27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਕੌਂਸਲ ਪ੍ਰਧਾਨ ਹਰਪ੍ਰੀਤ ਪ੍ਰਿੰਸ ਵੱਖ-ਵੱਖ ਮੰਦਰਾਂ ਵਿਚ ਹੋਏ ਨਤਮਸਤਕ

ਮੰਡੀ ਗੋਬਿੰਦਗੜ੍ਹ, 26 ਅਕਤੂਬਰ (ਇਕਬਾਲਦੀਪ ਸੰਧੂ, ਰਾਜ਼ੇਸ਼ ਸ਼ਰਮਾ)-ਆਦਿ ਕਵੀ, ਰਾਮਾਇਣ ਦੇ ਰਚੇਤਾ ਅਤੇ ਮਹਾਨ ਰਿਸ਼ੀ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਨਗਰ ਕੌਂਸਲ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਵਲੋਂ ਵੱਖ-ਵੱਖ ਮੰਦਰਾਂ ਵਿਚ ਨਤਮਸਤਕ ਹੋ ਕੇ ਭਗਵਾਨ ਵਾਲਮੀਕਿ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਪਵਿੱਤਰ ਦਿਹਾੜੇ ਮੌਕੇ ਪ੍ਰਿੰਸ ਨੇ ਕਿਹਾ ਕਿ ਵਾਲਮੀਕਿ ਜੀ ਨੇ ਰਾਮਾਇਣ ਦੀ ਰਚਨਾ ਕਰਕੇ ਸਮੁੱਚੀ ਮਨੁੱਖਤਾ ਨੂੰ ਅਜਿਹੀ ਅਨਮੋਲ ਵਿਰਾਸਤ ਬਖ਼ਸ਼ੀ ਹੈ, ਜੋ ਯੁੱਗਾਂ-ਯੁੱਗਾਂ ਤੱਕ ਮਨੁੱਖ ਨੂੰ ਸਚਾਈ, ਧਰਮ, ਮਰਿਆਦਾ, ਤਿਆਗ ਅਤੇ ਨੇਕੀ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕਰਦੀ ਰਹੇਗੀ।

ਅਜੀਤ ਡੈਸਕ 27-10-2026
ਮੰਡੀ ਗੋਬਿੰਦਗੜ੍ਹ, 26 ਅਕਤੂਬਰ (ਇਕਬਾਲਦੀਪ ਸੰਧੂ, ਰਾਜ਼ੇਸ਼ ਸ਼ਰਮਾ)-ਆਦਿ ਕਵੀ, ਰਾਮਾਇਣ ਦੇ ਰਚੇਤਾ ਅਤੇ ਮਹਾਨ ਰਿਸ਼ੀ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਨਗਰ ਕੌਂਸਲ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਵਲੋਂ ਵੱਖ-ਵੱਖ ਮੰਦਰਾਂ ਵਿਚ ਨਤਮਸਤਕ ਹੋ ਕੇ ਭਗਵਾਨ ਵਾਲਮੀਕਿ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਪਵਿੱਤਰ ਦਿਹਾੜੇ ਮੌਕੇ ਪ੍ਰਿੰਸ ਨੇ ਕਿਹਾ ਕਿ ਵਾਲਮੀਕਿ ਜੀ ਨੇ ਰਾਮਾਇਣ ਦੀ ਰਚਨਾ ਕਰਕੇ ਸਮੁੱਚੀ ਮਨੁੱਖਤਾ ਨੂੰ ਅਜਿਹੀ ਅਨਮੋਲ ਵਿਰਾਸਤ ਬਖ਼ਸ਼ੀ ਹੈ, ਜੋ ਯੁੱਗਾਂ-ਯੁੱਗਾਂ ਤੱਕ ਮਨੁੱਖ ਨੂੰ ਸਚਾਈ, ਧਰਮ, ਮਰਿਆਦਾ, ਤਿਆਗ ਅਤੇ ਨੇਕੀ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਦੀਆਂ ਸਿੱਖਿਆਵਾਂ ਸਿਰਫ਼ ਧਾਰਮਿਕ ਮਹੱਤਤਾ ਹੀ ਨਹੀਂ ਰੱਖਦੀਆਂ, ਸਗੋਂ ਇੱਕ ਆਦਰਸ਼ ਸਮਾਜ ਦੀ ਸਿਰਜਣਾ ਲਈ ਵੀ ਮਾਰਗ ਦਰਸ਼ਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਉਪਦੇਸ਼ਾਂ ਨੂੰ ਕੇਵਲ ਧਾਰਮਿਕ ਸਮਾਗਮਾਂ ਤੱਕ ਸੀਮਤ ਨਾ ਰੱਖੀਏ, ਸਗੋਂ ਆਪਣੇ ਰੋਜ਼ਾਨਾ ਜੀਵਨ ਵਿਚ ਅਪਣਾਈਏ। ਇਸ ਦੌਰਾਨ ਉਨ੍ਹਾਂ ਨੇ ਸਮੂਹ ਸ਼ਹਿਰ ਵਾਸੀਆਂ ਅਤੇ ਸੰਗਤਾਂ ਨੂੰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਇਸ ਮੌਕੇ ’ਤੇ ਰਾਜਿੰਦਰ ਗਾਗਟ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ ਪੰਮੀ, ਸੋਮ ਪਾਲ, ਡੈਨੀ ਪਾਰਚਾ, ਚੰਚਲ ਕੁਮਾਰ, ਨਵੀ ਖਾਨ ਅਨਿਲ ਕੁਮਾਰ ਵੀ ਮੌਜੂਦ ਸਨ ।
ਪਿਛਲੀ ਖ਼ਬਰ ਜ਼ਿਲ੍ਹੇ ਭਰ ’ਚ ਵੱਖ-ਵੱਖ ਥਾਈਂ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਭਗਵਾਨ ਵਾਲਮੀਕਿ ਨੇ ਸਾਂਝ... ਅਗਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਰਾਜੂ ਖੰਨਾ ਵੱਖ-ਵੱਖ ਥਾਈਂ ਹੋਏ ਨਤਮਸਤਕ ਸਮੁੱਚੀਆਂ ਸੰਗਤਾਂ ਨੂੰ ਇਸ ਪਵਿੱਤਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।