18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸਟੱਡੀ ਮੇਕਓਵਰ ਅਬਰੋਡ ਖਮਾਣੋਂ ਵਲੋਂ ਇਕ ਹੋਰ ਸਫਲਤਾ ਅਰਸ਼ਦੀਪ ਸਿੰਘ ਦਾ ‘ਯੂਰਪ ਪੜ੍ਹਾਈ ਵੀਜ਼ਾ’ ਵਜ਼ੀਫ਼ੇ ਸਮੇਤ ਮਨਜ਼ੂਰ

ਅਜੀਤ ਡੈਸਕ 16-07-2026
ਖਮਾਣੋਂ, 15 ਜੁਲਾਈ (ਜੋਗਿੰਦਰ ਪਾਲ)–ਦਾਣਾ-ਮੰਡੀ ਖਮਾਣੋਂ ਸਥਿਤ ਸਟੱਡੀ ਮੇਕਓਵਰ ਅਬਰੋਡ ਨੇ ਇਕ ਹੋਰ ਸਫਲਤਾ ਹਾਸਲ ਕਰਦਿਆਂ ਖਮਾਣੋਂ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਦਾ ਯੂਰਪ ਲਈ ਪੜ੍ਹਾਈ ਵੀਜ਼ਾ ਵਜ਼ੀਫ਼ੇ ਸਮੇਤ ਮਨਜ਼ੂਰ ਕਰਵਾਇਆ ਹੈ। ਇਸ ਪ੍ਰਾਪਤੀ ’ਤੇ ਸੰਸਥਾ ਨਾਲ ਜੁੜੇ ਗੁਰਜੰਟ ਸਿੰਘ ਗਿੱਲ, ਰਾਜਵਿੰਦਰ ਸਿੰਘ ਭੰਗੂ ਅਤੇ ਭਗਵੰਤ ਸਿੰਘ ਸਿੱਧੂ ਨੇ ਅਰਸ਼ਦੀਪ ਸਿੰਘ ਨੂੰ ਵਧਾਈ ਦਿੰਦਿਆਂ ਉਸ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪਾਰਦਰਸ਼ੀ, ਭਰੋਸੇਯੋਗ ਅਤੇ ਨਤੀਜਾ-ਕੇਂਦਰਿਤ ਸਲਾਹ ਦੇ ਕੇ ਵਿਦੇਸ਼ ਵਿਚ ਉੱਚ ਸਿੱਖਿਆ ਹਾਸਲ ਕਰਨ ਦੇ ਸੁਪਨੇ ਨੂੰ ਸਾਕਾਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਯੂਰਪ ਦੇ ਕਈ ਦੇਸ਼ਾਂ ਲਈ ਵਜ਼ੀਫ਼ਿਆਂ, ਸਿਫ਼ਰ ਟਿਊਸ਼ਨ ਫ਼ੀਸ ਅਤੇ ਘੱਟ ਖ਼ਰਚ ਵਾਲੇ ਪੜ੍ਹਾਈ ਵੀਜ਼ਾ ਪ੍ਰੋਗਰਾਮਾਂ ਸਬੰਧੀ ਮਾਰਗ ਦਰਸ਼ਨ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਯੂ.ਕੇ ਲਈ 3 ਲੱਖ ਤੋਂ 7 ਲੱਖ ਰੁਪਏ ਤੱਕ ਦੇ ਵਜ਼ੀਫ਼ਿਆਂ, ਯੂਨੀਵਰਸਿਟੀ ਚੋਣ, ਦਾਖ਼ਲਾ ਪ੍ਰਕਿਰਿਆ, ਵੀਜ਼ਾ ਅਰਜ਼ੀ ਅਤੇ ਇੰਟਰਵਿਊ ਦੀ ਤਿਆਰੀ ਲਈ ਵੀ ਮਾਹਿਰ ਸਲਾਹ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਰਾਹੀਂ ਯੂ.ਕੇ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਹੋਰ ਯੂਰਪੀ ਦੇਸ਼ਾਂ ਲਈ ਪੜ੍ਹਾਈ ਵੀਜ਼ਾ, ਸੈਲਾਨੀ ਵੀਜ਼ਾ ਅਤੇ ਵਿਦੇਸ਼ੀ ਸਿੱਖਿਆ ਨਾਲ ਸਬੰਧਿਤ ਸਲਾਹ-ਮਸ਼ਵਰਾ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਆਈਲਟਸ, ਪੀ.ਟੀ.ਈ, ਡਿਊਓਲਿੰਗੋ ਅੰਗਰੇਜ਼ੀ ਪ੍ਰੀਖਿਆ, ਜੀ.ਆਰ.ਈ., ਬੋਲਚਾਲ ਅੰਗਰੇਜ਼ੀ, ਜਰਮਨ ਅਤੇ ਫਰਾਂਸੀਸੀ ਭਾਸ਼ਾ ਦੀਆਂ ਆਨਲਾਈਨ ਤੇ ਆਫ਼ ਲਾਈਨ ਕਲਾਸਾਂ ਵੀ ਤਜਰਬੇਕਾਰ ਅਧਿਆਪਕਾਂ ਵਲੋਂ ਕਰਵਾਈਆਂ ਜਾਂਦੀਆਂ ਹਨ।
ਪਿਛਲੀ ਖ਼ਬਰ ਗਊ ਸੇਵਾ ਸਮਿਤੀ ਵਲੋਂ ਕੀਤੇ ਜਾ ਰਹੇ ਧਾਰਮਿਕ ਤੇ ਸਮਾਜ ਸੇਵਾ ਦੇ ਕਾਰਜ ਸ਼ਲਾਘਾਯੋਗ-ਚੀਮਾ ਅਗਲੀ ਖ਼ਬਰ ਡਾਇਟ ਵਲੋਂ ਪ੍ਰਾਈਵੇਟ ਕਾਲਜਾਂ ਵਿਚ ਡੀ.ਐਲ.ਐਡ. ਕਰ ਰਹੇ ਸਿਖਿਆਰਥੀਆਂ ਨੂੰ ‘ਉਲਾਸ’ ਪ੍ਰੋਜੈਕਟ ਦੀ ਦਿੱਤੀ ਟਰੇਨਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।