਂ ਮਿਲ ਕੇ ਇਸ ਮੰਦਿਰ ਵਿਚ ਪੂਜਾ ਪਾਠ ਕਰਦੇ ਹਨ ਤੇ ਮਾਤਾ ਦਾ ਅਸ਼ੀਰਵਾਦ ਲੈਂਦੇ ਹਨ | ਇਸ ਮੌਕੇ ਸੁਖਪਾਲ ਸਿੰਘ, ਰਿੰਕੂ, ਸੰਜੂ, ਡਾ: ਪ੍ਰੇਮ ਸਲਾਰੀਆ, ਮੇਜਰ ਰਾਜੇਸ਼ ਸਿੰਘ, ਮਿੰਦਾ, ਕਮਲ ਡੱਲਾ, ਸੋਨੰੂ, ਰਾਜੂ, ਵਿਜੇ ਕੁਮਾਰ, ਕਾਕਾ ਅਤੇ ਬਾਬਾ ਨੇ ਮੰਦਿਰ ਅਦੇਸ਼ ਪੁਰੀ ਵਿਚ ਲੰਗਰ ਦੀ ਸੇਵਾ ਕੀਤੀ |