10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਨਹਿਰੀ ਪਾਣੀ ਸੰਬੰਧੀ ਭਗਵੰਤ ਮਾਨ ਬੋਲ ਰਹੇ ਹਨ ਕੋਰਾ ਝੂਠ- ਰਣਦੀਪ ਸਿੰਘ ਨਾਭਾ

ਅਮਲੋਹ, 9 ਅਕਤੂਬਰ (ਹਰਪ੍ਰੀਤ ਸਿੰਘ ਗਿੱਲ)- ਸਾਬਕਾ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਵਲੋਂ ਪਿਛਲੇ ਲੰਮੇ ਸਮੇਂ ਤੋਂ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਉਣ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਤੇ ਅਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਵਲੋਂ ਨਹਿਰੀ ਪਾਣੀ ਸਬੰਧੀ ਕੀਤੇ ਜਾ ਰਹੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਹਨ। ਉਨ੍ਹਾਂ ਕਿਹਾ ਕਿ ਹਲਕਾ ਅਮਲੋਹ ਵਿਚ ਭਾਖੜਾ ਮੇਨ ਲਾਈਨ ਤੋਂ ਨਿਕਲਣ ਵਾਲੇ ਰਜਵਾਹਾ 1-ਆਰ ਤੋਂ ਸਲਾਣਾ ਰਾਹੀਂ ਬੁੱਗੇ ਵੱਲ ਜਾਂਦੇ ਸੂਏ ਦੀ ਹਾਲਤ ਸਰਕਾਰ ਦੇ ਖੋਖਲੇ ਦਾਅਵਿਆਂ ਦੀ ਅਸਲੀਅਤ ਬਿਆਨ ਕਰਦੀ ਹੈ, ਕਿਉਂਕਿ ਇਸ ਦੀ ਟੇਲ ਬੁੱਗਾ ਕਲਾਂ (ਰਾਏਪੁਰ ਚੋਬਦਾਰਾਂ) ਤੱਕ ਅੱਜ ਤੱਕ ਨਹਿਰੀ ਪਾਣੀ ਨਹੀਂ ਪਹੁੰਚਿਆ ਅਤੇ ਨਾ ਹੀ ਇਸ ਦੀ ਸਫ਼ਾਈ ਕਰਵਾਈ ਗਈ ਹੈ।

ਪਿੰਡ ਬੁੱਗਾ ਕਲਾਂ ਦੇ ਸਾਬਕਾ ਸਰਪੰਚ ਨੇਤਰ ਸਿੰਘ ਪੱਤਰਕਾਰਾਂ ਨਾਲ ਨਹਿਰੀ ਪਾਣੀ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਤੇ ਅਪਣਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ। 10-10-2026
ਅਮਲੋਹ, 9 ਅਕਤੂਬਰ (ਹਰਪ੍ਰੀਤ ਸਿੰਘ ਗਿੱਲ)- ਸਾਬਕਾ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਵਲੋਂ ਪਿਛਲੇ ਲੰਮੇ ਸਮੇਂ ਤੋਂ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਉਣ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਤੇ ਅਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਵਲੋਂ ਨਹਿਰੀ ਪਾਣੀ ਸਬੰਧੀ ਕੀਤੇ ਜਾ ਰਹੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਹਨ। ਉਨ੍ਹਾਂ ਕਿਹਾ ਕਿ ਹਲਕਾ ਅਮਲੋਹ ਵਿਚ ਭਾਖੜਾ ਮੇਨ ਲਾਈਨ ਤੋਂ ਨਿਕਲਣ ਵਾਲੇ ਰਜਵਾਹਾ 1-ਆਰ ਤੋਂ ਸਲਾਣਾ ਰਾਹੀਂ ਬੁੱਗੇ ਵੱਲ ਜਾਂਦੇ ਸੂਏ ਦੀ ਹਾਲਤ ਸਰਕਾਰ ਦੇ ਖੋਖਲੇ ਦਾਅਵਿਆਂ ਦੀ ਅਸਲੀਅਤ ਬਿਆਨ ਕਰਦੀ ਹੈ, ਕਿਉਂਕਿ ਇਸ ਦੀ ਟੇਲ ਬੁੱਗਾ ਕਲਾਂ (ਰਾਏਪੁਰ ਚੋਬਦਾਰਾਂ) ਤੱਕ ਅੱਜ ਤੱਕ ਨਹਿਰੀ ਪਾਣੀ ਨਹੀਂ ਪਹੁੰਚਿਆ ਅਤੇ ਨਾ ਹੀ ਇਸ ਦੀ ਸਫ਼ਾਈ ਕਰਵਾਈ ਗਈ ਹੈ। ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਭਾਖੜਾ ਮੇਨ ਲਾਈਨ ਤੋਂ ਨਿਕਲਣ ਵਾਲਾ ਰਜਵਾਹਾ 1-ਆਰ ਇਲਾਕੇ ਦੀ ਸਿੰਚਾਈ ਦਾ ਮੁੱਖ ਸਾਧਨ ਹੈ, ਪਰ ਇਸ ਝੋਨੇ ਦੇ ਸੀਜ਼ਨ ਦੌਰਾਨ ਇਸ ਦੀ ਟੇਲ ਤੱਕ ਨਹਿਰੀ ਪਾਣੀ ਨਹੀਂ ਪਹੁੰਚਿਆ ਜਿਸ ਕਾਰਨ ਬਹੁਤੇ ਕਿਸਾਨਾਂ ਨੂੰ ਖੇਤਾਂ ਦੀ ਸਿੰਚਾਈ ਲਈ ਨਹਿਰੀ ਪਾਣੀ ਨਹੀਂ ਮਿਲਿਆ। ਅੱਜ ਉਨ੍ਹਾਂ ਨੇ ਇਲਾਕੇ ਦੇ ਕਿਸਾਨਾਂ ਦੀ ਹਾਜ਼ਰੀ ਵਿਚ ਬੁੱਗਾ ਕਲਾਂ-ਰਾਏਪੁਰ ਚੋਬਦਾਰਾਂ ਵਿਖੇ ਰਜਵਾਹਾ 1-ਆਰ ਦੀ ਟੇਲ ਤੱਕ ਦੌਰਾ ਕੀਤਾ। ਇਸ ਮੌਕੇ ਪਿੰਡ ਬੁੱਗਾ ਦੇ ਸਾਬਕਾ ਸਰਪੰਚ ਨੇਤਰ ਸਿੰਘ ਨੇ ਵੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਇਸ ਝੋਨੇ ਦੇ ਸੀਜ਼ਨ ਦੌਰਾਨ ਕਦੇ ਵੀ ਨਹਿਰੀ ਪਾਣੀ ਨਹੀਂ ਮਿਲਿਆ, ਕਿਉਂਕਿ ਟੇਲ ਤੱਕ ਅੱਜ ਤੱਕ ਪਾਣੀ ਪਹੁੰਚਿਆ ਹੀ ਨਹੀਂ। ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਸਾਬਕਾ ਸਰਪੰਚ ਨੇਤਰ ਸਿੰਘ ਬੁੱਗਾ, ਕੁਲਦੀਪ ਸਿੰਘ ਰਾਏਪੁਰ ਚੋਬਦਾਰਾਂ, ਸੁਖਵੀਰ ਸਿੰਘ ਕੋਟਲੀ, ਰਣਜੀਤ ਸਿੰਘ ਕੋਟਲੀ, ਹਰਦੀਪ ਸਿੰਘ ਮਹਿਮੂਦਪੁਰ, ਜਗਤਾਰ ਸਿੰਘ ਤੰਗਰਾਲਾ, ਬਿੱਟੂ ਬੁੱਗਾ, ਗੁਰਚਰਨ ਤੰਦਾ ਬੱਧਾ, ਗੁਰਜੰਟ ਸਿੰਘ ਪਹੇੜੀ, ਸਿਕੰਦਰ ਸਿੰਘ, ਬਲਵੀਰ ਸਿੰਘ ਮਿੰਟੂ, ਜਗਦੀਪ ਸਿੰਘ ਮਾਨ ਪ੍ਰਧਾਨ ਯੂਥ ਕਾਂਗਰਸ, ਲਵਪ੍ਰੀਤ ਕਾਹਨਪੁਰਾ, ਸੁੱਖਾ ਖੁੰਮਣਾ, ਦਲਜੋਤ ਔਜਲਾ ਅਤੇ ਪੀ.ਏ. ਮਨਪ੍ਰੀਤ ਸਿੰਘ ਮਿੰਟਾ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਮੌਜੂਦ ਸਨ।
ਪਿਛਲੀ ਖ਼ਬਰ ਜੀ.ਐਸ.ਟੀ. ਕੌਂਸਲ ਦੇ ਫ਼ੈਸਲਿਆਂ ਨਾਲ ਮੰਡੀ ਗੋਬਿੰਦਗੜ੍ਹ ਦੀ ਸਟੀਲ ਇੰਡਸਟਰੀ ਨੂੰ ਮਿਲੀ ਰਾਹਤ ਅਗਲੀ ਖ਼ਬਰ ਸੁਖਬੀਰ ਦੀਆਂ ਰੈਲੀਆਂ ’ਚ ਹੋ ਰਹੇ ਵੱਡੇ ਇਕੱਠ ਅਕਾਲੀ ਦਲ ਦੀ ਵਾਪਸੀ ਦਾ ਸੰਕੇਤ- ਕਾਲਾ ਅਰੋੜਾ, ਨੀਟਾ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।