01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸ੍ਰੀ ਰਾਮ ਮੰਦਿਰ ਗੋਪਾਲ ਮਾਰਕੀਟ ਵਿਖੇ ਸ੍ਰੀ ਸੁੰਦਰਕਾਂਡ ਦਾ ਪਾਠ ਕਰਵਾਇਆ

ਮੰਡੀ ਗੋਬਿੰਦਗੜ੍ਹ, 30 ਸਤੰਬਰ (ਇਕਬਾਲਦੀਪ ਸੰਧੂ)- ਸ੍ਰੀ ਰਾਮ-ਲੀਲ੍ਹਾ ਕਮੇਟੀ ਨੇ ਰਾਮ ਮੰਦਿਰ, ਗੋਪਾਲ ਮਾਰਕੀਟ, ਮੰਡੀ ਗੋਬਿੰਦਗੜ੍ਹ ਵਿਖੇ ਸ਼ਰਧਾ ਨਾਲ ਸ੍ਰੀ ਸੁੰਦਰਕਾਂਡ ਦਾ ਪਾਵਨ ਪਾਠ ਕਰਵਾਇਆ। ਇਸ ਮੌਕੇ ਸ੍ਰੀ ਰਾਧੇ ਸ਼ਿਆਮ ਸੰਕੀਰਤਨ ਮੰਡਲ ਅਤੇ ਰਾਜੂ ਪਾਂਡੇ ਐਂਡ ਪਾਰਟੀ ਨੇ ਸ੍ਰੀ ਸੁੰਦਰਕਾਂਡ ਦਾ ਪਾਠ ਅਤੇ ਭਜਨ-ਕੀਰਤਨ ਕੀਤਾ।

ਅਜੀਤ ਡੈਸਕ 01-10-2026
ਮੰਡੀ ਗੋਬਿੰਦਗੜ੍ਹ, 30 ਸਤੰਬਰ (ਇਕਬਾਲਦੀਪ ਸੰਧੂ)- ਸ੍ਰੀ ਰਾਮ-ਲੀਲ੍ਹਾ ਕਮੇਟੀ ਨੇ ਰਾਮ ਮੰਦਿਰ, ਗੋਪਾਲ ਮਾਰਕੀਟ, ਮੰਡੀ ਗੋਬਿੰਦਗੜ੍ਹ ਵਿਖੇ ਸ਼ਰਧਾ ਨਾਲ ਸ੍ਰੀ ਸੁੰਦਰਕਾਂਡ ਦਾ ਪਾਵਨ ਪਾਠ ਕਰਵਾਇਆ। ਇਸ ਮੌਕੇ ਸ੍ਰੀ ਰਾਧੇ ਸ਼ਿਆਮ ਸੰਕੀਰਤਨ ਮੰਡਲ ਅਤੇ ਰਾਜੂ ਪਾਂਡੇ ਐਂਡ ਪਾਰਟੀ ਨੇ ਸ੍ਰੀ ਸੁੰਦਰਕਾਂਡ ਦਾ ਪਾਠ ਅਤੇ ਭਜਨ-ਕੀਰਤਨ ਕੀਤਾ। ਮੰਦਰ ਦੇ ਪੁਜਾਰੀ ਪੰਡਿਤ ਸ਼ੰਭੂ ਪ੍ਰਸਾਦ ਨੇ ਜਗਦੀਸ਼ ਧੀਮਾਨ, ਰਜਨੀਸ਼ ਧੀਰ, ਦਵਿੰਦਰ ਵਾਲੀਆ, ਅਸ਼ਵਨੀ ਭਾਂਬਰੀ, ਗੁਰਮੀਤ ਸ਼ਰਮਾ, ਸੁਰਿੰਦਰ ਧੀਮਾਨ ਬਬਲੂ, ਰਮੇਸ਼ ਧਾਲੀਵਾਲ ਅਤੇ ਪ੍ਰਧਾਨ ਦੀਪਕ ਸੱਗੜ ਸਮੇਤ ਸ਼ਰਧਾਲੂਆਂ ਦੁਆਰਾ ਸ਼੍ਰੀ ਰਾਮਾਇਣ ਅਤੇ ਸ੍ਰੀ ਹਨੂੰਮਾਨ ਦੀ ਰਸਮੀ ਪੂਜਾ ਕੀਤੀ। ਇਸ ਮੌਕੇ ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਮੰਦਰ ਵਿਚ ਮੱਥਾ ਟੇਕਿਆ ਅਤੇ ਭਗਵਾਨ ਰਾਮ ਅਤੇ ਹਨੂੰਮਾਨ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਭਜਨ ਸੰਕੀਰਤਨ ਦੌਰਾਨ, ਰਾਜੂ ਪਾਂਡੇ ਅਤੇ ਊਸ਼ਾ ਸ਼ਰਮਾ ਨੇ ਕਈ ਭਗਤੀ ਗੀਤ ਪੇਸ਼ ਕੀਤੇ। ਇਸ ਮੌਕੇ ਨਰਿੰਦਰ ਭਾਟੀਆ, ਸੰਜੇ ਗਰਗ, ਅਮਨਦੀਪ ਭਾਂਬਰੀ, ਗਗਨ ਸੱਗੜ, ਅਮਿਤ ਭਾਂਬਰੀ , ਚਿੰਟੂ ਮਹਿਣ, ਸੁਰਿੰਦਰ ਖਹਿਰਾ, ਰਜਿੰਦਰ ਖਹਿਰਾ, ਰਜਿੰਦਰ ਭਾਂਬਰੀ, ਮਿੰਟੂ ਸ਼ਰਮਾ, ਅਸ਼ੋਕ ਕਾਹਰਾ, ਸੰਦੀਪ ਕੁਮਾਰ, ਪਵਨ ਜਲੂਰੀਆ, ਵਰਿੰਦਰ ਭਾਟੀਆ, ਦੀਪ ਭਾਟੀਆ, ਮੋਨਾ ਭਾਟੀਆ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਰਾਈਜ਼ਿੰਗ ਸਟਾਰ ਸ਼ੂਟਿੰਗ ਅਕੈਡਮੀ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਫਤਿਹਪੁਰ ਰਾਜਪੂਤਾਂ ਵਿਖੇ 2 ਨੂੰ ਹੋਵੇਗੀ ਵਿਸ਼ਾਲ ਪਲਾਂਟੇਸ਼ਨ ਡਰਾਈਵ- ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।