06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸ੍ਰੀ ਕ੍ਰਿਸ਼ਨਾ ਗਊਸ਼ਾਲਾ ਨੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸ਼ਰਧਾ ਨਾਲ ਮਨਾਇਆ

ਮੰਡੀ ਗੋਬਿੰਦਗੜ੍ਹ, 5 ਸਤੰਬਰ (ਇਕਬਾਲਦੀਪ ਸੰਧੂ, ਰਾਜੇਸ਼ ਸ਼ਰਮਾ)-ਸ੍ਰੀ ਕ੍ਰਿਸ਼ਨਾ ਗਊਸ਼ਾਲਾ ਟਰੱਸਟ ਮੰਡੀ ਗੋਬਿੰਦਗੜ੍ਹ ਨੇ ਪ੍ਰਧਾਨ ਨਾਰਾਇਣ ਸਿੰਗਲਾ ਦੀ ਪ੍ਰਧਾਨਗੀ ਹੇਠ ਸ੍ਰੀ ਕ੍ਰਿਸ਼ਨ ਗਊਸ਼ਾਲਾ ਦੇ ਸ੍ਰੀ ਰਾਧਾ ਕ੍ਰਿਸ਼ਨ ਗਊ ਮਾਤਾ ਮੰਦਰ ਦੇ ਵਿਹੜੇ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ’ਤੇ ਸ੍ਰੀ ਰਾਧਾ ਕ੍ਰਿਸ਼ਨ ਨਾਮ ਸੰਕੀਰਤਨ ਦਾ ਆਯੋਜਨ ਕੀਤਾ। ਇਸ ਮੌਕੇ ਮੰਦਰ ਦੇ ਪੁਜਾਰੀ ਪੰਡਿਤ ਜਤਿੰਦਰ ਵਸ਼ਿਸ਼ਟ ਨੇ ਸੰਕੀਰਤਨ ਦੇ ਮੇਜ਼ਬਾਨਾਂ ਅਤੇ ਬਿਮਲ ਵਿਨੋਦ ਬਾਂਸਲ ਦੀ ਅਗਵਾਈ ਵਿਚ ਭਗਵਾਨ ਗਣੇਸ਼ ਦੀ ਪੂਜਾ ਕੀਤੀ।

ਅਜੀਤ ਡੈਸਕ 06-09-2026
ਮੰਡੀ ਗੋਬਿੰਦਗੜ੍ਹ, 5 ਸਤੰਬਰ (ਇਕਬਾਲਦੀਪ ਸੰਧੂ, ਰਾਜੇਸ਼ ਸ਼ਰਮਾ)-ਸ੍ਰੀ ਕ੍ਰਿਸ਼ਨਾ ਗਊਸ਼ਾਲਾ ਟਰੱਸਟ ਮੰਡੀ ਗੋਬਿੰਦਗੜ੍ਹ ਨੇ ਪ੍ਰਧਾਨ ਨਾਰਾਇਣ ਸਿੰਗਲਾ ਦੀ ਪ੍ਰਧਾਨਗੀ ਹੇਠ ਸ੍ਰੀ ਕ੍ਰਿਸ਼ਨ ਗਊਸ਼ਾਲਾ ਦੇ ਸ੍ਰੀ ਰਾਧਾ ਕ੍ਰਿਸ਼ਨ ਗਊ ਮਾਤਾ ਮੰਦਰ ਦੇ ਵਿਹੜੇ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ’ਤੇ ਸ੍ਰੀ ਰਾਧਾ ਕ੍ਰਿਸ਼ਨ ਨਾਮ ਸੰਕੀਰਤਨ ਦਾ ਆਯੋਜਨ ਕੀਤਾ। ਇਸ ਮੌਕੇ ਮੰਦਰ ਦੇ ਪੁਜਾਰੀ ਪੰਡਿਤ ਜਤਿੰਦਰ ਵਸ਼ਿਸ਼ਟ ਨੇ ਸੰਕੀਰਤਨ ਦੇ ਮੇਜ਼ਬਾਨਾਂ ਅਤੇ ਬਿਮਲ ਵਿਨੋਦ ਬਾਂਸਲ ਦੀ ਅਗਵਾਈ ਵਿਚ ਭਗਵਾਨ ਗਣੇਸ਼ ਦੀ ਪੂਜਾ ਕੀਤੀ। ਸ੍ਰੀ ਰਾਧਾ ਕ੍ਰਿਸ਼ਨ ਗਊ ਮਾਤਾ ਦੀ ਪੂਜਾ ਕੀਤੀ, ਅਤੇ ਭਗਵਾਨ ਕ੍ਰਿਸ਼ਨ ਨੂੰ ਦੁੱਧ, ਦਹੀਂ, ਸ਼ਹਿਦ ਤੇ ਗੰਗਾ ਜਲ ਨਾਲ ਅਭਿਸ਼ੇਕ ਕੀਤਾ। ਗਊਸ਼ਾਲਾ ਤੇ ਸ੍ਰੀ ਰਾਧਾ ਕ੍ਰਿਸ਼ਨ ਗਊ ਮਾਤਾ ਮੰਦਰ ਨੂੰ ਰੰਗ-ਬਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ। ਗਊਸ਼ਾਲਾ ਦੇ ਕ੍ਰਿਸ਼ਨਾ ਸਿੰਗਲਾ ਨੇ ਜੋਤ ਜਗਾ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਸ੍ਰੀ ਰਾਧਾ ਕ੍ਰਿਸ਼ਨ ਗਊ ਮਾਤਾ ਮੰਦਰ ਵਿਖੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਲੁਧਿਆਣਾ ਤੋਂ ਕਰਨ ਸ਼ਰਮਾ ਪਾਰਟੀ ਨੇ ਭਗਵਾਨ ਕ੍ਰਿਸ਼ਨ ਦੀ ਉਸਤਤ ਵਿਚ ਭਜਨ ਗਾਏ, ਰਾਧਾ ਕ੍ਰਿਸ਼ਨ, ਸੁਦਾਮਾ ਅਤੇ ਮਾਤਾ ਪਾਰਵਤੀ ਸ਼ੰਕਰ ਨੂੰ ਦਰਸਾਉਂਦੀਆਂ ਸੁੰਦਰ ਝਾਕੀਆਂ ਪੇਸ਼ ਕੀਤੀਆਂ। ਇਸ ਸਮਾਗਮ ਵਿਚ ਸਾਰੇ ਕਲਾਕਾਰਾਂ ਅਤੇ ਸ਼ਹਿਰ ਦੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਸੂਬਾ ਸਕੱਤਰ ਇੰਜੀ.ਕੰਵਰਵੀਰ ਸਿੰਘ ਟੌਹੜਾ ਤੇ ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਪਦਮ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਨੇ ਸਾਨੂੰ ਸੱਚ, ਧਾਰਮਿਕਤਾ, ਨਿਆਂ, ਕਾਰਜ ਅਤੇ ਮਨੁੱਖਤਾ ਦੇ ਮਾਰਗ ’ਤੇ ਚੱਲਣ ਦੀ ਸਿੱਖਿਆ ਦਿੱਤੀ। ਇਸ ਮੌਕੇ ਰਾਜਨ ਕੱਕੜ, ਮੋਹਨ ਗੁਪਤਾ, ਅਮਰਿੰਦਰ ਸਿੰਘ ਮਾਕਨ, ਆਤਮਾ ਰਾਮ ਬਾਸੀ, ਰਾਜ ਜਿੰਦਲ, ਕ੍ਰਿਸ਼ਨਾ ਸਿੰਗਲਾ, ਸਤਪਾਲ ਗੋਇਲ, ਪਰਸ਼ੋਤਮ ਮਿੱਤਲ, ਸੁਸ਼ੀਲ ਮਿੱਤਲ, ਵਿਮਲ ਵਿਨੋਦ ਬਾਂਸਲ, ਅਭੈ ਜੈਨ, ਸੰਜੀਵ ਕੁਮਾਰ, ਵਰੁਣ ਵਿਨੋਦ ਬਾਂਸਲ, ਸਟੀਵ ਘਈ, ਰਿੰਕੂ, ਅਤਿੰਦਰ ਕੁਮਾਰ, ਨਰੇਸ਼ ਕਲਸੀ , ਸੋਨੂੰ ਰੌਣੀ, ਹਨੀ, ਨਰਿੰਦਰ ਭਾਟੀਆ, ਸੰਜੇ ਗਰਗ, ਅਨੁਰਾਗ ਭੱਟ, ਠਾਕੁਰ ਕੇ.ਪੀ ਸਿੰਘ, ਅਜੇ ਕੁਮਾਰ ਨੰਦਾ, ਸੰਚਿਤ ਸਿੰਗਲਾ, ਓਮੀ ਸਰਪੰਚ, ਰਜਿੰਦਰ ਭਾਂਬਰੀ, ਅਮਨਪ੍ਰੀਤ ਰੌਣੀ, ਰਮਨ ਕੁਮਾਰ, ਵਿਕਾਸ ਕੁਮਾਰ, ਯਸ਼ਪ੍ਰੀਤ ਸਿੰਘ, ਰਜਨੀ ਸਿੰਗਲਾ, ਵਿਪੁਲ ਸਿੰਗਲਾ, ਜਤਿੰਦਰ ਕੁਮਾਰ, ਰਜਿੰਦਰ ਠੇਕੇਦਾਰ ਸਮੇਤ ਹਜ਼ਾਰਾਂ ਸ਼ਰਧਾਲੂਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਮਾਤਾ ਗਊ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਪਿਛਲੀ ਖ਼ਬਰ ਸੰਘੋਲ ਤੇ ਆਸਪਾਸ ਦੇ ਪਿੰਡਾਂ ਦੇ ਲੋਕ ਸੁਸਰੀ ਤੋਂ ਬੇਹਦ ਪਰੇਸ਼ਾਨ ਪ੍ਰਸ਼ਾਸਨ ਤੋਂ ਕੀਤੀ ਸਮੱਸਿਆ ਤੋਂ ਛੁਟਕਾਰਾ ਦਿਵਾਏ ਜਾਣ... ਅਗਲੀ ਖ਼ਬਰ ਸੰਤ ਹਰਨਾਮ ਸਿੰਘ ਪਬਲਿਕ ਸਕੂਲ ਵਿਚ ਅਧਿਆਪਕ ਦਿਵਸ ’ਤੇ ਪ੍ਰਿੰਸੀਪਲ ਸਮੇਤ ਅਧਿਆਪਕਾਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।