28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਮਹਿੰਗਾਈ ਖ਼ਿਲਾਫ਼ ਰੋਸ ਮੁਜ਼ਾਹਰਾ 31 ਨੂੰ

ਬਨੂੜ, 27 ਅਗਸਤ (ਭੁਪਿੰਦਰ ਸਿੰਘ)-ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਵਲੋਂ ਮਹਿੰਗਾਈ ਖ਼ਿਲਾਫ਼ ਵਿੱਢੇ ਅੰਦੋਲਨ ਤਹਿਤ 31 ਅਗਸਤ ਨੂੰ ਰੋਸ ਮੁਜਹਰਾ ਕਰਨ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਸਥਾਨਕ ਇਕਾਈਆਂ ਦੇ ਆਗੂਆਂ ਦੀ ਬੈਠਕ ਕਰਕੇ ਲੋਕਾਂ ਨੂੰ ਲਾਮਬੰਦ ਕਰਨ ਅਤੇ ਰੋਸ ਮੁਜਹਰੇ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਾਉਣ ਦਾ ਸੱਦਾ ਦਿੱਤਾ ਹੈ।

ਅਜੀਤ ਡੈਸਕ 28-08-2026
ਬਨੂੜ, 27 ਅਗਸਤ (ਭੁਪਿੰਦਰ ਸਿੰਘ)-ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਵਲੋਂ ਮਹਿੰਗਾਈ ਖ਼ਿਲਾਫ਼ ਵਿੱਢੇ ਅੰਦੋਲਨ ਤਹਿਤ 31 ਅਗਸਤ ਨੂੰ ਰੋਸ ਮੁਜਹਰਾ ਕਰਨ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਸਥਾਨਕ ਇਕਾਈਆਂ ਦੇ ਆਗੂਆਂ ਦੀ ਬੈਠਕ ਕਰਕੇ ਲੋਕਾਂ ਨੂੰ ਲਾਮਬੰਦ ਕਰਨ ਅਤੇ ਰੋਸ ਮੁਜਹਰੇ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਾਉਣ ਦਾ ਸੱਦਾ ਦਿੱਤਾ ਹੈ। ਪਾਰਟੀ ਆਗੂ ਨੰਬਰਦਾਰ ਸਲੀਮ ਮਹੁੰਮਦ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿਚ ਪਾਰਟੀ ਦੇ ਸੂਬਾ ਸਕੱਤਰ ਗੁਰਦਰਸਨ ਸਿੰਘ ਖਾਸਪੁਰ ਤੇ ਸੂਬਾ ਸਕੱਤਰ ਸਤਪਾਲ ਸਿੰਘ ਰਾਜੋਮਾਜਰਾ ਨੇ ਕਿਹਾ ਕਿ ਖੰਡ, ਪਿਆਜ਼, ਤੇਲ ਸਮੇਤ ਰਸੋਈ ਵਿਚ ਘਰੇਲੂ ਆਮ ਖੁਰਾਕੀ ਵਰਤੋਂ ਦੇ ਭਾਅ ਅਸ਼ਮਾਨੀ ਚੜ੍ਹ ਗਏ ਹਨ, ਜੋ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰਾਂ ਰੌਜ਼ਾਨਾਂ ਵੱਡੇ-ਵੱਡੇ ਸਟਾਕ ਹੋਣ ਦੇ ਦਾਅਵੇ ਕਰ ਰਹੇ ਹਨ ਪਰ ਲੋਕਾਂ ਨੂੰ ਮਹਿੰਗਾਈ ਵਿਚ ਪੀਸ਼ਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਕੰਨ ਖੋਲਣ ਲਈ 31 ਅਗਸਤ ਤੋਂ 2 ਸਤੰਬਰ ਤਕ ਸਮੁੱਚੇ ਪੰਜਾਬ ਦੀ ਤਹਿਸੀਲ, ਜ਼ਿਲ੍ਹਾ ਪੱਧਰੀ ਮੁਜਹਾਰੇ ਕੀਤੇ ਜਾ ਰਹੇ ਹਨ ਅਤੇ ਬਨੂੜ ਤਹਿਸੀਲ ਵਿਖੇ 31 ਅਗਸਤ ਨੂੰ ਹੋਣ ਵਾਲੇ ਰੋਸ ਮੁਜਹਰਾ ਲਈ ਗੁੱਗਾ ਮਾੜੀ ਗਰਾਂਊਡ ਵਿਚ ਸਵੇਰੇ 9 ਵਜੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਮੀਟਿੰਗ ਵਿਚ ਖੇਤ ਮਜਦੂਰ ਯੂਨੀਅਨ ਦੇ ਸੂਬਾ ਸਕੱਤਰ ਸਤਪਾਲ ਸਿੰਘ ਰਾਜੋਮਾਜਰਾ, ਕਿਸਾਨ ਆਗੂ ਮੋਹਨ ਸਿੰਘ ਸੋਢੀ, ਮੁਲਾਜਮ ਆਗੂ ਜਗੀਰ ਸਿੰਘ ਹੰਸ਼ਾਲਾ, ਡਾ. ਨਿਸ਼ੀ ਕਾਂਤ, ਡਾ. ਕਰਮ ਚੰਦ, ਕਾਮਰੇਡ ਪ੍ਰੇਮ ਸਿੰਘ ਘੜਾਮਾਂ, ਜੈ ਪਾਲ ਜਾਂਸਲਾ, ਦੀਦਾਰ ਸਿੰਘ ਖਾਨਪੁਰ, ਗੁਰਦੀਪ ਸਿੰਘ ਕਰਾਲੀ, ਭਜਨ ਸਿੰਘ ਬਨੂੜ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਖ਼ਿਲਾਫ਼ ਬਿਆਨ ਦੇਣ ਵਾਲੇ ਸੁਖਬੀਰ ਸਿੰਘ ਬਾਦਲ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ-... ਅਗਲੀ ਖ਼ਬਰ ਵਰਲਡ ਯੂਨੀਵਰਸਿਟੀ ਵਿਖੇ ਖੇਲੋ ਇੰਡੀਆ ਸੰਵਾਦ ‘ਖੇਡ ਦੀ ਗੱਲ ਪੀ.ਐੱਮ. ਮੋਦੀ ਦੇ ਨਾਲ’ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।