02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਵਿਧਾਇਕ ਬੜਿੰਗ ਵਲੋਂ ਮਾਡਲ ਟਾਊਨ ਅਤੇ ਗੁਰੂ ਕੀ ਨਗਰੀ 'ਚ ਆਮ ਆਦਮੀ ਕਲੀਨਿਕਾਂ ਦੇ ਕੀਤੇ ਉਦਘਾਟਨ

ਅਜੀਤ ਡੈਸਕ 30-03-2026
ਮੰਡੀ ਗੋਬਿੰਦਗੜ੍ਹ, 29 ਮਾਰਚ (ਇਕਬਾਲਦੀਪ ਸੰਧੂ)-ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਮੰਡੀ ਗੋਬਿੰਦਗੜ੍ਹ ਦੇ ਮਾਡਲ ਟਾਊਨ ਅਤੇ ਗੁਰੂ ਕੀ ਨਗਰੀ ਇਲਾਕਿਆਂ ਵਿਚ ਨਵੇਂ ਬਣੇ ਆਮ ਆਦਮੀ ਕਲੀਨਿਕਾਂ ਦਾ ਰਸਮੀ ਉਦਘਾਟਨ ਕੀਤਾ ਗਿਆ | ਇਹ ਕਲੀਨਿਕ ਸਥਾਨਕ ਲੋਕਾਂ ਲਈ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਲਾਹੇਵੰਦ ਸਾਬਤ ਹੋਣਗੇ | ਇਸ ਮੌਕੇ 'ਤੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਉਦਘਾਟਨ ਮੌਕੇ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਜੈਦੀਪ ਚਾਹਲ ਵਲੋਂ ਵਿਧਾਇਕ, ਨਗਰ ਕੌਂਸਲ ਪ੍ਰਧਾਨ ਅਤੇ ਹੋਰ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਡਾ. ਚਾਹਲ ਨੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਲੋਕਾਂ ਨੂੰ ਕਲੀਨਿਕ ਵਿਚ ਮਿਲਣ ਵਾਲੀਆਂ ਸਿਹਤ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਵਿਧਾਇਕ ਬੜਿੰਗ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿਚ 107 ਤਰ੍ਹਾਂ ਦੀਆਂ ਦਵਾਈਆਂ, 47 ਤਰ੍ਹਾਂ ਦੇ ਟੈੱਸਟ, ਰੋਜ਼ਾਨਾ ਸੈਂਪਲ ਟੈੱਸਟ, ਹਰ ਮਹੀਨੇ ਮੁਫ਼ਤ ਟੀਕਾਕਰਨ ਕੈਂਪ, ਐਂਟੀ ਰੇਬੀਜ਼ ਦੇ ਮੁਫ਼ਤ ਟੀਕੇ ਅਤੇ ਗਰਭਵਤੀ ਔਰਤਾਂ ਦੀ ਜਾਂਚ ਅਤੇ ਉਨ੍ਹਾਂ ਲਈ ਮੁਫ਼ਤ ਅਲਟਰਾਸਾਉਂਡ ਦੀ ਸਹੂਲਤ ਉਪਲਬਧ ਰਹੇਗੀ | ਵਿਧਾਇਕ ਬੜਿੰਗ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਮ ਆਦਮੀ ਕਲੀਨਿਕ ਵਿਚ ਆਉਣ ਵਾਲੇ ਹਰ ਮਰੀਜ਼ ਨਾਲ ਸਤਿਕਾਰਤ ਅਤੇ ਸੰਵੇਦਨਸ਼ੀਲ ਵਤੀਰਾ ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹਲਕੇ ਦੇ ਹਰ ਕੋਨੇ ਤੱਕ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਪਹੁੰਚਾਉਣਾ ਹੈ | ਇਸ ਮੌਕੇ ਐਸ.ਐਮ.ਓ. ਚਾਹਲ ਨੇ ਦੱਸਿਆ ਕਿ ਕਲੀਨਿਕਾਂ ਵਿਚ ਆਮ ਬਿਮਾਰੀਆਂ ਦੀ ਜਾਂਚ, ਦਵਾਈਆਂ, ਲੈਬ ਟੈੱਸਟ ਅਤੇ ਗਰਭਵਤੀ ਮਹਿਲਾਵਾਂ ਦੀ ਦੇਖਭਾਲ ਲਈ ਖ਼ਾਸ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਅਨੁਸਾਰ ਇਹ ਸਹੂਲਤਾਂ ਲੋਕਾਂ ਨੂੰ ਤੁਰੰਤ ਤੇ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿਚ ਮਦਦਗਾਰ ਹੋਣਗੀਆਂ | ਇਸ ਮੌਕੇ ਮੌਜੂਦ ਸਿਹਤ ਵਿਭਾਗ ਦੀ ਟੀਮ ਵਿਚ ਡਾ. ਅੱਵਲਦੀਪ ਵਾਲੀਆ, ਡਾ. ਸਾਗਰ ਸੁਲਤਾਨ ਸਿੰਘ, ਫਾਰਮਾਸਿਸਟ ਰਾਜੀਆ, ਨਿਸ਼ਾ, ਕਲੀਨਿਕ ਅਸਿਸਟੈਂਟ ਸਮਰਪ੍ਰੀਤ, ਸਰਬਜੀਤ, ਫਾਰਮਾਸਿਸਟ ਅਸਿਸਟੈਂਟ ਵਿਕਰਮਜੀਤ ਸਿੰਘ, ਹੈਲਪਰ ਸੁਖਜੀਤ ਅਤੇ ਰਮਨਦੀਪ ਕੌਰ ਸ਼ਾਮਿਲ ਸਨ | ਉਨ੍ਹਾਂ ਨੇ ਕਲੀਨਿਕ ਦੀ ਕਾਰਜਪ੍ਰਣਾਲੀ ਅਤੇ ਲੋਕਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਬਾਰੇ ਆਪਣੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ | ਇਸ ਸਮਾਗਮ ਦੌਰਾਨ ਕੌਂਸਲਰ ਰਣਧੀਰ ਸਿੰਘ ਹੈਪੀ, ਕੌਂਸਲਰ ਪਰਮਜੀਤ ਸਿੰਘ ਵਾਲੀਆ, ਕੌਂਸਲਰ ਸੁਖਵਿੰਦਰ ਕੌਰ, ਕੌਂਸਲਰ, ਪੂਜਾ ਸ਼ਰਮਾ, ਸਾਬਕਾ ਕੌਂਸਲ ਪ੍ਰਧਾਨ ਦੇ ਸੀਨੀਅਰ ਆਗੂ ਸੁਖਵਿੰਦਰ ਭਾਂਬਰੀ, ਗੁਰਮੀਤ ਸਿੰਘ, ਯੂਥ ਆਗੂ ਸੱਤਿਆਪਾਲ ਲੋਧੀ, ਬਲਾਕ ਪ੍ਰਧਾਨ ਦਿਲਜੀਤ ਵਿਰਕ, ਨਰੇਸ਼ ਸ਼ਰਮਾ, ਵਾਰਡ ਇੰਚਾਰਜ ਸਲੀਮ ਗਾਗੜੀ, ਜੱਸੀ ਧੀਮਾਨ,ਬਲਦੇਵ ਸ਼ਰਮਾ ਨਰੇਸ਼ ਸ਼ਰਮਾ (ਬਲਾਕ ਪ੍ਰਧਾਨ),ਬੇਬੀ ਧੀਮਾਨ, ਰੀਨਾ ਸ਼ਰਮਾ , ਗੀਤਾ ਰਾਣੀ, ਬਲਵਿੰਦਰ ਕੌਰ, ਰੀਤੂ ਰਾਣੀ, ਨਰਿੰਦਰ ਭਾਟੀਆ, ਰਵਿੰਦਰ ਸਿੰਘ ਕਾਲਾ, ਜਰਨੈਲ ਸਿੰਘ ਭੰਗੂ, ਧਰਮਪਾਲ ਵਰਮਾ, ਨਿਰਮਲ ਸਿੰਘ, ਹਨੀਸ਼ ਸ਼ਾਰਦਾ, ਮਨੀਸ਼ ਸ਼ਾਰਦਾ, ਸੁਰੇਸ਼ ਕੁਮਾਰ ਸ਼ਹਿਜਾਦ ਅਤੇ ਹੋਰ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਤਪੁਰ ਸੋਢੀਆਂ ਵਿਖੇ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਮਹਾਂਸੰਘ ਨੇ 41ਵਾਂ ਮੁਫ਼ਤ ਖ਼ੂਨ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।