06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸੰਘੋਲ ਤੇ ਆਸਪਾਸ ਦੇ ਪਿੰਡਾਂ ਦੇ ਲੋਕ ਸੁਸਰੀ ਤੋਂ ਬੇਹਦ ਪਰੇਸ਼ਾਨ ਪ੍ਰਸ਼ਾਸਨ ਤੋਂ ਕੀਤੀ ਸਮੱਸਿਆ ਤੋਂ ਛੁਟਕਾਰਾ ਦਿਵਾਏ ਜਾਣ ਦੀ ਮੰਗ

ਸੰਘੋਲ, 5 ਸਤੰਬਰ (ਪਰਮਵੀਰ ਸਿੰਘ ਧਨੋਆ)-ਕਸਬਾ ਸੰਘੋਲ ਅਤੇ ਨੇੜਲੇ ਪਿੰਡ ਪੋਹਲੋਮਾਜਰਾ ਆਦਿ ਦੇ ਨਿਵਾਸੀ ਬੀਤੇ ਕਰੀਬ 2 ਮਹੀਨੇ ਤੋਂ ਸੁਸਰੀ ਕਾਰਨ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਅਨਾਜ ਮੰਡੀ ਨੇੜੇ ਬਣੇ ਵੇਅਰ ਹਾਊਸ ਅਤੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਗੁਦਾਮਾਂ ਵਿਚੋਂ ਨਿਕਲਦੀ ਸੁਸਰੀ ਨੇ ਉਨ੍ਹਾਂ ਦਾ ਜਿਊਣਾ ਬੇਹਾਲ ਕੀਤਾ ਹੋਇਆ ਹੈ।

ਅਜੀਤ ਡੈਸਕ 06-09-2026
ਸੰਘੋਲ, 5 ਸਤੰਬਰ (ਪਰਮਵੀਰ ਸਿੰਘ ਧਨੋਆ)-ਕਸਬਾ ਸੰਘੋਲ ਅਤੇ ਨੇੜਲੇ ਪਿੰਡ ਪੋਹਲੋਮਾਜਰਾ ਆਦਿ ਦੇ ਨਿਵਾਸੀ ਬੀਤੇ ਕਰੀਬ 2 ਮਹੀਨੇ ਤੋਂ ਸੁਸਰੀ ਕਾਰਨ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਅਨਾਜ ਮੰਡੀ ਨੇੜੇ ਬਣੇ ਵੇਅਰ ਹਾਊਸ ਅਤੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਗੁਦਾਮਾਂ ਵਿਚੋਂ ਨਿਕਲਦੀ ਸੁਸਰੀ ਨੇ ਉਨ੍ਹਾਂ ਦਾ ਜਿਊਣਾ ਬੇਹਾਲ ਕੀਤਾ ਹੋਇਆ ਹੈ। ਦੱਸਣਯੋਗ ਹੈ ਕਿ ਉਕਤ ਗੋਦਾਮ ਦੇ ਬਿਲਕੁਲ ਨੇੜੇ ਕਾਲੋਨੀ ਵਿਚ ਕਰੀਬ 200 ਘਰ ਅਤੇ ਮੰਡੀ ਨੇੜਲੇ ਕਰੀਬ 30 ਘਰਾਂ ਤੋਂ ਇਲਾਵਾ ਨੇੜਲੇ ਪਿੰਡ ਪੋਹਲੋਮਾਜਰਾ ਦੇ ਵਾਸੀ ਵੀ ਉਕਤ ਸਮੱਸਿਆ ਨਾਲ ਲੰਮੇ ਸਮੇਂ ਤੋਂ ਜੂਝ ਰਹੇ ਹਨ। ਸੰਘੋਲ ਪਿੰਡ ਨਿਵਾਸੀ ਵੀ ਉਕਤ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਆਲ਼ੇ ਦੁਆਲੇ ਕਈ ਸ਼ੈਲਰ ਖੁੱਲੇ੍ਹ ਹੋਏ ਹਨ ਅਤੇ ਇਨ੍ਹਾਂ ਵਲੋਂ ਸਟੋਰ ਕੀਤੇ ਜਾਂਦੇ ਅਨਾਜ ’ਤੇ ਸਮੇਂ ਸਿਰ ਕੀਟਨਾਸ਼ਕ ਦਾ ਸਪਰੇਅ ਪ੍ਰਬੰਧਕਾਂ ਵਲੋਂ ਨਹੀਂ ਕੀਤਾ ਜਾਂਦਾ, ਜਿਸ ਕਾਰਨ ਉਹ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹਨ। ਸੁਸਰੀ ਉਨ੍ਹਾਂ ਦੇ ਖਾਣ ਪੀਣ ਦੇ ਸਮਾਨ ’ਚ ਦਾਖਲ ਹੋ ਕੇ ਜਿੱਥੇ ਦਿੱਕਤ ਪੈਦਾ ਕਰਦੀ ਹੈ, ਓਥੇ ਹੀ ਰਾਤ ਨੂੰ ਬਿਸਤਰਿਆਂ ਵਿਚ ਦਾਖਲ ਹੋਣ ਕਾਰਨ ਉਨ੍ਹਾਂ ਲਈ ਨੀਂਦ ਲੈਣਾ ਔਖਾ ਹੋ ਜਾਂਦਾ ਹੈ। ਮਾਮਲੇ ਬਾਰੇ ਸਰਕਾਰੀ ਗੋਦਾਮ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਾਕਾਮ ਰਹੀ। ਇਲਾਕਾ ਵਾਸੀਆਂ ਸੁਖਦੇਵ ਭਟਨਾਗਰ, ਮੁਖ਼ਤਿਆਰ ਸਿੰਘ, ਮਨਪ੍ਰੀਤ ਸਿੰਘ, ਹਰਚੰਦ ਸਿੰਘ, ਗੁਰਮੀਤ ਕੌਰ, ਸਰਬਜੀਤ ਕੌਰ, ਮੇਜਰ ਸਿੰਘ, ਗੁਰਪ੍ਰੀਤ ਸਿੰਘ, ਜ਼ੋਰਾਵਰ ਸਿੰਘ, ਅਮਰਜੀਤ ਸਿੰਘ, ਗੁਰਸੇਵਕ ਸਿੰਘ, ਅਸ਼ੋਕ ਕੁਮਾਰ, ਰਾਜਿੰਦਰ ਸਿੰਘ, ਗੌਤਮ ਰਾਣਾ, ਸ਼ੁਭਮ ਭਟਨਾਗਰ, ਵਰਿੰਦਰ ਰੋਮੀ, ਜੱਸੀ ਪੰਚ, ਹਰਜਾਪ ਸਿੰਘ, ਅਵਤਾਰ ਤਾਰੀ, ਅਜੈਬ ਸਿੰਘ, ਮੇਜਰ ਸਿੰਘ ਆਦਿ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਦਰਪੇਸ਼ ਸਮੱਸਿਆ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਅੱਗੋਂ ਅਜਿਹੀ ਪਰੇਸ਼ਾਨੀ ਦੁਬਾਰਾ ਨਾ ਹੋਵੇ।
ਪਿਛਲੀ ਖ਼ਬਰ ਬਿਜਲੀ ਦੇ ਅਣ-ਐਲਾਨੇ ਕੱਟਾਂ ਤੋਂ ਕਿਸਾਨ ਪ੍ਰੇਸ਼ਾਨ, ਝੋਨੇ ਸਮੇਤ ਹੋਰ ਫ਼ਸਲਾਂ ਸੁੱਕਣ ਦੀ ਕਗਾਰ ’ਤੇ-ਪਾਮੌਰ ਅਗਲੀ ਖ਼ਬਰ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਨੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।