ਬਸੀ ਪਠਾਣਾਂ, 29 ਮਾਰਚ (ਐਚ.ਐਸ. ਗੌਤਮ)-ਬਹਾਵਲਪੁਰ ਬਰਾਦਰੀ ਮਹਾਂਸੰਘ ਬਸੀ ਪਠਾਣਾਂ ਵਲੋਂ ਬਾਬਾ ਬੁੱਧ ਦਾਸ ਜੀ ਦੇ ਆਸ਼ੀਰਵਾਦ ਨਾਲ ਤੇ ਸਵ: ਓਮ ਪ੍ਰਕਾਸ਼ ਮੁਖੀਜਾ ਦੀ ਯਾਦ ਨੂੰ ਸਮਰਪਿਤ ਮਹਾਂਸੰਘ ਦੇ ਪ੍ਰਧਾਨ ਗੋਪਾਲ ਕਿ੍ਸ਼ਨ ਹਸੀਜਾ ਅਤੇ ਸੀਨੀਅਰ ਵਾਈਸ ਪ੍ਰਧਾਨ ਸੁਸ਼ੀਲ ਗਰੋਵਰ ਦੀ ਅਗਵਾਈ ਹੇਠ ਨਰਿੰਦਰ ਲਬੋਰੇਟਰੀ ਖਾਲਸਾ ਸਕੂਲ ਚੌੌਕ ਬਸੀ ਪਠਾਣਾਂ ਵਿਖੇ 41ਵਾਂ ਖ਼ੂਨ ਜਾਂਚ ਕੈਂਪ ਲਗਾਇਆ ਗਿਆ | ਕੈਪ 'ਚ ਸਮਾਜ ਸੇਵੀ ਮਦਨ ਲਾਲ ਟੁਲਾਨੀ ਨੇ ਮੁੱਖ ਮਹਿਮਾਨ ਅਤੇ ਸਮਾਜ ਸੇਵੀ ਰਾਜ ਕੁਮਾਰ ਪਹੂਜਾ ਨੇ ਵਿਸ਼ੇਸ਼ ਮਹਿਮਾਨ ਪਹੁੰਚੇ | ਇਸ ਮੌਕੇ ਉਨ੍ਹਾਂ ਕਿਹਾ ਕਿ ਮਹਾਸੰਘ ਹਰ ਮਹੀਨੇ ਖ਼ੂਨ ਜਾਂਚ ਕੈਪ ਦੇ ਨਾਲ ਹਰ ਮਹੀਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਦੇ ਨਾਲ ਮੁਫ਼ਤ ਸਿਲਾਈ ਸੈਂਟਰ ਵੀ ਚਲਾ ਰਿਹਾ ਹੈ | ਜਿਸ ਨਾਲ ਆਤਮ ਨਿਰਭਰ ਹੋਣ ਲਈ ਲੜਕੀਆਂ ਅਤੇ ਔਰਤਾਂ ਨੂੰ ਮਦਦ ਮਿਲਦੀ ਹੈ | ਇਹ ਸਿਲਾਈ ਸੈਂਟਰ ਨੂੰ ਸਿਖਲਾਈ ਟੀਚਰ ਸ਼ਕੁਲਤਾ ਕਟਾਰਿਆ ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ | ਇਸ ਮੌਕੇ ਚੇਅਰਮੈਨ ਅਰਜੁਨ ਸੇਤੀਆ, ਪ੍ਰਧਾਨ ਗੋਪਾਲ ਕਿ੍ਸ਼ਨ ਹਸੀਜਾ, ਵਾਈਸ ਪ੍ਰਧਾਨ ਕੇਵਲ ਕੁਮਾਰ, ਸੀਨੀਅਰ ਵਾਈਸ ਚੇਅਰਮੈਨ ਪੰਕਜ਼ ਮੁਖੀਜਾ, ਸਕੱਤਰ ਲਾਲੀ ਵਰਮਾ, ਖ਼ਜ਼ਾਨਚੀ ਰਾਮ ਲਾਲ ਕੌਸ਼ਲ, ਸੀਨੀਅਰ ਸਰਪ੍ਰਸਤ ਓਮ ਪ੍ਰਕਾਸ਼ ਥਰੇਜਾ, ਕਮਲ ਚੁੱਘ, ਕਿ੍ਸ਼ਨ ਕੁਮਾਰ ਟੁਲਾਨੀ, ਕਾਂਗਰਸ ਕਮੇਟੀ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਕਿ੍ਸ਼ਨ ਵਧਵਾ, ਹਰੀਸ਼ ਚਾਵਲਾ, ਪਵਨ ਮੁਖੀਜਾ, ਰਮੇਸ਼ ਚੁੱਘ, ਪਵਨ ਕੁਮਾਰ ਪੋਪਲੀ, ਨਰੇਸ਼ ਸਚਦੇਵਾ, ਘਨਈਆ ਲਾਲ, ਨਰਿੰਦਰ ਕੁਮਾਰ, ਭਾਰਤੀਯ ਬਹਾਵਲਪੁਰ ਮਹਾਸੰਘ ਦੇ ਜ਼ਿਲ੍ਹਾ ਪ੍ਰਧਾਨ ਕਿਸ਼ੋਰੀ ਲਾਲ ਚੁੱਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਮੇਸ਼ ਗੁਪਤਾ, ਕਾਂਗਰਸੀ ਸੀਨੀਅਰ ਆਗੂ ਅਸ਼ੋਕ ਗੌਤਮ, ਨਰਵੀਰ ਧੀਮਾਨ ਜੋਨੀ, ਲਖਵਿੰਦਰ ਸਿੰਘ ਲੱਖੀ ਆਦਿ ਹਾਜ਼ਰ ਸਨ |