ਚੋਰਾਂ ਨੇ ਖੋਖਾ ਤੋੜ ਕੇ ਸਿਗਰਟ ਬੀੜੀ ’ਤੇ ਨਕਦੀ ਕੀਤੀ ਚੋਰੀ
ਸੰਘੋਲ, 4 ਸਤੰਬਰ (ਪਰਮਵੀਰ ਸਿੰਘ ਧਨੋਆ)- ਖਰੜ-ਲੁਧਿਆਣਾ ਹਾਈਵੇ ਨੇੜੇ ਕਸਬਾ ਸੰਘੋਲ ਵਿਖੇ ਬੀਤੀ ਰਾਤ ਅਗਿਆਤ ਚੋਰਾਂ ਵਲੋਂ ਖੋਖਾ ਤੋੜ ਸਿਗਰਟ ਬੀੜੀ ’ਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖੋਖਾ ਮਾਲਕ ਪੀੜਤ ਸ਼ੁਭਮ ਵਰਮਾ ਅਨੁਸਾਰ ਚੋਰੀ ਦੀ ਘਟਨਾ ਦਾ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ।
ਖੋਖੇ ਨੂੰ ਚੋਰਾਂ ਵਲੋਂ ਲਗਾਏ ਪਾੜ ਦਾ ਦ੍ਰਿਸ਼। ਅਜੀਤ ਤਸਵੀਰ
05-09-2026