28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਚੋਰਾਂ ਨੇ ਬੱਸ ਸਟੈਂਡ ਰੁੜਕੀ ਵਿਖੇ 10ਵੀਂ ਵਾਰ ਕਰਿਆਨਾ ਸਟੋਰ ’ਚ ਕੀਤੀ ਚੋਰੀ

ਜਖਵਾਲੀ, 27 ਅਗਸਤ (ਨਿਰਭੈ ਸਿੰਘ)-ਬੀਤੀ ਰਾਤ ਚੋਰਾਂ ਵਲੋਂ ਸਰਹਿੰਦ-ਪਟਿਆਲਾ ਮਾਰਗ ’ਤੇ ਸਥਿਤ ਬੱਸ ਸਟੈਂਡ ਪਿੰਡ ਰੁੜਕੀ ਵਿਖੇ ਸਚਦੇਵਾ ਕਰਿਆਨਾ ਸਟੋਰ ਦਾ 10ਵੀਂ ਵਾਰ ਸ਼ਟਰ ਤੋੜ ਕੇ ਲੱਖਾਂ ਦੇ ਸਮਾਨ ਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਚਦੇਵਾ ਕਰਿਆਨਾ ਸਟੋਰ ਦੇ ਮਾਲਕ ਹਰਮੇਸ਼ ਕੁਮਾਰ ਮੇਸੀਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਦੋ ਕੁ ਵਜੇ ਉਨ੍ਹਾਂ ਨੂੰ ਕਿਸੇ ਰਾਹਗੀਰ ਦਾ ਫ਼ੋਨ ਆਇਆ ਕਿ ਬੱਸ ਸਟੈਂਡ ਪਿੰਡ ਰੁੜਕੀ ਸਥਿਤ ਸਚਦੇਵਾ ਸਟੋਰ ਦਾ ਕੁਝ ਵਿਅਕਤੀਆਂ ਵਲੋਂ ਸ਼ਟਰ ਤੋੜ ਕੇ ਸਮਾਨ ਕਿਸੇ ਗੱਡੀ ਵਿਚ ਭਰਿਆ ਜਾ ਰਿਹਾ ਹੈ, ਜਦੋਂ ਉਨ੍ਹਾਂ ਨੇ ਸਟੋਰ ਵਿਚ ਆਕੇ ਦੇਖਿਆਂ ਤਾਂ ਸਟੋਰ ਵਿਚੋਂ ਦੇਸੀ ਘੀ, ਖੰਡ, ਬਦਾਮਾਂ ਦੀਆਂ ਬੋਰੀਆਂ, ਕਾਜੂ, ਸਰੋਂ੍ਹ ਦਾ ਤੇਲ, ਰਿਫਾਇੰਡ ਅਤੇ ਚਾਹ ਪੱਤੀ ਆਦਿ ਸਮਾਨ ਦੀ ਗੱਡੀ ਭਰ ਕੇ ਚੋਰ ਲੈ ਕੇ ਜਾਣ ਵਿਚ ਕਾਮਯਾਬ ਹੋ ਗਏ।

ਅਜੀਤ ਡੈਸਕ 28-08-2026
ਜਖਵਾਲੀ, 27 ਅਗਸਤ (ਨਿਰਭੈ ਸਿੰਘ)-ਬੀਤੀ ਰਾਤ ਚੋਰਾਂ ਵਲੋਂ ਸਰਹਿੰਦ-ਪਟਿਆਲਾ ਮਾਰਗ ’ਤੇ ਸਥਿਤ ਬੱਸ ਸਟੈਂਡ ਪਿੰਡ ਰੁੜਕੀ ਵਿਖੇ ਸਚਦੇਵਾ ਕਰਿਆਨਾ ਸਟੋਰ ਦਾ 10ਵੀਂ ਵਾਰ ਸ਼ਟਰ ਤੋੜ ਕੇ ਲੱਖਾਂ ਦੇ ਸਮਾਨ ਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਚਦੇਵਾ ਕਰਿਆਨਾ ਸਟੋਰ ਦੇ ਮਾਲਕ ਹਰਮੇਸ਼ ਕੁਮਾਰ ਮੇਸੀਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਦੋ ਕੁ ਵਜੇ ਉਨ੍ਹਾਂ ਨੂੰ ਕਿਸੇ ਰਾਹਗੀਰ ਦਾ ਫ਼ੋਨ ਆਇਆ ਕਿ ਬੱਸ ਸਟੈਂਡ ਪਿੰਡ ਰੁੜਕੀ ਸਥਿਤ ਸਚਦੇਵਾ ਸਟੋਰ ਦਾ ਕੁਝ ਵਿਅਕਤੀਆਂ ਵਲੋਂ ਸ਼ਟਰ ਤੋੜ ਕੇ ਸਮਾਨ ਕਿਸੇ ਗੱਡੀ ਵਿਚ ਭਰਿਆ ਜਾ ਰਿਹਾ ਹੈ, ਜਦੋਂ ਉਨ੍ਹਾਂ ਨੇ ਸਟੋਰ ਵਿਚ ਆਕੇ ਦੇਖਿਆਂ ਤਾਂ ਸਟੋਰ ਵਿਚੋਂ ਦੇਸੀ ਘੀ, ਖੰਡ, ਬਦਾਮਾਂ ਦੀਆਂ ਬੋਰੀਆਂ, ਕਾਜੂ, ਸਰੋਂ੍ਹ ਦਾ ਤੇਲ, ਰਿਫਾਇੰਡ ਅਤੇ ਚਾਹ ਪੱਤੀ ਆਦਿ ਸਮਾਨ ਦੀ ਗੱਡੀ ਭਰ ਕੇ ਚੋਰ ਲੈ ਕੇ ਜਾਣ ਵਿਚ ਕਾਮਯਾਬ ਹੋ ਗਏ। ਦੱਸਣਯੋਗ ਹੈ ਕਿ ਪਿਛਲੇ ਕਰੀਬ ਦੋ-ਤਿੰਨ ਸਾਲਾਂ ਵਿਚ ਇਸ ਸਟੋਰ ਵਿਚ ਕਰੀਬ ਦਸ ਵਾਰ ਚੋਰੀ ਹੋਈ ਹੈ। ਥਾਣਾ ਮੂਲੇਪੁਰ ਦੀ ਪੁਲਿਸ ਨੇ ਮੌਕੇ ਤੇ’ ਪਹੁੰਚ, ਘਟਨਾ ਦਾ ਜਾਇਜਾ ਲੈ ਕੇ ਚੋਰਾਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਮਾਮਲਾ ਕਸਬਾ ਖੇੜੀ ਨੌਧ ਸਿੰਘ ਦਾ… … ਦੁਕਾਨਦਾਰਾਂ ਵਲੋਂ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ, ਕਬਜ਼ਿਆਂ ਕਾਰਨ ਆਵਾਜਾਈ ਹੋ ਰ... ਅਗਲੀ ਖ਼ਬਰ ਰਾਕੇਸ਼ ਗੁਪਤਾ ਦੀ ਅਗਵਾਈ ’ਚ ਹੋਈ ਵਪਾਰੀਆਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।