27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਜ਼ਿਲ੍ਹੇ ਭਰ ’ਚ ਵੱਖ-ਵੱਖ ਥਾਈਂ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਭਗਵਾਨ ਵਾਲਮੀਕਿ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ- ਰਾਏ, ਜੀ.ਪੀ. ਲਿਬੜਾ, ਵੈਦ, ਮੱਟੂ, ਢਿੱਲੋਂ

ਫ਼ਤਹਿਗੜ੍ਹ ਸਾਹਿਬ, 26 ਅਕਤੂਬਰ (ਬਲਜਿੰਦਰ ਸਿੰਘ)-ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਇਲਾਕਿਆਂ ’ਚ ਬੜੇ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸੇ ਲੜੀ ਤਹਿਤ ਭਗਵਾਨ ਵਾਲਮੀਕੀ ਮੰਦਿਰ ਕਮੇਟੀ ਮੁਹੱਲਾ ਦਲੀਚੀ ਸਰਹਿੰਦ ਸ਼ਹਿਰ ਵਿਖੇ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।

ਵਾਲਮੀਕਿ ਮੰਦਿਰ ਮੁਹੱਲਾ ਜੱਟਪੁਰਾ ਵਿਖੇ ਸਮਾਗਮ ਦੌਰਾਨ ਨਰੇਸ਼ ਵੈਦ ਜਨਰਲ ਸਕੱਤਰ ਇੰਡੀਅਨ ਬੈਂਕ ਇੰਪਲਾਈਜ਼ ਯੂਨੀਅਨ ਪੰਜਾਬ ਤੇ ਪ੍ਰੋਵੀਡੈਂਟ ਫ਼ੰਡ ਟਰੱਸਟੀ ਵਲੋਂ ਅਦਾ ਝੰਡੇ ਦੀ ਰਸਮ ਅਦਾ ਕਰਨ ਮੌਕੇ। ਤਸਵੀਰ: ਕਰਨ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਮੌਕੇ ਵਾਲਮੀਕਿ ਮੰਦਰ ਮੁਹੱਲਾ ਦਲੀਚੀ ਵਿਖੇ ਸਮਾਗਮ ਦੌਰਾਨ ਕਮੇਟੀ ਮੈਂਬਰ ਲੰਗਰ ਦੀ ਸੇਵਾ ਕਰਦੇ ਹੋਏ। ਤਸਵੀਰ: ਕਰਨ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਮੌਕੇ ਲਵ ਕੁਸ਼ ਕਲੱਬ ਸਰਹਿੰਦ ਸ਼ਹਿਰ ਵਲੋਂ ਸਰਹਿੰਦ ਮੰਡੀ ਪਰਸ਼ੂਰਾਮ ਚੌਕ ਵਿਖੇ ਲਗਾਏ ਪੂਰੀ ਛੋਲੇ ਦਾ ਲੰਗਰ। ਤਸਵੀਰ - ਕਰਨ 27-10-2026
ਫ਼ਤਹਿਗੜ੍ਹ ਸਾਹਿਬ, 26 ਅਕਤੂਬਰ (ਬਲਜਿੰਦਰ ਸਿੰਘ)-ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਇਲਾਕਿਆਂ ’ਚ ਬੜੇ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸੇ ਲੜੀ ਤਹਿਤ ਭਗਵਾਨ ਵਾਲਮੀਕੀ ਮੰਦਿਰ ਕਮੇਟੀ ਮੁਹੱਲਾ ਦਲੀਚੀ ਸਰਹਿੰਦ ਸ਼ਹਿਰ ਵਿਖੇ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਦੀਪਕ ਮੱਟੂ ਨੇ ਦੱਸਿਆ ਕਿ ਕਮੇਟੀ ਵਲੋਂ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਮੌਕੇ ’ਤੇ ਕੱਲ੍ਹ ਰੋਜ਼ ਸੰਕੀਤਰਨ ਮੰਡਲੀ ਵਲੋਂ ਕੀਰਤਨ ਕੀਤਾ ਗਿਆ ਸੀ ਤੇ ਅੱਜ ਸਵੇਰੇ ਵਲੋਂ ਸਾਂਝੇ ਤੌਰ ’ਤੇ ਝੰਡੇ ਦੀ ਰਸਮ ਅਦਾ ਕੀਤੀ ਗਈ ਅਤੇ ਭਗਵਾਨ ਵਾਲਮੀਕਿ ਜੀ ਦੀ ਪੂਜਾ ਅਰਚਨਾ ਕਰਨ ਉਪਰੰਤ ਆਚਾਰੀਆ ਯੋਗਰਾਜ ਵਲੋਂ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕੀ ਜੀ ਦੀ ਇਸ ਦੁਨੀਆ ਨੂੰ ਬਹੁਤ ਵੱਡੀ ਦੇਣ ਹੈ, ਸਾਨੂੰ ਉਨ੍ਹਾਂ ਦੁਆਰਾ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ ਅਤੇ ਧਾਰਮਿਕ ਸਮਾਗਮ ਸਾਨੂੰ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਆਪਸੀ ਸਾਂਝ ਬਣੀ ਰਹੇ। ਇਸ ਮੌਕੇ ਪੜ੍ਹਾਈ, ਖੇਡਾਂ ਤੇ ਵਧੀਆ ਕੰਮਾਂ ਵਿਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ, ਨਾਲ ਹੀ ਆਏ ਹੋਏ ਪਤਵੰਤਿਆਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤਾਂ ਲਈ ਭੰਡਾਰਾ ਅਤੁੱਟ ਵਰਤਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਕੁਮਾਰ, ਅਮਰ ਚੰਦ, ਰਾਕੇਸ਼ ਕੁਮਾਰ ਰਾਜ,ੂ ਸਮੀਰ, ਅਮਨ, ਮਨੀਸ਼ ਕੁਮਾਰ, ਸਾਹਿਲ ਕੁਮਾਰ, ਲਲਿਤ ਕੁਮਾਰ, ਵਿੱਕੀ ਮਨੋਜ, ਅਮਰ ਚੰਦ, ਸ਼ਿਆਮ ਚਰਨ, ਦਾਸ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਹਿਲਾਵਾਂ ਹਾਜ਼ਰ ਸਨ। ਇਸੇ ਤਰ੍ਹਾਂ ਪੰਜਾਬ ਪ੍ਰਦੇਸ਼ ਵਾਲਮੀਕਿ ਸਭਾ ਜ਼ਿਲ੍ਹਾ ਇਕਾਈ ਵਾਲਮੀਕਿ ਮੰਦਰ ਮੁਹੱਲਾ ਜੱਟਪੁਰਾ ਸਰਹਿੰਦ ਵਲੋਂ ਵੀ ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ’ਤੇ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿੱਥੇ ਝੰਡੇ ਦੀ ਰਸਮ ਨਰੇਸ਼ ਵੈਦ ਜਨਰਲ ਸਕੱਤਰ ਇੰਡੀਅਨ ਬੈਂਕ ਇੰਪਲਾਈਜ਼ ਯੂਨੀਅਨ ਪੰਜਾਬ ਤੇ ਪ੍ਰੋਵੀਡੈਂਟ ਫ਼ੰਡ ਟਰੱਸਟੀ ਵਲੋਂ ਅਦਾ ਕੀਤੀ ਗਈ, ਜਦਕਿ ਕਿ ਵਿਸ਼ੇਸ਼ ਤੌਰ ਤੇ ਵਿਧਾਇਕ ਲਖਵੀਰ ਸਿੰਘ ਰਾਏ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਜੈ ਸਿੰਘ ਲਿਬੜਾ, ਅਕਾਲੀ ਦਲ ਵਾਰਿਸ ਪੰਜਾਬ ਦੇ ਤੋਂ ਐਡ. ਵਰਿੰਦਰ ਸਿੰਘ ਢਿੱਲੋਂ, ਗਗਨਦੀਪ ਸਿੰਘ ਗੋਰਾਇਆ ਤੇ ਭਾਜਪਾ ਤੋਂ ਰੋਹਿਤ ਸ਼ਰਮਾ, ਗੁਰਵਿੰਦਰ ਸੋਹੀ ਤੋਂ ਇਲਾਵਾ ਵੱਖ ਵੱਖ ਆਗੂਆਂ ਨੇ ਹਾਜ਼ਰੀ ਲਗਵਾਈ। ਇਸ ਮੌਕੇ ਸੰਜੀਵ ਵੈਦ ਤੇ ਸੋਨੂੰ ਭੂੰਬਕ ਨੇ ਦੱਸਿਆ ਕਿ ਪ੍ਰਗਟ ਦਿਵਸ ਦੇ ਸੰਬੰਧ ’ਚ ਪਿਛਲੇ ਛੇ ਦਿਨਾਂ ਤੋਂ ਘਰ-ਘਰ ਜਾ ਕੇ ਪ੍ਰਭਾਤ-ਫੇਰੀਆਂ ਕੱਢੀਆਂ ਜਾ ਰਹੀਆਂ ਹਨ ਤੇ ਸਭਾ ਵਲੋਂ ਅੱਜ ਸਵੇਰੇ ਸ਼ੋਭਾ ਯਾਤਰਾ ਕੱਢੀ ਗਈ, ਜਿਸ ਨੂੰ ਪ੍ਰਧਾਨ ਰਾਮ ਮੂਰਤੀ ਵਲੋਂ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਜੋ ਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦੀ ਹੋਈ ਵਾਪਸ ਮੰਦਿਰ ਆ ਕੇ ਸਮਾਪਤ ਹੋਈ। ਜਿਸ ਦਾ ਸ਼ਹਿਰ ਨਿਵਾਸੀਆਂ ਵਲੋਂ ਲੰਗਰ ਲਗਾ ਕੇ ਸਵਾਗਤ ਕੀਤਾ ਗਿਆ। ਅੱਜ ਸ੍ਰੀ ਰਮਾਇਣ ਪਾਠ ਦੇ ਭੋਗ ਪਾਏ ਗਏ, ਉਪਰੰਤ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਡੀ.ਸੀ. ਦਫ਼ਤਰ ਤੋਂ ਰਾਮ ਰਤਨ ਗੁਰਮੀਤ ਸਿੰਘ ਤੇ ਗੋਪਾਲ ਕ੍ਰਿਸ਼ਨ ਐਸ.ਡੀ.ਓ., ਰਾਜੇਸ਼ ਕੁਮਾਰ, ਪਰਵੀਨ ਬਾਲੂ, ਵਿਜੈ ਕੁਮਾਰ, ਪਵਨ ਕੁਮਾਰ, ਲਲਿਤ ਕੁਮਾਰ, ਰਾਜਿੰਦਰ ਕੁਮਾਰ, ਰਾਜ ਕੁਮਾਰ, ਵਿਨੋਦ ਕੁਮਾਰ, ਅਰੁਣ ਕੁਮਾਰ, ਰਾਹੁਲ ਵੈਦ, ਰਕੇਸ਼ ਕੁਮਾਰ, ਰੋਮੀ ਵੈਦ, ਵਿਜੇ ਕੁਮਾਰ, ਹਰਜਿੰਦਰ ਕੁਮਾਰ, ਵੀਰਬਲ, ਦੀਪਕ ਕੁਮਾਰ, ਰਾਜ ਕੁਮਾਰ, ਅਨਿਲ ਕੁਮਾਰ, ਸੁਨੀਲ ਕੁਮਾਰ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮੌਕੇ ਲਵ ਕੁਸ਼ ਕਲੱਬ ਸਰਹਿੰਦ ਸ਼ਹਿਰ ਵਲੋਂ ਸਰਹਿੰਦ ਮੰਡੀ ਪਰਸ਼ੂਰਾਮ ਚੌਕ ਵਿਖੇ ਪੂਰੀ ਛੋਲੇ ਦਾ ਲੰਗਰ ਵੀ ਲਗਾਇਆ ਗਿਆ, ਜਿਸ ਵਿਚ ਅਮਨ ਸਹੋਤਾ, ਰਾਜੀਵ ਸਹੋਤਾ, ਦੇਵਾ ਅੰਨਦ, ਰਮਨ ਸਹੋਤਾ ਗੋਲਡੀ, ਸੋਮਨ ਸਹੋਤਾ, ਹੈਰੀ ਸਹੋਤਾ, ਸ਼ੁਭਮ, ਅਭੈ ਤੂਰ, ਹਰਮਨ ਸਰਾਓ, ਨਹਿਰੂ ਡਲਹੋਲ ਸੇਵਾਦਾਰਾਂ ਵਲੋਂ ਸੇਵਾ ਨਿਭਾਈ ਗਈ।
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਵੱਖ-ਵੱਖ ਸਮਾਗਮਾਂ ਵਿਚ ਹੋਏ ਸ਼ਾਮਿਲ ਅਗਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਕੌਂਸਲ ਪ੍ਰਧਾਨ ਹਰਪ੍ਰੀਤ ਪ੍ਰਿੰਸ ਵੱਖ-ਵੱਖ ਮੰਦਰਾਂ ਵਿਚ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।