01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪਾਖਰਪੁਰ ਦੀ ਦਾਣਾ ਮੰਡੀ 'ਚ ਝੋਨੇ ਦੀ ਸਰਕਾਰੀ ਖਰੀਦ ਚੇਅਰਮੈਨ ਬਲਬੀਰ ਸਿੰਘ ਬੋਪਾਰਾਏ ਨੇ ਸ਼ੁਰੂ ਕਰਵਾਈ

ਜੈਂਤੀਪੁਰ (ਅੰਮ੍ਰਿਤਸਰ), 1 ਅਕਤੂਬਰ (ਭੁਪਿੰਦਰ ਸਿੰਘ ਗਿੱਲ)- ਅੱਜ ਸਥਾਨਕ ਦਾਣਾ ਮੰਡੀ ਪਾਖਰਪੁਰ ਵਿਚ ਝੋਨੇ ਦੀ...

ਅਜੀਤ ਡੈਸਕ 01-10-2026

ਜੈਂਤੀਪੁਰ (ਅੰਮ੍ਰਿਤਸਰ), 1 ਅਕਤੂਬਰ (ਭੁਪਿੰਦਰ ਸਿੰਘ ਗਿੱਲ)- ਅੱਜ ਸਥਾਨਕ ਦਾਣਾ ਮੰਡੀ ਪਾਖਰਪੁਰ ਵਿਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਇਸ ਦਾ ਰਸਮੀ ਉਦਘਾਟਨ ਮਾਰਕੀਟ ਕਮੇਟੀ ਮਜੀਠਾ ਦੇ ਚੇਅਰਮੈਨ ਬਲਬੀਰ ਸਿੰਘ ਬੋਪਾਰਾਏ ਨੇ ਕੀਤਾ। ਖਰੀਦ ਦੀ ਸ਼ੁਰੂਆਤ ਕਰਦਿਆਂ ਬੋਪਾਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖਰੀਦਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਾਣਾ ਮੰਡੀਆਂ ਵਿਚ ਕਿਸਾਨਾਂ ਨੂੰ ਬਾਰਦਾਨੇ, ਪੀਣ ਵਾਲੇ ਪਾਣੀ ਜਾਂ ਕਿਸੇ ਵੀ ਹੋਰ ਸਹੂਲਤ ਦੀ ਕੋਈ ਸਮੱਸਿਆ ਨਾ ਆਉਣ ਦਿੱਤੀ ਜਾਵੇ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਬੱਲ ਨੇ ਕਿਹਾ ਕਿ ਆੜ੍ਹਤੀਏ ਕਿਸਾਨਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਮੰਡੀ ਵਿਚ ਫ਼ਸਲ ਦੀ ਤੁਲਾਈ ਅਤੇ ਬੋਲੀ ਸਮੇਂ ਸਿਰ ਨੇਪਰੇ ਚਾੜ੍ਹੀ ਜਾਵੇਗੀ।

ਉਨ੍ਹਾਂ ਨਾਲ ਹੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਖਰੀਦੀ ਗਈ ਫ਼ਸਲ ਦੀ ਲਿਫਟਿੰਗ ਵੀ ਨਾਲੋ-ਨਾਲ ਕਰਵਾਈ ਜਾਵੇ ਤਾਂ ਜੋ ਮੰਡੀਆਂ ਵਿਚ ਖਰੀਦ ਕੀਤੀ ਫ਼ਸਲ ਅਤੇ ਮੰਡੀ ਵਿਚ ਵਿਕਣ ਲਈ ਆਉਣ ਵਾਲੀ ਝੋਨੇ ਦੀ ਫ਼ਸਲ ਲਈ ਥਾਂ ਦੀ ਕੋਈ ਦਿੱਕਤ ਨਾ ਆਵੇ। ਇਸ ਮੌਕੇ ਇਸ. ਅਸੀਸ ਮਹਾਜਨ, ਏ. ਆਰ. ਕੁਲਦੀਪ ਸਿੰਘ ਕਾਹਲੋਂ, ਬੌਬੀ ਸੋਢੀ, ਦਿਲਬਾਗ ਸਿੰਘ ਸੋਹੀ, ਹਰਪ੍ਰੀਤ ਸਿੰਘ ਹੈਪੀ ਬੱਜੂਮਾਨ, ਮਨਜੀਤ ਸਿੰਘ ਬੱਲ ਹਾਜ਼ਿਰ ਸਨ। 

ਪਿਛਲੀ ਖ਼ਬਰ ਰਾਜਾ ਵੜਿੰਗ ਕੱਲ੍ਹ ਰਾਹੁਲ ਗਾਂਧੀ ਨਾਲ ਕਰਨਗੇ ਮੁਲਾਕਾਤ ਅਗਲੀ ਖ਼ਬਰ ਸਤਿਕਾਰ (ਸੋਧ) ਐਕਟ ਮਾਮਲਾ: ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਦੇਰੀ 'ਤੇ ਕਾਰਜਕਾਰੀ ਜਥੇਦਾਰ ਵਲੋਂ ਖੇਦ ਪ੍ਰਗਟ