ਵਾਰਿਸ ਪੰਜਾਬ ਦੇ ਵਲੋਂ ਅੱਜ ਹੋਣ ਵਾਲੀ ਰੈਲੀ ਇਤਿਹਾਸਕ ਹੋਵੇਗੀ-ਹੈਪੀ ਟਿੱਬੀ, ਕਮਲਜੀਤ ਮਾਲੋਵਾਲ
ਅਮਲੋਹ, 19 ਸਤੰਬਰ (ਕੇਵਲ ਸਿੰਘ)-ਵਾਰਿਸ ਪੰਜਾਬ ਦੇ ਵਲੋਂ ਸੀਨੀਅਰ ਆਗੂ ਸਟੈਲਨਜੀਤ ਸਿੰਘ ਦੀ ਅਗਵਾਈ ਹੇਠ ਰਾਜਾ ਰਿਜੋਰਟ ਮਾਲੋਵਾਲ ਵਿਖੇ 20 ਸਤੰਬਰ ਨੂੰ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਵਰਕਰਾਂ ਅਤੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਵਾਰਿਸ ਪੰਜਾਬ ਦੇ ਆਗੂ ਹੈਪੀ ਟਿੱਬੀ ਅਤੇ ਕਮਲਜੀਤ ਸਿੰਘ ਮਾਲੋਵਾਲ ਨੇ ਕਿਹਾ ਕਿ ਇਹ ਰੈਲੀ ਇਤਿਹਾਸਕ ਹੋਵੇਗੀ।
ਵਾਰਿਸ ਪੰਜਾਬ ਦੇ ਹੈਪੀ ਟਿੱਬੀ, ਕਮਲਜੀਤ ਸਿੰਘ ਮਾਲੋਵਾਲ।
20-09-2026