06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਅਜੈ ਸਿੰਗਲਾ ਸਰਬਸੰਮਤੀ ਨਾਲ ਲਗਾਤਾਰ 10ਵੀਂ ਵਾਰ ਸ੍ਰੀ ਰਾਮ ਲੀਲ੍ਹਾ ਕਮੇਟੀ ਦੇ ਪ੍ਰਧਾਨ ਬਣੇ

ਬਸੀ ਪਠਾਣਾਂ, 5 ਅਗਸਤ (ਐਚ. ਐਸ.

ਅਜੀਤ ਡੈਸਕ 06-08-2026
ਬਸੀ ਪਠਾਣਾਂ, 5 ਅਗਸਤ (ਐਚ.ਐਸ.ਗੌਤਮ, ਰਾਜਿੰਦਰ ਸ਼ਰਮਾ)-ਸ੍ਰੀ ਰਾਮ ਲੀਲਾ ਕਮੇਟੀ ਬਸੀ ਪਠਾਣਾਂ ਦੀ ਸਾਲਾਨਾ ਚੋਣ ਮੀਟਿੰਗ ਅਗਰਵਾਲ ਧਰਮਸ਼ਾਲਾ ਵਿਖੇ ਹੋਈ, ਜਿਸ ਵਿਚ ਅਜੈ ਸਿੰਗਲਾ ਨੂੰ ਸਰਬਸੰਮਤੀ ਨਾਲ ਲਗਾਤਾਰ 10ਵੀਂ ਵਾਰ ਸ੍ਰੀ ਰਾਮ ਲੀਲਾ ਕਮੇਟੀ ਦਾ ਪ੍ਰਧਾਨ ਐਲਾਨਿਆ ਗਿਆ। ਚੋਣ ਮੀਟਿੰਗ ’ਚ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਸ਼ਾਮ ਗੌਤਮ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਪ੍ਰਧਾਨ ਦੇ ਅਹੁਦੇ ਲਈ ਨਾਂਅ ਮੰਗਣ ਤੇ ਬਲਰਾਮ ਚਾਵਲਾ ਤੇ ਰਵਿੰਦਰ ਕੁਮਾਰ ਰੰਮੀ ਵਲੋਂ ਅਜੈ ਸਿੰਗਲਾ ਦੇ ਨਾਂਅ ਦਾ ਸੁਝਾਅ ਦਿੱਤਾ ਗਿਆ ਅਤੇ ਬੈਠਕ ਵਿਚ ਮੌਜੂਦ ਸਾਰੇ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਅਜੈ ਸਿੰਗਲਾ ਨੂੰ ਪ੍ਰਧਾਨ ਚੁਣ ਲਿਆ ਗਿਆ। ਮੀਟਿੰਗ ’ਚ ਅਜੇ ਸਿੰਗਲਾ ਨੂੰ ਆਪਣੀ ਟੀਮ ਚੁਣਨ ਦੇ ਅਧਿਕਾਰ ਦਿੱਤੇ ਗਏ ਜਿਸ ਵਿਚ ਉਨ੍ਹਾਂ ਨੇ ਮਨੋਜ ਕੁਮਾਰ ਭੰਡਾਰੀ ਨੂੰ ਸਕੱਤਰ, ਜਤਿਨ ਪਰਾਸ਼ਰ ਨੂੰ ਕੈਸ਼ੀਅਰ, ਬਲਰਾਮ ਚਾਵਲਾ ਨੂੰ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਮਿੰਟੂ ਨੂੰ ਸਹਿ ਸਕੱਤਰ ਅਤੇ ਰਵਿੰਦਰ ਕੁਮਾਰ ਰੰਮੀ ਨੂੰ ਸਟੋਰ ਕੀਪਰ ਨਿਯੁਕਤ ਕੀਤਾ ਗਿਆ। ਪ੍ਰਧਾਨ ਸਿੰਗਲਾ ਨੇ ਸਮੂਹ ਮੈਂਬਰਾਂ ਨੂੰ ਮਿਲਜੁਲ ਕੇ ਕੰਮ ਕਰਨ ਦੀ ਅਪੀਲ ਕੀਤੀ ਅਤੇ ਹਰੇਕ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।
ਪਿਛਲੀ ਖ਼ਬਰ ਲਾਇਨਜ਼ ਕਲੱਬ ਕੋਹਿਨੂਰ ਦੀ ਮੀਟਿੰਗ ’ਚ ਸਮਾਜ ਸੇਵਾ ਦੇ ਕਾਰਜਾਂ ਲਈ ਕੀਤੀ ਵਿਚਾਰ ਚਰਚਾ ਅਗਲੀ ਖ਼ਬਰ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਨੇ ਡਾਇਬਟੀਜ਼ ਸਕਰੀਨਿੰਗ ਲਈ ਲਗਾਇਆ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।