28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਮਾਮਲਾ ਕਸਬਾ ਖੇੜੀ ਨੌਧ ਸਿੰਘ ਦਾ… … ਦੁਕਾਨਦਾਰਾਂ ਵਲੋਂ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ, ਕਬਜ਼ਿਆਂ ਕਾਰਨ ਆਵਾਜਾਈ ਹੋ ਰਹੀ ਹੈ ਪ੍ਰਭਾਵਿਤ

ਸੰਘੋਲ, 27 ਅਗਸਤ (ਪਰਮਵੀਰ ਸਿੰਘ ਧਨੋਆ)-ਇਤਿਹਾਸਕ ਕਸਬਾ ਖੇੜੀ ਨੌਧ ਸਿੰਘ ਵਿਖੇ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਵਲੋਂ ਸੜਕਾਂ ਕਿਨਾਰੇ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਦੱਸਣਯੋਗ ਹੈ ਕਿ ਕਸਬਾ ਸੰਘੋਲ-ਖੰਨਾ ਮਾਰਗ ’ਤੇ ਸਥਿਤ ਹੋਣ ਕਰਕੇ ਮੇਨ ਸੜਕ ਬਾਜ਼ਾਰ ਵਿਚੋਂ ਗੁਜ਼ਰਦੀ ਹੈ।

ਅਜੀਤ ਡੈਸਕ 28-08-2026
ਸੰਘੋਲ, 27 ਅਗਸਤ (ਪਰਮਵੀਰ ਸਿੰਘ ਧਨੋਆ)-ਇਤਿਹਾਸਕ ਕਸਬਾ ਖੇੜੀ ਨੌਧ ਸਿੰਘ ਵਿਖੇ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਵਲੋਂ ਸੜਕਾਂ ਕਿਨਾਰੇ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਦੱਸਣਯੋਗ ਹੈ ਕਿ ਕਸਬਾ ਸੰਘੋਲ-ਖੰਨਾ ਮਾਰਗ ’ਤੇ ਸਥਿਤ ਹੋਣ ਕਰਕੇ ਮੇਨ ਸੜਕ ਬਾਜ਼ਾਰ ਵਿਚੋਂ ਗੁਜ਼ਰਦੀ ਹੈ। ਉਕਤ ਸੜਕ ’ਤੇ ਵਾਹਨਾਂ ਦੀ ਕਾਫ਼ੀ ਆਵਾਜਾਈ ਰਹਿੰਦੀ ਹੈ। ਹਾਲਾਤ ਇਹ ਹਨ ਕਿ ਕਈ ਦੁਕਾਨਦਾਰ ਅਤੇ ਰੇਹੜੀ ਫੜੀ ਵਾਲੇ ਸੜਕ ਦੀ ਥਾਂ ’ਤੇ ਕਥਿਤ ਨਾਜਾਇਜ਼ ਕਬਜ਼ਾ ਕਰੀ ਬੈਠੇ ਹਨ, ਸੜਕ ਦੇ ਦੋਨੋਂ ਪਾਸੇ ਦੁਕਾਨਦਾਰਾਂ ਵਲੋਂ ਸਾਮਾਨ ਲਗਾਉਣ ਅਤੇ ਆਰਜ਼ੀ ਉਸਾਰੀਆਂ ਕਰਕੇ ਅਕਸਰ ਸੜਕ ਦੇ ਦੋਨੋਂ ਪਾਸੇ ਵਾਹਨਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਵੇਖਣ ਨੂੰ ਮਿਲਦੀਆਂ ਹਨ। ਜਿਸ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਕਿਉਂਕਿ ਖੇੜੀ ਨੌਧ ਸਿੰਘ ਵਿਖੇ ਵੱਡੀ ਮਾਰਕੀਟ ਹੋਣ ਕਰਕੇ ਕਰੀਬ ਦੋ ਦਰਜਨ ਪਿੰਡਾਂ ਦੇ ਲੋਕ ਇੱਥੋਂ ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਅਤੇ ਬੈਂਕ ਆਦਿ ਆਉਂਦੇ ਹਨ। ਵੱਡੇ-ਛੋਟੇ ਵਾਹਨਾਂ ਦੀਆਂ ਕਤਾਰਾਂ ਲੱਗਣ ਕਾਰਨ ਇਲਾਕਾ ਅਤੇ ਕਸਬਾ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਤ ਇਹ ਹਨ ਕਿ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਲੋਕਾਂ ਦੀ ਇਸ ਪ੍ਰੇਸ਼ਾਨੀ ਵੱਲ ਧਿਆਨ ਨਹੀਂ ਦੇ ਰਿਹਾ। ਤਿਉਹਾਰਾਂ ਦੇ ਮੱਦੇਨਜ਼ਰ ਉਕਤ ਪ੍ਰੇਸ਼ਾਨੀ ਹੋਰ ਵੀ ਵਧ ਜਾਂਦੀ ਹੈ ਕਿਉਂਕਿ ਵਾਹਨ ਚਾਲਕ ਸੜਕ ’ਤੇ ਵਾਹਨ ਖੜ੍ਹੇ ਕਰਕੇ ਦੁਕਾਨਾਂ ਵਿਚ ਚਲੇ ਜਾਂਦੇ ਹਨ। ਇਲਾਕਾ ਵਾਸੀਆਂ ਹਰਜੀਤ ਸਿੰਘ, ਹਰਬੰਸ ਸਿੰਘ, ਬਲਜੀਤ ਸਿੰਘ, ਇੰਦਰਜੀਤ ਸਿੰਘ, ਲਖਵੀਰ ਸਿੰਘ, ਮਨਪ੍ਰੀਤ ਸਿੰਘ, ਰੌਬਿਨ, ਅਸ਼ੋਕ ਕੁਮਾਰ ਆਦਿ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਦੁਕਾਨਦਾਰਾਂ ਵਲੋਂ ਸੜਕ ਦੇ ਦੋਨੋਂ ਪਾਸੇ ਕੀਤੇ ਨਾਜਾਇਜ਼ ਕਬਜ਼ੇ ਹਟਵਾਏ ਜਾਣ ਤਾਂ ਜੋ ਲੋਕਾਂ ਨੂੰ ਦਰਪੇਸ਼ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ। ਦੱਸ ਦਈਏ ਕਿ ਕੁੱਝ ਸਮਾਂ ਪਹਿਲਾਂ ਖੇੜੀ ਨੌਧ ਸਿੰਘ ਅਤੇ ਕਾਲੇਵਾਲ ਦੀ ਪੰਚਾਇਤ ਵਲੋਂ ਨਾਜਾਇਜ਼ ਕਬਜ਼ੇ ਹਟਵਾਏ ਗਏ ਸਨ ਪਰ ਕੁਝ ਸਮੇਂ ਬਾਅਦ ਫਿਰ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਨੇ ਮੁੜ ਤੋਂ ਕਬਜ਼ੇ ਕਰ ਲਏ।
ਪਿਛਲੀ ਖ਼ਬਰ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਤੇ ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ਤੇ ਵਿਸ਼ਾਲ ਰੈਲੀ ਤੇ ਰੋਸ ਮਾਰਚ ਅਗਲੀ ਖ਼ਬਰ ਚੋਰਾਂ ਨੇ ਬੱਸ ਸਟੈਂਡ ਰੁੜਕੀ ਵਿਖੇ 10ਵੀਂ ਵਾਰ ਕਰਿਆਨਾ ਸਟੋਰ ’ਚ ਕੀਤੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।