ਪਠਾਨਕੋਟ, 20 ਜਨਵਰੀ (ਸੰਧੂ)-ਆਮ ਆਦਮੀ ਪਾਰਟੀ ਨੂੰ ਵਾਰਡ ਨੰਬਰ-5 ਕਾਜ਼ੀਪੁਰ ਮੁਹੱਲਾ ਵਿਚ ਜਨਤਕ ਸਮਰਥਨ ਮਿਲਿਆ | ਵਾਰਡ ਨੰਬਰ 5, ਕਾਜ਼ੀਪੁਰ ਮੁਹੱਲਾ ਵਿਚ ਸੁਸ਼ਮਾ, ਤਨੂ, ਸੰਤੋਸ਼, ਗੁਰਜੀਤ ਗਾਗੀ, ਬਲਦੇਵ, ਭਾਰਤ ਭੂਸ਼ਣ, ਅੰਜੂ, ਰਾਹੁਲ, ਨਿਸ਼ਾ, ਰਿਤੂ, ਜੋਤੀ, ਰੇਖਾ, ਕਰਨ, ਸਿੱਧ ਕੌਰ, ਸਿ੍ਸ਼ਟੀ, ਕੈਲਾ, ਕਰਨਲ ਸਿੰਘ ਤੇ ਹੋਰ ਬਹੁਤ ਸਾਰੇ ਲੋਕ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ | ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਨੇ ਸਾਰੇ ਨਵੇਂ ਮੈਂਬਰਾਂ ਦਾ ਪਾਰਟੀ ਵਿਚ ਸਵਾਗਤ ਕੀਤਾ | ਮਾਝਾ ਜ਼ੋਨ ਇੰਚਾਰਜ ਅਭੀ ਸ਼ਰਮਾ ਵੀ ਇਸ ਸਮਾਗਮ ਵਿਚ ਮੌਜੂਦ ਸਨ | ਇਸ ਮੌਕੇ ਵਿਭੂਤੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ ਤੇ ਆਪਣੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ |